ਅੰਮ੍ਰਿਤਸਰ 'ਚ ਪੰਜਾਬੀ ਅਦਾਕਾਰ ਕਰਤਾਰ ਚੀਮਾ ਦੀ ਹੋਈ ਗ੍ਰਿਫਤਾਰੀ, NSUI ਮੁਖੀ ਨੂੰ ਗੋਲਡੀ ਬਰਾੜ ਨੇ ਜਾਣੋ ਮਾਰਨ ਦੀ ਦਿੱਤੀ ਧਮਕੀ

ਕਰਤਾਰ ਚੀਮਾ ਨੂੰ ਪੈਸਿਆਂ ਦੇ ਵਿਵਾਦ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਅਭਿਨੇਤਾ 'ਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (NSUI) ਦੇ ਸੂਬਾ ਪ੍ਰਧਾਨ ਨੇ ਗੈਂਗਸਟਰ ਗੋਲਡੀ ਬਰਾੜ ਤੋਂ ਧੋਖਾਧੜੀ ਅਤੇ ਧਮਕੀ ਦੇਣ ਦਾ ਦੋਸ਼ ਲਗਾਇਆ ਹੈ...

ਅੰਮ੍ਰਿਤਸਰ ਪੁਲਿਸ ਨੇ ਪੰਜਾਬੀ ਅਦਾਕਾਰ ਕਰਤਾਰ ਚੀਮਾ ਨੂੰ ਸੁਧੁ ਮੂਸੇ ਵਾਲਾ ਦੇ ਕਾਤਲ ਗੋਲਡੀ ਬਰਾੜ ਨਾਲ ਸੰਬੰਧ ਹੋਣ ਅਤੇ ਧਮਕੀਆਂ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਕਰਤਾਰ ਚੀਮਾ ਨੂੰ ਪੈਸਿਆਂ ਦੇ ਵਿਵਾਦ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਅਭਿਨੇਤਾ 'ਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (NSUI) ਦੇ ਸੂਬਾ ਪ੍ਰਧਾਨ ਨੇ ਗੈਂਗਸਟਰ ਗੋਲਡੀ ਬਰਾੜ ਤੋਂ ਧੋਖਾਧੜੀ ਅਤੇ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਪੁਲੀਸ ਨੇ ਚੀਮਾ ਨੂੰ ਸਿਵਲ ਲਾਈਨ ਥਾਣੇ ਵਿੱਚ ਰੱਖਿਆ ਹੋਇਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ 'ਆਪ' ਆਗੂ ਮੁਲਜ਼ਮ ਅਦਾਕਾਰ ਨੂੰ ਰਿਹਾਅ ਕਰਵਾਉਣ ਲਈ ਥਾਣੇ ਪੁੱਜ ਗਏ ਹਨ।


ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਨੂੰ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਗੋਲਡੀ ਬਰਾੜ ਨੇ ਫ਼ੋਨ ਕਰਕੇ ਧੱਕਿਆਂ ਦਿੱਤੀਆਂ ਤੇ ਇਨ੍ਹਾਂ ਹੀ ਨਹੀਂ ਗੋਲਡੀ ਬਰਾੜ ਨੇ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਫੋਨ ਕਰਦਾ ਸੀ, ਅਕਸ਼ੇ ਸ਼ਰਮਾ ਨੇ ਕਿਹਾ ਕਿ ਉਸਨੇ ਕਰਤਾਰ ਚੀਮਾ ਤੋਂ 25 ਲੱਖ ਰੁਪਏ ਲੈਣੇ ਸਨ, ਕਰਤਾਰ ਚੀਮਾ ਨੇ ਫਿਲਮ ਬਣਾਉਣ ਲਈ ਪੈਸੇ ਉਧਾਰ ਲਏ ਸਨ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਅਦਾਕਾਰ ਕਰਤਾਰ ਚੀਮਾ ਨੇ ਕੈਨੇਡਾ ਬੈਠੇ ਗੋਲਡੀ ਬਰਾੜ ਨੂੰ ਬੁਲਾ ਲਿਆ, ਗੋਲਡੀ ਬਰਾੜ ਲਗਾਤਾਰ ਉਸ ਨੂੰ ਧਮਕੀਆਂ ਦੇ ਰਿਹਾ ਹੈ। ਸੋਮਵਾਰ ਨੂੰ ਜਿਵੇਂ ਹੀ ਉਨ੍ਹਾਂ ਨੂੰ ਕਰਤਾਰ ਚੀਮਾ ਦੇ ਅੰਮ੍ਰਿਤਸਰ ਆਉਣ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਫੜਨ ਲਈ ਪਹੁੰਚ ਗਏ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਅਕਸ਼ੇ ਨੇ ਪੁਲਿਸ ਦੇ ਸਾਹਮਣੇ ਕਰਤਾਰ ਚੀਮਾ ਦੀ ਆਡੀਓ ਵੀ ਰੱਖੀ ਹੈ, ਇਸ ਆਡੀਓ ਵਿੱਚ ਗੋਲਡੀ ਬਰਾੜ ਉਸਨੂੰ ਧਮਕੀਆਂ ਦੇ ਰਿਹਾ ਹੈ। ਅੰਮ੍ਰਿਤਸਰ ਪੁਲਿਸ ਨੇ ਪੰਜਾਬੀ ਅਦਾਕਾਰ ਕਰਤਾਰ ਚੀਮਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।Get the latest update about MURDER, check out more about GOLDY BRAR, KARTAR CHEEMA, GANGSTERS & SIDHU MOOSE WALA

Like us on Facebook or follow us on Twitter for more updates.