ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਖੁਦ ਨੂੰ ਕੀਤਾ ਆਈਸੋਲੇਟ

ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਅੱਜ ਕਲ ਸਾਰਾ...

ਚੰਡੀਗੜ੍ਹ: ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਅੱਜ ਕਲ ਸਾਰਾ ਗੁਰਪਾਲ ਫਿਲਮ ਸ਼ਾਵਾ ਨੀ ਗਿਰਧਾਰੀ ਲਾਲ ਦੀ ਸ਼ੂਟਿੰਗ ਕਰ ਰਹੀ ਹੈ। ਸਾਰਾ ਗੁਰਪਾਲ ਨੇ ਕੋਰੋਨਾ ਪੋਜ਼ੇਟਿਵ ਆਉਣ ਦੀ ਪੁਸ਼ਟੀ ਕਰ ਦਿੱਤੀ ਹੈ। ਫਿਲਹਾਲ ਸਾਰਾ ਨੇ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰ ਲਿਆ ਹੈ ਤੇ ਸਭ ਨੂੰ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।

ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ ਤੇ ਕੋਰੋਨਾ ਦੀ ਦੂਜੀ ਲਹਿਰ 'ਚ ਕਈ ਬਾਲੀਵੁੱਡ ਸਿਤਾਰੇ ਇਸਦੀ ਕੋਰੋਨਾ ਦੀ ਲਪੇਟ 'ਚ ਆਏ ਹਨ ਤੇ ਹੁਣ ਪੰਜਾਬੀ ਸਿਨੇਮਾ ਦੇ ਕਲਾਕਾਰ ਵੀ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ। ਸਾਲ 2020 'ਚ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਕਈ ਪੰਜਾਬੀ ਕਲਾਕਾਰਾਂ ਨੂੰ ਕੋਰੋਨਾ ਹੋਇਆ ਸੀ ਜਿਸ ਵਿਚ ਹਿਮਾਂਸ਼ੀ ਤੇ ਕੁਲਵਿੰਦਰ ਬਿੱਲਾ ਵੀ ਸ਼ਾਮਿਲ ਸਨ।

Get the latest update about positive, check out more about corona report, Punjabi actress, Sara Gurpal & isolated herself

Like us on Facebook or follow us on Twitter for more updates.