ਕਿਸਾਨੀ ਅੰਦੋਲਨ 'ਚ 18 ਜੁਲਾਈ ਨੂੰ ਗਏ ਕਿਸਾਨ ਦੇ ਲੜਿਆ ਸੱਪ, ਪਰਿਵਾਰਕ ਮੈਬਰਾਂ ਦਾ ਦੋਸ਼ ਕਿਸੇ ਨੇ ਪੰਜ ਦਿਨ ਤੱਕ ਨਹੀ ਕਰਵਾਇਆ ਇਲਾਜ

ਕਿਸਾਨੀ ਅੰਦੋਲਨ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਅੰਦੋਲਨ ਦੀ ਮਜ਼ਬੂਤੀ ਲਈ ਸਮੇ ਸਮੇ ਤੇ ਕਾਫਲੇ ਦਿਲੀ ਬਾਰਡਰ ਤੇ ਰਵਾਨਾ .............

ਅੰਮ੍ਰਿਤਸਰ:- ਕਿਸਾਨੀ ਅੰਦੋਲਨ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਅੰਦੋਲਨ ਦੀ ਮਜ਼ਬੂਤੀ ਲਈ ਸਮੇ ਸਮੇ ਤੇ ਕਾਫਲੇ ਦਿਲੀ ਬਾਰਡਰ ਤੇ ਰਵਾਨਾ ਕੀਤੇ ਜਾ ਰਹੇ ਹਨ ਜਿਸ ਵਿਚ ਜ਼ਿਲ੍ਹਾਂ ਤਰਨ ਤਾਰਨ ਦਾ ਇਕ ਬਜੁਰਗ ਵੀ 18 ਜੁਲਾਈ ਨੂੰ ਦਿਲੀ ਦੇ ਕਾਫਲੇ ਵਿਚ ਗਿਆ ਸੀ ਜਿਥੇ ਉਸਨੂੰ ਸੱਪ ਨੇ ਡੰਗ ਮਾਰ ਦਿਤਾ ਅਤੇ ਉਸਦੇ ਬੇਟੇ ਦੇ ਦੱਸਣ ਮੁਤਾਬਿਕ ਉਸਦੇ ਪਿਤਾ ਦੀ 5 ਦਿਨ ਕਿਸੇ ਨੇ ਸਾਰ ਨਹੀ ਲਈ ਅਤੇ ਉਹ ਟਰੈਕਟਰ ਹੇਠ ਲੈਟਿਆ ਰਿਹਾ। ਜਿਸਦੇ ਚੱਲਦੇ ਉਸਦੀ ਹਾਲਾਤ ਇਨੀ ਕੁ ਖਰਾਬ ਹੋ ਗਈ ਹੈ ਕਿ ਉਸਦਾ ਬਚਣਾ ਮੁਸ਼ਕਿਲ ਹੈ। ਫਿਲਹਾਲ ਉਸਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਸ ਸੰਬੰਧੀ ਗੱਲਬਾਤ ਕਰਦਿਆ ਪੀੜਤ ਬਜੁਰਗ ਦੇ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਤਰਨ ਤਾਰਨ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਖੇਮਕਰਨ ਦੇ ਨਜਦੀਕ ਉਸਦਾ ਪਿੰਡ ਹੈ ਉਸਦੇ ਪਿਤਾ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਸਰਵਣ ਸਿੰਘ ਪੰਧੇਰ ਵਲੋਂ ਦਿੱਲੀ ਕਾਫਲੇ ਨਾਲ 18 ਤਾਰਿਖ ਨੂੰ ਭੇਜਿਆ ਗਿਆ ਸੀ ਜਿਥੇ ਉਸਨੂੰ ਸੱਪ ਨੇ ਡਸ ਲਿਆ ਅਤੇ ਉਹ ਬੇਚਾਰਾ ਟਰੈਕਟਰ ਹੇਠ ਪੰਜ ਦਿਨ ਪਿਆ ਰਿਹਾ ਕਿਸੇ ਕਿਸਾਨ ਆਗੂ ਵਲੋਂ ਉਸਦੀ ਸਾਰ ਨਹੀ ਲਈ ਗਈ, ਅਸੀ ਹੁਣ 28 ਜੁਲਾਈ ਨੂੰ ਉਸਨੂੰ ਟਰੈਕਟਰ ਤੇ ਪਾ ਕੇ ਅੰਮ੍ਰਿਤਸਰ ਲਿਆਂਦਾ ਹੈ ਅਤੇ ਹਸਪਤਾਲ ਵਿਚ ਉਸਦਾ ਇਲਾਜ ਚਲ ਰਿਹਾ ਹੈ। ਜਿੱਥੇ ਉਸਦੀ ਹਾਲਾਤ ਨਾਜ਼ੁਕ ਬਣੀ ਹੋਈ ਹੈ ਉਸਦੇ ਗੁਰਦੇ ਅਤੇ ਕਿਡਨੀ ਸੱਪ ਦੇ ਜਹਿਰ ਕਾਰਣ ਖਰਾਬ ਹੋ ਗਏ ਹਨ, ਪਰ ਅਜੇ ਤਕ ਉਸਦਾ ਕਿਸੇ ਵੀ ਕਿਸਾਨ ਆਗੂ ਵਲੋਂ ਸਾਰ ਨਹੀ ਲਈ ਗਈ ਅਸੀ ਗਰੀਬ ਮਜ਼ਦੂਰ ਪਰਿਵਾਰ ਤੋਂ ਹਾ ਕਿਸਾਨ ਆਗੂਆ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਦੇ ਇਲਾਜ ਵਿਚ ਸਾਡੀ ਮਦਦ ਕਰਨ।

Get the latest update about treatment for five days, check out more about punjab, punjabi news, on July 18 & truescoop

Like us on Facebook or follow us on Twitter for more updates.