ਪੰਜਾਬ 'ਚ ਮੁਕੰਮਲ ਲਾਕਡਾਊਨ 'ਤੇ ਕੈਪਟਨ ਨੇ ਜਾਰੀ ਕੀਤਾ ਬਿਆਨ, ਆਖੀ ਇਹ ਗੱਲ

ਪੰਜਾਬ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਵਾਧੇ ਨੂੰ ਦੇਖਦਿਆਂ ਸੂਬਾ ਸਿਹ...

ਚੰਡੀਗੜ੍ਹ: ਪੰਜਾਬ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਵਾਧੇ ਨੂੰ ਦੇਖਦਿਆਂ ਸੂਬਾ ਸਿਹਤ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਵਿਚ 10 ਦਿਨਾਂ ਦੀ ਤਾਲਾਬੰਦੀ ਕਰ ਦੇਣੀ ਚਾਹੀਦੀ ਹੈ ਪਰ ਅੱਜ ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਅਜੇ ਸੂਬੇ ਵਿਚ ਤਾਲਾਬੰਦੀ ਨਹੀਂ ਕੀਤੀ ਜਾਵੇਗੀ।

ਆਪਣੇ ਬਿਆਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸੂਬੇ ਵਿਚ ਪੂਰਨ ਤਾਲਾਬੰਦੀ ਦੇ ਪੱਖ ਵਿਚ ਨਹੀਂ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਛੋਟਾਂ ਦਾ ਗਲਤ ਫਾਇਦਾ ਚੁੱਕਣ ਵਾਲਿਆਂ ਨੂੰ ਵੀ ਸਾਵਧਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਹਾਲਾਤ ਨਾ ਸੁਧਰੇ ਤਾਂ ਉਹ ਪੂਰਨ ਤਾਲਾਬੰਦੀ ਉੱਤੇ ਵੀ ਵਿਚਾਰ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਪ੍ਰਸ਼ਾਸਨ ਵਲੋਂ ਟੇਕਅਵੇ ਦੀ ਛੋਟ ਦਾ ਗਲਤ ਫਾਇਦਾ ਚੁੱਕ ਰਹੇ ਹਨ। ਇਸ ਲਈ ਸੂਬੇ ਵਿਚ ਤੁਰੰਤ ਪ੍ਰਭਾਵ ਤੋਂ ਇਸ ਸੁਵਿਧਾ ਉੱਤੇ ਰੋਕ ਲਗਾ ਦਿੱਤੀ ਗਈ ਹੈ ਤੇ ਹੁਣ ਸਿਰਫ ਹੋਮ ਡਿਲਵਰੀ ਦੀ ਹੀ ਸੁਵਿਧਾ ਮਿਲ ਸਕੇਗੀ।

ਦੱਸ ਦੇਈਏ ਕਿ ਮਿੰਨੀ ਲਾਕਡਾਊਨ ਦੌਰਾਨ ਬੈਂਕਾਂ ਤੇ ਸਰਕਾਰੀ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹਣਗੇ। ਉਧਰ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਧਰਨਾ ਦੇ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਧਰਨਾ ਦੇ ਸਕਦੇ ਹਨ ਪਰ ਸਿਰਫ਼ ਸੰਕੇਤਕ। ਯਾਨੀ ਉਹ ਧਰਨੇ ਵਿਚ ਭੀੜ ਇਕੱਠੀ ਨਾ ਕਰਨ। ਪੰਜਾਬ ਸਰਕਾਰ ਨੇ ਮਿੰਨੀ ਲਾਕਡਾਊਨ ਦਾ ਫ਼ੈਸਲਾ ਉਦੋਂ ਲਿਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਸਿਹਤ ਵਿਭਾਗ ਨੇ ਕਿਹਾ ਸੀ ਕਿ ਆਉਣ ਵਾਲੇ 15 ਦਿਨ ਸੂਬੇ ਲਈ ਕਾਫ਼ੀ ਮਹੱਤਵਪੂਰਨ ਹਨ।

Get the latest update about Captain Amrinder Singh, check out more about Punjab, Truescoopnews, Truescoop & Complete Lockdown

Like us on Facebook or follow us on Twitter for more updates.