ਭਾਰਤ ਬੰਦ ਦਾ ਲੁਧਿਆਣਾ 'ਚ ਮਿਲਿਆ ਜੁਲਿਆ ਅਸਰ; ਵੱਖ-ਵੱਖ ਜਥੇਬੰਦੀਆਂ ਨੇ ਦਿੱਤੇ ਪ੍ਰਮੁੱਖ ਚੌਕਾਂ ਤੇ ਧਰਨੇ, ਖੁੱਲ੍ਹੇ ਰਹੇ ਸ਼ਰਾਬ ਦੇ ਠੇਕੇ

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਸੱਦੇ ਦਾ ਲੁਧਿਆਣਾ ਵਿਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਕਿਸਾਨਾਂ ...

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਸੱਦੇ ਦਾ ਲੁਧਿਆਣਾ ਵਿਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਕਿਸਾਨਾਂ ਦੇ ਸਮਰਥਨ ਵਿਚ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿਚ ਧਰਨੇ ਤੇ ਗਏ। ਉਥੇ ਹੀ ਸ਼ਹਿਰ ਦੇ ਪ੍ਰਮੁੱਖ ਚੌੜਾ ਬਾਜ਼ਾਰ ਵਿਚ ਆਪਣੀਆਂ ਦੁਕਾਨਾਂ ਬਾਹਰ ਖੜ੍ਹੇ ਦੁਕਾਨਦਾਰ ਮਾਯੂਸ ਨਜ਼ਰ ਆਏ, ਜਿਹੜੇ ਪਹਿਲਾਂ ਤੋਂ ਹੀ ਕੋਰੋਨਾ ਮਹਾਂਮਾਰੀ ਦੀ ਮਾਰ ਤੋਂ ਦੁਖੀ ਹਨ। ਜਦਕਿ ਸ਼ਹਿਰ ਵਿਚ ਬੰਦ ਦੌਰਾਨ ਸ਼ਰਾਬ ਠੇਕੇ ਦੂਰ ਖੜ੍ਹੇ ਨਜ਼ਰ ਆਏ।

ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਪਹਿਲਾਂ ਤੋਂ ਕੋਰੋਨਾ ਮਹਾਂਮਾਰੀ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਕਿਸਾਨਾਂ ਦਾ ਸੰਘਰਸ਼ ਸਹੀ ਹੈ ਤੇ ਇਸ ਲਈ ਸਿਆਸਤ ਕਸੂਰਵਾਰ ਹੈ। ਲੇਕਿਨ ਇਸ ਵਿਚ ਉਨ੍ਹਾਂ ਦਾ ਕੀ ਕਸੂਰ ਹੈ। ਦੁਕਾਨਾਂ ਦਾ ਮਹਿੰਗਾ ਕਿਰਾਇਆ, ਲੇਬਰ ਦੇ ਖ਼ਰਚੇ ਸਣੇ ਉਨ੍ਹਾਂ ਦੀਆਂ ਕਈ ਹੋਰ ਮਜਬੂਰੀਆਂ ਹਨ ਜਿਸ ਕਾਰਨ ਉਹ ਪ੍ਰੇਸ਼ਾਨ ਹਨ।

ਉੱਥੇ ਹੀ, ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ਦੇ ਵਿਰੁੱਧ ਸੰਘਰਸ਼ ਕਰਦੇ ਰਹਿਣਗੇ। ਭਾਵੇਂ ਇਸ ਲਈ ਉਨ੍ਹਾਂ ਨੂੰ ਕਿਸੇ ਵੀ ਪੱਧਰ ਤੇ ਧਰਨੇ ਪ੍ਰਦਰਸ਼ਨ ਕਰਨੇ ਪੈਣ।