ਦੋ ਮੋਟਰਸਾਈਕਲਾਂ ਦੀ ਟੱਕਰ, ਇਕ ਦੀ ਮੌਤ ਤੇ ਤਿੰਨ ਜ਼ਖਮੀ

ਬਟਾਲਾ ਵਿਚ ਪਿੰਡ ਸ਼ਾਹਬਾਦ ਦੇ ਨਜ਼ਦੀਕ 2 ਮੋਟਰਸਾਈਕਲ ਆਪਸ ਵਿਚ ਟਕਰਾਏ। ਟੱਕਰ ਐਨੀ ਜਬਰਦਸਤ ਸੀ ਕਿ ਇਕ ਦੀ ਮੌਕੇ...

ਬਟਾਲਾ ਵਿਚ ਪਿੰਡ ਸ਼ਾਹਬਾਦ ਦੇ ਨਜ਼ਦੀਕ 2 ਮੋਟਰਸਾਈਕਲ ਆਪਸ ਵਿਚ ਟਕਰਾਏ। ਟੱਕਰ ਐਨੀ ਜਬਰਦਸਤ ਸੀ ਕਿ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਜ਼ਖਮੀ ਸਿਵਿਲ ਹਸਪਤਾਲ ਬਟਾਲਾ ਵਿਚ ਇਲਾਜ ਅਧੀਨ ਹਨ। 

ਐਕਸੀਡੈਂਟ ਵਿਚ ਮਰਨ ਵਾਲੇ ਟਿੰਕੂ ਮਸੀਹ ਦੇ ਭਰਾ ਰਿੰਕਾ ਮਸੀਹ ਨੇ ਦੱਸਿਆ ਕਿ ਮ੍ਰਿਤਕ ਟਿੰਕੂ ਮਸੀਹ ਆਪਣੇ ਪਿੰਡ ਮਲਕਪੁਰ ਤੋਂ ਮੋਟਰਸਾਈਕਲ ਤੇ ਸਵਾਰ ਹੋਕੇ ਬਟਾਲਾ ਆ ਰਿਹਾ ਸੀ ਕੇ ਰਸਤੇ ਵਿਚ ਪਿੰਡ ਸ਼ਾਹਬਾਦ ਦੇ ਕੋਲ ਦੂਸਰੇ ਮੋਟਰਸਾਈਕਲ ਨਾਲ ਉਸਦੇ ਮੋਟਰਸਾਇਕਲ ਦੀ ਆਹਮਣੇ ਸਾਹਮਣੇ ਟੱਕਰ ਹੋ ਗਈ ਟੱਕਰ ਚਾਰ ਲੋਕ ਜ਼ਖਮੀ ਹੋਏ ਜਿਸ ਵਿਚੋਂ ਟਿੰਕਾ ਮਸੀਹ ਦੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ ਮ੍ਰਿਤਕ ਦੇ ਤਿੰਨ ਬੱਚੇ ਹਨ।

ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਐਕਸੀਡੈਂਟ ਕੇਸ ਆਇਆ ਹੈ ਜਿਸ ਵਿਚ ਚਾਰ ਲੋਕ ਜ਼ਖਮੀ ਹੋਏ ਜਿਹਨਾਂ ਵਿਚੋਂ ਟਿੰਕਾ ਮਸੀਹ ਦੀ ਮੌਤ ਹੋ ਚੁੱਕੀ ਹੈ ਅਤੇ ਮਲਕੀਤ ਸਿੰਘ ਨਾਮਕ ਜ਼ਖਮੀ ਦੀ ਗੰਭੀਰ ਹਾਲਤ ਦੇਖਦੇ ਹੋਏ ਉਸਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੋ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਵਿਚ ਚੱਲ ਰਿਹਾ ਹੈ। 

Get the latest update about village of Shahbad, check out more about three others were injured road accident, truescoop news, truescoop & punjab

Like us on Facebook or follow us on Twitter for more updates.