ਸੁਖਬੀਰ ਬਾਦਲ ਤੇ ਹੋਰਾਂ ਕਈਆਂ ਖਿਲਾਫ ਕੋਰੋਨਾ ਪ੍ਰੋਟੋਕਾਲ ਨਿਯਮ ਤੋੜਨ ਕਾਰਨ ਮਾਮਲਾ ਦਰਜ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਵਿਦਿਆਰਥੀ ਇਕਾਈ ਦੇ ਵਰ...

ਮੁਕਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਵਿਦਿਆਰਥੀ ਇਕਾਈ ਦੇ ਵਰਕਰਾਂ ਵਿਰੁੱਧ ਪੰਜਾਬ ਦੇ ਮੁਕਤਸਰ ਜ਼ਿਲ੍ਹੇ 'ਚ ਇਕ ਇਕੱਠ ਦੌਰਾਨ ਕੋਵਿਡ-19 ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ 'ਤੇ ਮਾਮਲਾ ਦਰਜਾ ਕੀਤਾ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਸਟੂਡੈਂਟ ਵਿੰਗ-ਸਟੂਡੈਂਟ ਓਰਗਨਾਈਜੇਸ਼ਨ ਆਫ ਇੰਡੀਆ (ਐੱਸ.ਓ.ਆਈ.) ਦੇ ਕੁਝ ਵਰਕਰਾਂ ਨੇ ਮੁਕਤਸਰ 'ਚ ਬਾਦਲ ਦੀ ਰਿਹਾਇਸ਼ 'ਤੇ ਬੁੱਧਵਾਰ ਨੂੰ ਇਕ ਮੀਟਿੰਗ ਕੀਤੀ ਸੀ।

ਐੱਸ.ਓ.ਆਈ.ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਅਰਸ਼ਦੀਪ ਸਿੰਘ ਰੌਬਨ ਬਰਾੜ ਸੰਗਠਨ ਦੇ ਕੁਝ ਹੋਰ ਵਰਕਰਾਂ ਨਾਲ ਸੁਖਬੀਰ ਬਾਦਲ ਨਾਲ ਮੁਲਾਕਾਤ ਕਰਨ ਗਏ ਸੀ। ਅਕਾਲੀ ਦਲ ਨੇ 100 ਤੋਂ ਵਧੇਰੇ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਵੀ ਕੀਤਾ। ਥਾਣਾ ਲੰਬੀ ਦੇ ਮੁਖੀ ਚੰਦਰ ਸ਼ੇਖਰ ਨੇ ਕਿਹਾ ਕਿ ਪੁਲਸ ਨੇ ਸੁਖਬੀਰ ਬਾਦਲ ਅਤੇ ਅਰਸ਼ਦੀਪ ਸਿੰਘ ਰੌਬਿਨ ਬਰਾੜ ਸਮੇਤ ਚਾਰ ਲੋਕਾਂ ਵਿਰੁੱਧ ਨਾਜ਼ਮਦ ਅਤੇ 100-150 ਅਣਜਾਣ ਲੋਕਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਹੈ।

Get the latest update about FIR, check out more about Truescoop, Covid protocols, Sukhbir Badal & Punjab

Like us on Facebook or follow us on Twitter for more updates.