ਕੰਪਾਲਾ: ਪੰਜਾਬੀ ਫਿਲਮ ਇੰਡਸਟ੍ਰੀ ਦੇ ਲਈ ਬੁੱਧਵਾਰ ਨੂੰ ਇਕ ਦੁਖਦ ਖਬਰ ਆਈ। ਬੁੱਧਵਾਰ ਤੜਕੇ ਪ੍ਰਸਿੱਧ ਪੰਜਾਬੀ ਅਭਿਨੇਤਾ ਤੇ ਨਿਰਦੇਸ਼ਕ ਸੁਖਜਿੰਦਰ ਸ਼ੇਰਾ ਦਾ ਯੁਗਾਂਡਾ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਲਾਸ਼ ਨੂੰ ਲਿਆਉਣ ਦੇ ਲਈ ਪਰਿਵਾਰ ਵਾਲੇ ਕੇਂਦਰ ਸਰਕਾਰ ਨਾਲ ਸੰਪਰਕ ਕਰ ਰਹੇ ਹਨ। ਸ਼ੇਰਾ ਦਾ ਪਰਿਵਾਰ ਚਾਹੁੰਦਾ ਹੈ ਕਿ ਉਨ੍ਹਾਂ ਦੀ ਦੇਹ ਨੂੰ ਪੰਜਾਬ ਲਿਆਂਦਾ ਜਾਵੇ ਪਰ ਕੋਵਿਡ 19 ਦੇ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ੇਰਾ ਲੁਧਿਆਣਾ ਦੇ ਜਗਰਾਓਂ ਕਸਬੇ ਦੇ ਪਿੰਡ ਮਲਕਪੁਰ ਦੇ ਰਹਿਣ ਵਾਲੇ ਸਨ। ਸ਼ੇਰਾ 17 ਅਪ੍ਰੈਲ ਨੂੰ ਹੀ ਸਾਊਥ ਅਫਰੀਕਾ ਦੇ ਕੀਨੀਆ ਵਿਚ ਆਪਣੇ ਦੋਸਤ ਦੇ ਕੋਲ ਗਏ ਸਨ। 25 ਅਪ੍ਰੈਲ ਨੂੰ ਉਨ੍ਹਾਂ ਨੂੰ ਉਥੇ ਬੁਖਾਰ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਪਰ ਬੁੱਧਵਾਰ ਤੜਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸ਼ੇਰਾ ਨੇ ਕਈ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ ਸੀ। 'ਯਾਰੀ ਜੱਟ ਦੀ' ਤੇ 'ਜੱਟ ਤੇ ਜ਼ਮੀਨ' ਸ਼ੇਰਾ ਦੀਆਂ ਸੁਪਰਹਿੱਟ ਫਿਲਮਾਂ ਰਹੀਆਂ।
Get the latest update about Punjabi Actor, check out more about Director, Sukhjinder Shera, Uganda & Truescoopnews
Like us on Facebook or follow us on Twitter for more updates.