ਬ੍ਰਿਟੇਨ ਤੋਂ 2 ਦਿਨਾਂ 'ਚ ਪੰਜਾਬ ਪਰਤੇ 1822 ਯਾਤਰੀ, ਕਈਆਂ ਨੂੰ ਟ੍ਰੇਸ ਕਰਨ 'ਚ ਲੱਗਿਆ ਸਿਹਤ ਵਿਭਾਗ

ਯੂ.ਕੇ. ਵਿਚ ਕੋਰੋਨਾ ਦਾ ਨਵਾਂ ਵਾਇਰਸ ਮਿਲਣ ਤੋਂ ਬਾਅਦ ਹੁਣ ਪੰਜਾਬ ਵੀ ਸਾਵਧਾਨ ਹੋ ਗਿਆ ਹੈ। 21 ਤੋਂ 22 ਦਸੰ...

ਯੂ.ਕੇ. ਵਿਚ ਕੋਰੋਨਾ ਦਾ ਨਵਾਂ ਵਾਇਰਸ ਮਿਲਣ ਤੋਂ ਬਾਅਦ ਹੁਣ ਪੰਜਾਬ ਵੀ ਸਾਵਧਾਨ ਹੋ ਗਿਆ ਹੈ। 21 ਤੋਂ 22 ਦਸੰਬਰ ਤੱਕ ਬ੍ਰਿਟੇਨ ਤੋਂ ਦਿੱਲੀ ਹਵਾਈ ਅੱਡੇ ਰਾਹੀਂ ਪੰਜਾਬ ਆਏ 1822 ਅੰਤਰਰਾਸ਼ਟਰੀ ਯਾਤਰੀਆਂ ਦੀ ਸੂਚੀ ਦਿੱਲੀ ਸਰਕਾਰ ਅਤੇ ਏਅਰਪੋਰਟ ਅਥਾਰਟੀ ਨੇ ਵੀਰਵਾਰ ਨੂੰ ਮੁਹੱਈਆ ਕਰਵਾਈ ਹੈ। ਇਨ੍ਹਾਂ ਵਿਚੋਂ ਕਈ ਯਾਤਰੀਆਂ ਦਾ ਕੋਈ ਪਤਾ ਨਹੀਂ ਚੱਲ ਰਿਹਾ ਹੈ, ਜਿਨ੍ਹਾਂ ਨੂੰ ਟ੍ਰੇਸ ਕਰਨ ਦੇ ਲਈ ਸਿਹਤ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।

ਇਸ ਨੂੰ ਲੈ ਕੇ ਡੀ.ਸੀ. ਅਤੇ ਸਿਵਲ ਸਰਜਨਾਂ ਨੂੰ ਆਪਣੇ-ਆਪਣੇ ਜ਼ਿਲੇ ਵਿਚ ਅਜਿਹੇ ਲੋਕਾਂ ਦੀ ਪਤਾ ਲਾਉਣ ਦਾ ਹੁਕਮ ਦਿੱਤਾ ਗਿਆ ਹੈ। ਇੰਨਾਂ ਹੀ ਨਹੀਂ, ਦਸੰਬਰ ਵਿਚ ਯੂ.ਕੇ. ਤੋਂ ਪਰਤਣ ਵਾਲੇ ਲੋਕਾਂ ਦਾ ਪਤਾ ਲਾਉਣ ਦੇ ਲਈ ਤਿੰਨ ਪੱਧਰੀ ਰਣਨੀਤੀ ਦੇ ਤਹਿਤ ਕੰਮ ਸ਼ੁਰੂ ਕੀਤਾ ਜਾਵੇਗਾ। ਦੱਸਿਆ ਗਿਆ ਹੈ ਕਿ ਇਨ੍ਹਾਂ ਵਿਚੋਂ 1550 ਬ੍ਰਿਟੇਨ ਦੇ ਯਾਤਰੀ ਅੰਮ੍ਰਿਤਸਰ ਪਹੁੰਚੇ ਸਨ, ਪਰ ਅਜੇ ਤੱਕ ਉਥੇ ਦੀ ਏਅਰਪੋਰਟ ਅਥਾਰਟੀ ਨਾਲ ਸਿਰਫ 709 ਯਾਤਰੀਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਦਕਿ 841 ਯਾਤਰੀਆਂ ਦੀ ਜਾਣਕਾਰੀ ਅਜੇ ਆਉਣੀ ਹੈ। 

ਉਥੇ ਹੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਯੂ.ਕੇ. ਤੋਂ ਪਰਤਣ ਵਾਲੇ ਯਾਤਰੀਆਂ ਨੂੰ ਲੈ ਕੇ ਅਹਿਤਿਆਤ ਵਰਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 21-22 ਦਸੰਬਰ ਨੂੰ ਯੂ.ਕੇ. ਤੋਂ ਅੰਮ੍ਰਿਤਸਰ ਆਏ 262 ਯਾਤਰੀਆਂ ਵਿਚੋਂ 8 ਕੋਰੋਨਾ ਪਾਜ਼ੇਟਿਵ ਨਿਕਲੇ ਸਨ। 

Get the latest update about passengers, check out more about uk & punja

Like us on Facebook or follow us on Twitter for more updates.