ਮੁੱਖ ਮੰਤਰੀ ਕੈਪਟਨ ਵੱਲੋਂ ਅੱਜ ਕੀਤੀ ਜਾਵੇਗੀ ਕੋਵਿਡ ਰਿਵਿਊ ਮੀਟਿੰਗ, ਆ ਸਕਦਾ ਹੈ ਵੱਡਾ ਫੈਸਲਾ

ਅੱਜ ਆਉਣਗੀਆਂ ਪੰਜਾਬ ਸਰਕਾਰ ਦੀਆਂ ਨਵੀਂਆਂ ਕੋਵਿਡ ਗਾਈਡਲਾਈਨਜ਼, ਕੋਵਿਡ ਰਿਵਿਊ ਕਮੇਟੀ ਨਾਲ ਮੀਟਿੰਗ .............

ਅੱਜ ਆਉਣਗੀਆਂ ਪੰਜਾਬ ਸਰਕਾਰ ਦੀਆਂ ਨਵੀਂਆਂ ਕੋਵਿਡ ਗਾਈਡਲਾਈਨਜ਼, ਕੋਵਿਡ ਰਿਵਿਊ ਕਮੇਟੀ ਨਾਲ ਮੀਟਿੰਗ ਕਰਨਗੇ ਮੁੱਖ ਮੰਤਰੀ ਕੈਪਟਨ, ਦੁਪਹਿਰ ਤਿੰਨ ਵਜੇ ਹੋਵੇਗੀ ਕਮੇਟੀ ਦੀ ਅਹਿਮ ਬੈਠਕ, ਹੋਵੇਗੀ। 

ਹਾਲਾਤ ਦੀ ਸਮੀਖਿਆ ਤੋਂ ਬਾਅਦ ਜਾਰੀ ਹੋਣਗੀਆਂ ਨਵੀਆਂ ਗਾਈਡਲਾਈਨਜ਼, ਪੰਜਾਬ ਚ ਲਗਾਤਾਰ ਘੱਟ ਰਹੇ ਕੋਰੋਨਾ ਦੇ ਮਾਮਲੇ, ਪਾਜ਼ੇਟਿਵ ਰੇਟ ਘੱਟ ਕੇ 1.46 ਫ਼ੀਸਦੀ ਤੱਕ ਪੁਹੰਚਿਆ ਹੈ।

ਕੋਰੋਨਾ ਦੇ ਕੇਸਾਂ ਵਿਚ ਕਮੀ ਆ ਰਹੀ ਹੈ। ਪਰ ਮੋਤਾਂ ਦਾ ਅੰਕੜਾ ਅਜੇ ਵੀ ਡਰਾਉਣਾ ਹੀ ਹੈ। ਇਸ ਲਈ ਪੰਜਾਬ ਵਿਚ ਕਈ ਤਰ੍ਹਾਂ ਦੀ ਪਾਬੰਦੀਆ ਲਗਾਈਆਂ ਗਈਆਂ ਸਨ।

ਪਰ ਕੋਰੋਨਾ ਦੇ ਨਵੇ ਮਾਮਲਿਆ ਦੀ ਘੱਟਦੀ ਗਿਣਤੀ ਕਾਰਨ ਹੋ ਸਕਦਾ ਹੈ ਕਿ ਅੱਜ ਮੁੱਖ ਮੰਤਰੀ ਕੈਪਟਨ ਵਲੋਂ ਹੋਣ ਵਾਲੀ ਮੀਟਿੰਗ ਵਿਚ ਕੋਈ ਵੱਡੀ ਫੈਸਲਾ ਆ ਸਕਦਾ ਹੈ। 

ਕੋਵਿਡ ਵੈਕਸੀਨੇਸ਼ਨ ਲਈ ਵੀ ਕੋਈ ਐਲਾਨ ਕੀਤਾ ਜਾ ਸਕਦਾ ਹੈ। ਕਿਉਂਕਿ ਹੁਣ ਤੱਕ ਪੰਜਾਬ ਵਿਚ ਹਾਲੇ ਕੋਰੋਨਾ ਟੀਕੇ ਦੀ ਗਿਣਤੀ ਬਹੁਤ ਘੱਟ ਰਹੀ ਹੈ। ਸਿਰਫ 14 ਪ੍ਰਤੀਸ਼ਤ ਲੋਕਾਂ ਨੇ ਹੀ ਵੈਕਸੀਨ ਲਈ ਹੈ। 

ਅੱਜ ਹੋਣ ਵਾਲ਼ੀ ਮੀਟਿੰਗ ਵਿਚ ਕੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਹ ਤਾਂ ਕੁੱਝ ਦੇਰ ਤੱਕ ਪਤਾ ਲੱਗੇਗਾ। 

Get the latest update about punjab, check out more about may come TRUE SCOOP, covid review meeting, chief minister & TRUE SCOOP NEWS

Like us on Facebook or follow us on Twitter for more updates.