ਪੰਜਾਬ 'ਚ ਲੱਗ ਸਕਦੈ ਵੀਕੈਂਡ ਕਰਫਿਊ! ਹੁਣ ਹੋ ਜਾਓ ਤਿਆਰ ਲੌਕਡਾਊਨ ਲਈ

ਪੰਜਾਬ ਵਿਚ ਵੀਕੈਂਡ ਕਰਫਿਊ ਲਗਾਇਆ ਜਾ ਸਕਦਾ ਹੈ। ਇਹ ਬੈਠਕ ਅੱਜ ਹੋਣੀ ...................

ਪੰਜਾਬ ਵਿਚ ਵੀਕੈਂਡ ਕਰਫਿਊ ਲਗਾਇਆ ਜਾ ਸਕਦਾ ਹੈ। ਇਹ ਬੈਠਕ ਅੱਜ ਹੋਣੀ ਹੈ। ਸੋਸ਼ਲ ਡਿਸਟੈਂਸਿੰਗ ਦੇ ਪ੍ਰਤੀ ਲੋਕਾਂ ਦੀ ਵਧਦੀ ਲਾਪਰਵਾਹੀ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਇਸੇ ਹਫਤੇ ਤੋਂ ਵੀਕੈਂਡ ਕਰਫਿਊ ਲਾਊਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਇਸ ਸਮੇਂ ਪੂਰੇ ਸੂਬੇ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਲਾਗੂ ਹੈ ਪਰ ਇਹ ਅਸਰਦਾਰ ਸਾਬਿਤ ਨਹੀਂ ਹੋ ਰਿਹਾ ਹੈ।

ਮਹਾਰਾਸ਼ਟਰ 'ਚ ਵੀਕੈਂਡ ਲੌਕਡਾਊਨ ਦੇ ਬਾਅਦ ਹੁਣ ਸਖਤ ਪਾਬੰਦੀਆਂ ਲੱਗਈਆਂ ਗਈਆ ਹਨ। ਹੋ ਸਕਦਾ ਹੈ ਕਿ ਮਹਾਰਾਸ਼ਟਰ ਵਿਚ ਪੂਰਾ ਲੌਕਡਾਊਨ ਲੱਗ ਸਕਦੈ। ਮਹਾਰਾਸ਼ਟਰ ਵਿਚ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਸਰਕਾਰ ਬਹੁਤ ਸਖਤ ਫੈਸਲੈ ਲੈ ਰਿਹਾ ਹੈ। ਇਸੀ ਤਰ੍ਹਾਂ ਯੂਪੀ 'ਚ ਵੀ ਲੌਕਡਾਊਨ ਦੀ ਤਿਆਰੀ ਹੋ ਰਹੀ ਹੈ।  

ਸਿਹਤ ਵਿਭਾਗ ਦੇ ਅਧਿਕਾਰੀ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ ਉੱਤੇ ਦੱਸਿਆ ਕਿ ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਸੂਬੇ ਵਿਚ ਲਾਕਡਾਊਨ ਲਾਗੂ ਕਰਨ ਤੋਂ ਬਚਿਆ ਜਾਵੇਗਾ। ਇਸ ਕਾਰਨ ਕੋਰੋਨਾ ਉੱਤੇ ਕੰਟਰੋਲ ਕਰਨ ਲਈ ਵੀਕੈਂਡ ਕਰਫਿਊ ਹੀ ਕਾਰਗਰ ਹਥਿਆਰ ਹੈ। ਹਾਲਾਂਕਿ ਸੂਬੇ ਵਿਚ ਜਾਰੀ ਫਸਲ ਖਰੀਦ ਪ੍ਰਕਿਰਿਆ ਪਹਿਲਾਂ ਵਾਂਗ ਚੱਲਦੀ ਰਹੇਗੀ। ਇਸ ਉੱਤੇ ਕੋਈ ਬੰਦਿਸ਼ ਨਹੀਂ ਲਗਾਈ ਜਾਵੇਗੀ।

ਇਸ ਤੋਂ ਇਲਾਵਾ ਨਾਇਟ ਕਰਫਿਊ ਦਾ ਸਮਾਂ ਵੀ ਬਦਲਿਆ ਗਿਆ ਹੈ ਹੁਣ ਰਾਤ 10ਵਜੇ ਤੋਂ ਸਵੇਰ 5 ਵਜੇ ਤੱਕ ਨਾਇਟ ਕਰਫਿਊ ਰਹੇਗਾ। ਇਸ ਦੇ ਨਾਲ ਹੀ ਸਾਰੀ ਗੈਰ ਜ਼ਰੂਰੀ ਆਵਾਜਾਈ ਵੀ ਬੰਦ ਰਹੇਗੀ। ਇਸ ਦੇ ਨਾਲ ਹੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਇਕੱਠ ਦੀ ਸੀਮਾ ਆਊਟਡੋਰ ਵਾਸਤੇ 200 ਅਤੇ ਇਨਡੋਰ ਵਾਸਤੇ 100 ਤੱਕ ਸੀਮਤ ਹੋਵੇਗੀ। ਨਵੇਂ ਨਿਯਮਾਂ ਮੁਤਾਬਿਕ ਸਿਰਫ 50% ਸਮਰੱਥਾ ਨਾਲ ਮਾਲ, ਰੈਸਟੋਰੈਂਟ, ਹੋਟਲ ਰਾਤ ਚੱਲਣਗੇ ਅਤੇ 9:30 ਵਜੇ ਤੱਕ ਬੰਦ ਕਰਨੇ ਪੈਣਗੇ, ਅੱਜ ਰਾਤ 10 ਵਜੇ ਤੋਂ ਇਹ ਆਦੇਸ਼ ਲਾਗੂ ਹੋਣਗੇ।

Get the latest update about curfew, check out more about health, captain amarinder singh, true scoop & today

Like us on Facebook or follow us on Twitter for more updates.