ਜਿਲ੍ਹਾ ਪ੍ਰਸ਼ਾਸਨ ਵਲੋ ਦਾਣਾ ਮੰਡੀਆਂ 'ਚ ਕਿਸਾਨਾਂ ਦੀਆਂ ਸਹੂਲਤ ਲਈ ਕੀਤੇ ਗਏ ਪੁਖਤਾ ਪ੍ਰਬੰਧ

ਗੁਰਦਾਸਪੁਰ,18 ਅਪ੍ਰੈਲ ਜਿਲ੍ਹਾ ਪ੍ਰਸ਼ਸਨ ਵਲੋ ਕਣਕ ਦੀ ਖਰੀਦ ਲਈ ਕੀਤੇ ਪ੍ਰਬੰਧਾਂ ..............

ਗੁਰਦਾਸਪੁਰ,18 ਅਪ੍ਰੈਲ ਜਿਲ੍ਹਾ ਪ੍ਰਸ਼ਸਨ ਵਲੋ ਕਣਕ ਦੀ ਖਰੀਦ ਲਈ ਕੀਤੇ ਪ੍ਰਬੰਧਾਂ ਬਾਰੇ ਕਲਾਨੌਰ ਦੇ ਕਿਸਾਨ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਦਾਣਾ ਮੰਡੀਆ ਵਿਚ ਵਧੀਆ ਪ੍ਰਬੰਧ ਕੀਤੇ ਗਏ ਹਨ। ਅੱਜ ਸਵੇਰੇ ਉਹ ਦਾਣਾ ਮੰਡੀ ਕਲਾਨੌਰ ਵਿਖੇ ਆਪਣੀ ਫਸਲ ਲੈ ਕੇ ਆਇਆ ਸੀ ਅਤੇ ਇਸ ਮੌਕੇ ਮੰਡੀ ਬੋਰਡ ਦੇ ਅਫਸਰਾਂ ਅਤੇ ਖਰੀਦ ਏਜੰਸੀਆ ਵਲੋ ਕਣਕ ਦੀ ਢੇਰੀ ਨਿਸ਼ਚਿਤ ਸਮੇਂ ਵਿਚ ਖਰੀਦ ਕਰ ਲਈ ਗਈ ਅਤੇ ਉਸ ਨੂੰ ਕੋਈ ਪ੍ਰੇਸ਼ਾਨੀ ਨਹੀ ਆਈ ਹੈ।  
ਕਿਸਾਨ ਨੇ ਅੱਗੇ ਦਸਿਆ ਕਿ ਪ੍ਰਸ਼ਾਸਨ ਵੱਲੋ ਕਿਸਾਨਾ ਦੀ ਸਹੂਲਤ ਲਈ ਪੀਣ ਵਾਲਾ ਸਾਫ ਪਾਣੀ, ਬਾਰਸ਼ ਤੋ ਜਿਨਸ ਨੂੰ ਬਚਾਉਣ ਲਈ ਤਰਪਾਲਾ ਅਤੇ ਹੋਰ ਲੋੜੀਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਨਾਲ ਉਹਨਾ ਅੱਗੇ ਦਸਿਆ ਕਿ  ਕੋਵਿਡ-19 ਦੀ ਬੀਮਾਰੀ ਦੇ ਵਿਰੁੱਧ  ਕਿਸਾਨਾ ਤੇ ਮਜਦੂਰਾ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆ  ਯੋਗ ਪ੍ਰਬੰਧ ਕੀਤੇ ਗਏ ਹਨ। ਉਸ ਨੇ ਕਣਕ ਦੀ ਸਮੇ ਸਿਰ ਖਰੀਦ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ, ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਮੰਡੀਆ ਵਿਚ ਕਿਸਾਨਾਂ ਦੀ ਖੱਜਲ ਖੁਆਰੀ ਰੋਕਣ ਲਈ ਠੋਸ ਉਪਰਾਲੇ ਕੀਤੇ ਗਏ ਹਨ ਜਿਸ ਤੋ ਕਿਸਾਨ ਵਰਗ ਖੁਸ਼ ਹੈ। 

ਇਸ ਮੌਕੇ ਕੁਲਜੀਤ ਸਿੰਘ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਨੇ ਕਿਸਾਨ ਵੀਰਾ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਆੳਣ ਸਮੇ ਕੋਵਿਡ-19 ਸਬੰਧੀ ਜਾਰੀ ਗਾਈਡਲਾਈਨਜ ਦੀ ਸਖਤੀ ਨਾਲ ਪਾਲਣਾ ਕਰਨ ਤਾਂ ਜੋ ਕੋਰੋਨਾ ਬੀਮਾਰੀ ਤੋ ਬਚਾਅ ਕੀਤਾ ਜਾ ਸਕੇ। ਕਿਸਾਨ ਵਗਰ ਸਰਕਾਰ ਵੱਲੋ ਜਾਰੀ ਹਦਾਇਤਾ ਦੀ ਪਾਲਣਾਂ ਕਰਨ, ਪ੍ਰਸਾਸਨ ਨਾਲ ਪੂਰਨ ਸਹਿਯੋਗ ਕਰਨ ਅਤੇ ਫਸਲ ਸੁਕਾ ਹੀ ਮੰਡੀਆ ਵਿਚ ਲਿਆਉਣ।  

ਉਨਾ ਅਗੇ ਦਸਿਆ ਕਿ ਜਿਲ੍ਹੇ ਅੰਦਰ ਕਣਕ ਦੀ ਆਮਦ ਹੌਲੀ ਹੌਲੀ ਵੱਧ ਰਹੀ ਹੈ। ਅਤੇ 64098 ਮੀਟਰਕ ਟਨ ਕਣਕ ( 17 ਅਪ੍ਰੈਲ ਤੱਕ) ਆਮਦ  ਹੋ ਚੁੱਕੀ ਹੈ ਜਿਸ ਵਿਚ  53175 ਮੀਟਰਕ ਟਨ ਦੀ ਖਰੀਦ ਹੋ ਗਈ ਹੈ  ਪਨਗ੍ਰੇਨ ਵੱਲੋ 24122 ਮੀਟਰਕ ਟਨ, ਮਾਰਕਫੈਡ ਵੱਲੋ  11509 ਮੀਟਰਕ ਟਨ, ਪਨਸਪ ਵੱਲੋ 7864 ਮੀਟਰਕ ਟਨ, ਵੇਅਰਹਾਊਸ ਵੱਲੋ 6915 ਮੀਟਰਕ ਟਨ ਅਤੇ ਐਫ ਸੀ ਆਈ ਵਲੋ 2765 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਪਿਛਲੇ ਸਾਲ ਅੰਦਰ 5 ਲੱਖ 15 ਹਜਾਰ 94 ਮੀਟਰਕ ਟਨ ਕਣਕ ਦੀ ਖਰੀਦ ਹੋਈ ਸੀ ਅਤੇ ਇਸ ਸਾਲ ਵੀ ਏਨੀ ਕਣਕ ਦੀ ਮੰਡੀਆ ਵਿਚ ਆਮਦ ਹੋਣ ਦੀ ਆਸ ਹੈ।

Get the latest update about farmers, check out more about strong, punjab, administration & mandis

Like us on Facebook or follow us on Twitter for more updates.