ਜਲੰਧਰ 'ਚ ਅੱਜ ਵੀ ਸਾਂਭਿਆ ਜਾ ਰਿਹਾ ਪੰਜਾਬੀ ਸੱਭਿਆਚਾਰ, ਉਹ ਪਿੰਡ ਜਿਥੇ ਹਰ ਘਰ ਕਰਦੈ 'ਪੱਖੀਆਂ' ਦਾ ਕਾਰੋਬਾਰ, ਪੜ੍ਹੋ ਖਾਸ ਖ਼ਬਰ

ਜਲੰਧਰ ਜ਼ਿਲ੍ਹੇ ਵਿੱਚ ਖੇਡਾਂ ਦੇ ਉਦਯੋਗ ਲੱਗਣ ਤੋਂ ਪਹਿਲੇ ਕੁਝ ਐਸੀਆਂ ਚੀਜ਼ਾਂ ਦੇ ਉਦਯੋਗ ਵੀ ਸਨ ਜੋ ਅੱਜ ਲੋਪ ਹੁੰਦੇ ਜਾ ਰਹੇ ਹਨ। ਇਨ੍ਹਾਂ ਵਿੱਚ ਚਾਹੇ ਗੱਲ ਨਕੋਦਰ ਵਿਖੇ ਬਣਨ ਵਾਲੀਆਂ ਦਰੀਆਂ ਦੀ ਹੋਵੇ ਜਾਂ ਫਿਰ ਜੰਡੂਸਿੰਘਾ ਵਿਖੇ ਬਣਨ ਵਾਲੀਆਂ ਪੱਖੀਆਂ ਦੀ। ਪੰਜਾਬ ਦੇ ਸੱਭਿਆਚਾਰ ਦਾ ਇਕ ਮੁੱਖ ਹਿੱਸਾ ਰਹੀਆਂ ਪੱਖੀਆਂ...

ਵੈਸੇ ਤਾਂ ਪੰਜਾਬ ਦਾ ਜਲੰਧਰ ਜ਼ਿਲ੍ਹਾ ਖੇਡਾਂ ਦੇ ਸਾਮਾਨ ਕਰਕੇ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ ਪਰ ਜਲੰਧਰ ਜ਼ਿਲ੍ਹੇ ਵਿੱਚ ਖੇਡਾਂ ਦੇ ਉਦਯੋਗ ਲੱਗਣ ਤੋਂ ਪਹਿਲੇ ਕੁਝ ਐਸੀਆਂ ਚੀਜ਼ਾਂ ਦੇ ਉਦਯੋਗ ਵੀ ਸਨ ਜੋ ਅੱਜ ਲੋਪ ਹੁੰਦੇ ਜਾ ਰਹੇ ਹਨ। ਇਨ੍ਹਾਂ ਵਿੱਚ ਚਾਹੇ ਗੱਲ ਨਕੋਦਰ ਵਿਖੇ ਬਣਨ ਵਾਲੀਆਂ ਦਰੀਆਂ ਦੀ ਹੋਵੇ ਜਾਂ ਫਿਰ ਜੰਡੂਸਿੰਘਾ ਵਿਖੇ ਬਣਨ ਵਾਲੀਆਂ ਪੱਖੀਆਂ ਦੀ। ਪੰਜਾਬ ਦੇ ਸੱਭਿਆਚਾਰ ਦਾ ਇਕ ਮੁੱਖ ਹਿੱਸਾ ਰਹੀਆਂ ਪੱਖੀਆਂ ਬਾਰੇ ਪੜ੍ਹੋ ਇਹ ਖਾਸ ਰਿਪੋਰਟ   
ਝਾਲਰ ਵਾਲੀਆਂ ਪੱਖੀਆਂ ਪੰਜਾਬ ਦੇ ਸੱਭਿਆਚਾਰ ਦਾ ਉਹ ਹਿੱਸਾ ਨੇ ਜਿਸ ਨੂੰ ਕਦੀ ਹਰ ਕੁਆਰੀ ਕੁੜੀ ਆਪਣੇ ਵਿਆਹ ਲਈ ਬੜੀਆਂ ਰੀਝਾਂ ਨਾਲ ਰੰਗ ਬਰੰਗੀ ਉਹਨਾਂ ਨਾਲ ਉਸਨੂੰ ਬੁਣਦੀ ਸੀ ਅਤੇ ਉਸ ਤੋਂ ਬਾਅਦ ਝਾਲਰ ਲੋਧੀ ਸੀ। ਪੰਜਾਬ ਦਾ ਇਹ ਸੱਭਿਆਚਾਰ ਜਿਸ ਵਿੱਚ ਕੁਆਰੀਆਂ ਕੁੜੀਆਂ ਆਪਣੇ ਵਿਆਹਾਂ ਦੇ ਦਾਜ ਲਈ  ਚਾਦਰਾਂ, ਸਿਰਹਾਣੇ  ਪਤੀ ਟੇਬਲਕਲਾਥ ਵਰਗੀਆਂ ਚੀਜ਼ਾਂ ਉੱਪਰ ਬਾਕਮਾਲ ਕਢਾਈ ਕਰਕੇ ਇਸ ਨੂੰ ਆਪਣੇ ਵਿਆਹ ਦੇ ਦਾਜ ਲਈ ਤਿਆਰ ਕਰਦੀਆਂ ਸਨ। ਪੱਖੀਆਂ ਦਾ ਉਸ ਵੇਲੇ ਇੱਕ ਅਹਿਮ ਰੋਲ ਹੁੰਦਾ ਸੀ।  ਕਿਉਂਕਿ ਉਸ ਵੇਲੇ ਪਿੰਡਾਂ ਵਿੱਚ ਲਾਈਟ ਨਹੀਂ ਹੁੰਦੀ ਸੀ ਅਤੇ ਜਿੱਥੇ ਲਾਈਟ ਹੁੰਦੀ ਵੀ ਸੀ ਉਥੇ ਬਿਜਲੀ ਨਾਲ ਚੱਲਣ ਵਾਲੇ ਪੱਖੇ ਏਸੀ ਅਤੇ ਕੂਲਰ ਨਹੀਂ ਸਨ ਹੁੰਦਾ। ਇਹੀ ਕਾਰਨ ਹੈ ਕਿ ਹੱਥ ਨਾਲ ਬਣੀਆਂ ਹੋਈਆਂ ਇਨ੍ਹਾਂ ਪੱਖੀਆਂ ਦਾ ਕਾਰੋਬਾਰ ਪੰਜਾਬ ਦੇ ਮੁੱਖ ਕਾਰੋਬਾਰਾਂ ਵਿੱਚੋਂ ਇੱਕ ਸੀ। ਇਸ ਕਾਰੋਬਾਰ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਦਾ ਜੰਡੂਸਿੰਘਾ ਪਿੰਡ ਇਕ ਅਹਿਮ ਰੋਲ ਅਦਾ ਕਰਦਾ ਸੀ। ਪੁਰਾਣੇ ਵੇਲਿਆਂ ਵਿੱਚ ਇਸ ਪਿੰਡ ਦੇ ਹਰ ਘਰ ਵਿੱਚ ਜ਼ਨਾਨੀਆਂ ਇਨ੍ਹਾਂ ਪੱਖਿਆਂ ਨੂੰ ਬਣਾਉਣ ਦਾ ਕੰਮ ਕਰਦੀਆਂ ਸਨ। 

ਅੱਜ ਇਨ੍ਹਾਂ ਪੱਖਿਆਂ ਦੀ ਥਾ ਏਸੀ ਕੂਲਰ ਅਤੇ ਪੱਖਿਆਂ ਨੇ ਲੈ ਲਈ ਹੈ  
ਜਿੱਦਾਂ ਜਿੱਦਾਂ ਸਮਾਜ ਵਿੱਚ ਆਧੁਨਿਕ ਚੀਜ਼ਾਂ ਆ ਰਹੀਆਂ ਨੇ ਉਧਰ ਉਹਦਾ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੁਰਾਣੀਆਂ ਵਸਤੂਆਂ ਦਾ ਕਾਰੋਬਾਰ ਲੋਪ ਹੁੰਦਾ ਜਾ ਰਿਹਾ ਹੈ . ਇਸੇ ਤਰ੍ਹਾਂ ਦਾ ਇਹ ਪੱਖੀਆਂ ਦਾ ਕਾਰੋਬਾਰ ਵੀ ਹੁਣ ਲੋਪ ਹੋਣ ਦੀ ਕਗਾਰ ਤੇ ਆ ਚੁੱਕਿਆ ਹੈ .ਅੱਜ ਪੰਜਾਬ ਦੇ ਜਲੰਧਰ ਸ਼ਹਿਰ ਦਾ ਪਿੰਡ ਜੰਡੂ ਸਿੰਘਾ ਜਿੱਥੇ ਕਿਸੇ ਸਮੇਂ ਪੂਰੇ ਪਿੰਡ ਵਿੱਚ ਸਿਰਫ਼ ਪੱਖੀਆਂ ਦਾ ਕਾਰੋਬਾਰ ਹੁੰਦਾ ਸੀ . ਹੁਣ ਇੱਕਾ ਦੁੱਕਾ ਆਰੇ ਅਤੇ ਇੱਕਾ ਦੁੱਕਾ ਲੋਕ ਹੀ ਇਰਾ ਪੱਖੀਆਂ ਨੂੰ ਫੜਾਉਂਦੇ ਹੋਏ ਨਜ਼ਰ ਆਉਂਦੇ ਨੇ।

ਸਿਰਫ਼ ਬਜ਼ੁਰਗਾਂ ਦੇ ਹੱਥ ਵਿੱਚ ਰਹਿ ਗਿਆ ਇਹ ਕਾਰੋਬਾਰ  
ਪੱਖੀਆਂ ਦੇ ਇਸ ਕਾਰੋਬਾਰ ਨੂੰ ਜੰਡੂਸਿੰਘਾ ਪਿੰਡ ਵਿੱਚ ਜਦੋਂ ਅਸੀਂ ਨਜ਼ਦੀਕ ਜਾ ਕੇ ਦੇਖਦੇ ਹਾਂ ਤਾਂ ਪਤਾ ਚਲਦਾ ਹੈ ਕਿ ਅੱਜ ਉਸ ਪਿੰਡ ਦੇ ਸਿਰਫ਼ ਬਜ਼ੁਰਗ ਲੋਕ ਇਸ ਕੰਮ ਨੂੰ ਕਰ ਰਹੇ ਨੇ। ਚਾਹੇ ਉਹ ਪੱਖੀਆਂ ਦੀਆਂ ਡੰਡੀਆਂ ਨੂੰ ਬਣਾਉਣਾ ਹੋਵੇ , ਉਨ੍ਹਾਂ ਦੀਆਂ ਡੰਡੀਆਂ ਨੂੰ ਰੰਗ ਕਰਨਾ ਹੋਵੇ , ਇਨ੍ਹਾਂ ਪੱਖਿਆਂ ਨੂੰ ਬੁਣ ਕੇ ਉਹਨਾਂ ਤੇ ਚਾਰਲ ਲਗਾਉਣੀ ਹੋਵੇ, ਇਨ੍ਹਾਂ ਸਾਰੇ ਕੰਮਾਂ ਨੂੰ ਅੱਜ ਸਿਰਫ਼ ਪੁਰਾਣੇ ਬਜ਼ੁਰਗਾਂ ਵੱਲੋਂ ਹੀ ਅੰਜਾਮ ਦਿੱਤਾ ਜਾ ਰਿਹਾ ਹੈ। ਇਨ੍ਹਾਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਅੱਜ ਉਹ ਆਪਣੀ ਉਮਰ ਦੇ ਜਿਸ ਪੜਾਅ ਤੇ ਆ ਚੁੱਕੇ ਨੇ ਉਸ ਪੜਾਅ ਉੱਪਰ ਆ ਕੇ ਨਾ ਤੇ ਉਹ ਘਰ ਵਿਹਲੇ ਬਹਿ ਸਕਦੇ ਨੇ ਅਤੇ ਨਾ ਹੀ ਕੋਈ ਹੋਰ ਕਾਰੋਬਾਰ ਜਾਂ ਕੰਮ ਕਰ ਸਕਦੇ ਨੇ। ਇਨ੍ਹਾਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਇਸ ਵਿਰਸੇ ਨੂੰ ਉਹ ਉਦੋਂ ਤੱਕ ਸਾਂਭ ਕੇ ਰੱਖਣਗੇ ਜਦੋਂ ਤੱਕ ਉਹ ਖੁਦ ਇਸ ਦੁਨੀਆਂ ਵਿੱਚ ਨੇ। ਇਨ੍ਹਾਂ ਬਜ਼ੁਰਗਾਂ ਮੁਤਾਬਕ ਉਨ੍ਹਾਂ ਤੋਂ ਬਾਅਦ ਹੁਣ ਕੋਈ ਵੀ ਨੌਜਵਾਨ ਪੀੜ੍ਹੀ ਇਸ ਕੰਮ ਵਿੱਚ ਹੱਥ ਨਹੀਂ ਪਾਉਣਾ ਚਾਹੁੰਦੀ ਕਿਉਂਕਿ ਜਿੱਦਾਂ ਇਨ੍ਹਾਂ ਬਜ਼ੁਰਗਾਂ ਦੀ ਜ਼ਿੰਦਗੀ ਦੀ ਸ਼ਾਮ ਹੁੰਦੀ ਜਾ ਰਹੀ ਹੈ ਸ਼ਾਇਦ ਉਦਾਂ ਹੀ ਪੱਖੀਆਂ ਦੀ ਇਸ ਕਾਰੋਬਾਰ ਦਾ ਸੂਰਜ ਵੀ ਨਾਲ ਨਾਲ ਚੱਲ ਰਿਹਾ ਹੈ। 

ਜੰਡੂ ਸਿੰਘਾਂ ਦੀਆਂ ਇੱਕਾ ਦੁੱਕਾ ਮਹਿਲਾਵਾਂ ਇਹੀ ਬਣਾਉਂਦਿਆਂ ਦਿਸਦੀਆਂ ਨੇ ਇਹ ਪੱਖੀਆਂ  
ਜੰਡੂਸਿੰਘੇ ਦੀ ਰਹਿਣ ਵਾਲੀ ਰਵਿੰਦਰ ਕੌਰ ਦੱਸਦੀ ਹੈ ਕਿ ਇਕ ਸਮਾਂ ਹੁੰਦਾ ਸੀ ਜਦ ਹਰ ਕੁੜੀ ਨੂੰ ਆਪਣੇ ਵਿਆਹ ਲਈ ਦਾਜ ਤਿਆਰ ਕਰਨ ਵਿੱਚ ਇੰਨਾ ਚਾਅ ਹੁੰਦਾ ਸੀ ਕਿ ਚਾਦਰਾਂ ਸਿਰਹਾਣਿਆਂ ਉੱਪਰ ਸੁੰਦਰ ਕਢਾਈ ਕੱਢਦੀਆਂ ਸਨ ਭਾਰਤ ਤੇ ਇਸ ਦੇ ਨਾਲ ਹੀ ਹੱਥ ਨਾਲ ਬਣੀਆਂ ਇਨ੍ਹਾਂ ਪੱਕੀਆਂ ਮੈਨੂੰ ਆਪ ਆਪਣੇ ਹੱਥ ਨਾਲ ਰੰਗ ਬਿਰੰਗੀਆਂ ਉਨ੍ਹਾਂ ਨਾਲ ਬੁਣ ਲਿਆ ਸੀ ਇਸ ਤੇ ਇਨ੍ਹਾਂ ਉਪਰ ਅਚਾਨਕ ਲਾਉਂਦੀਆਂ ਸਨ . ਪਰ ਅੱਜ ਪੱਖੇ ਏਸੀ ਕੂਲਰ ਦਾ ਜ਼ਮਾਨਾ ਆ ਗਿਆ ਹੈ ਅਤੇ  ਪੱਖੀਆਂ ਦਾ ਕੰਮ ਹੌਲੀ ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ . ਉਸ ਦਾ ਕਹਿਣਾ ਹੈ ਕਿ ਅੱਜ  ਲੋਕ ਇਨ੍ਹਾਂ ਚੀਜ਼ਾਂ ਨੂੰ ਸਿਰਫ ਸ਼ੌਕ ਦੇ ਲਈ ਇਸਤੇਮਾਲ ਕਰਦੇ ਨੇ . ਇਹ ਪੱਖੀਆਂ ਅੱਜ ਘਰ ਵਿੱਚ ਇਸਤੇਮਾਲ ਹੋਣ ਵਾਲਾ ਸਮਾਂ ਨਹੀਂ ਸਗੋਂ ਘਰ ਦੀ ਸਜਾਵਟ ਦਾ ਸਾਮਾਨ ਬਣ ਕੇ ਰਹਿ ਗਈਆਂ ਹਨ। 

ਪੰਜਾਬ ਵਿੱਚ ਮਾਰਕੀਟ ਨਾ ਹੋਣ ਕਰਕੇ ਸਿਰਫ਼ ਹਰਿਆਣਾ ਅਤੇ ਰਾਜਸਥਾਨ ਵਿੱਚ ਹੁੰਦੀਆਂ ਨੇ ਪੱਖੀਆਂ ਸਪਲਾਈ  
ਜੰਡੂਸਿੰਘਾ ਵਿਖੇ ਪੱਖੀਆਂ ਦਾ ਕਾਰੋਬਾਰ ਕਰਨ ਵਾਲੇ ਵਿਜੇ ਕੁਮਾਰ ਦੱਸਦੇ ਨੇ ਕਿ ਕੋਈ ਸਮਾਂ ਸੀ ਜਦ ਜੰਡੂਸਿੰਘਾ ਇੱਕ ਛੋਟਾ ਪਿੰਡ ਹੁੰਦਾ ਸੀ ਪਰ ਇੱਥੇ ਦੀਆਂ ਪੱਖੀਆਂ ਦਾ ਕਾਰੋਬਾਰ ਪੂਰੇ ਦੇਸ਼ ਵਿੱਚ ਸਭ ਤੋਂ ਵੱਡਾ ਹੁੰਦਾ ਸੀ। ਹਾਲਾਤ ਇਹ ਹੁੰਦੇ ਸੀ ਕਿ ਪਿੰਡ ਵਿੱਚ ਕਈ ਆਰੇ ਸੀ ਅਤੇ ਪਿੰਡ ਦਾ ਪਿੰਡ ਹੈ ਇਸ ਕੰਮ ਵਿੱਚ ਲੱਗਿਆ ਹੁੰਦਾ ਸੀ। ਵਿਜੇ ਕੁਮਾਰ ਦੱਸਦੇ ਨੇ ਕਿ ਇਸ ਪਿੰਡ ਵਿੱਚੋਂ ਪੂਰੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਵੀ ਪੱਖੀਆਂ ਨੂੰ ਇਸਤੇਮਾਲ ਕਰਨ ਲਈ ਖ਼ਰੀਦ ਕੇ ਲੈ ਕੇ ਜਾਂਦੇ ਸੀ। ਪਰ ਅੱਜ ਇਹ ਕਾਰੋਬਾਰ ਪੰਜਾਬ ਵਿੱਚ ਬਿਲਕੁਲ ਹੀ ਨਹੀਂ ਰਿਹਾ ਅਤੇ ਜੋ ਥੋੜ੍ਹਾ ਬਹੁਤ ਚੱਲ ਰਿਹਾ ਹੈ ਉਹ ਵੀ  ਨੇੜੇ ਦੇ ਸੂਬੇ ਹਰਿਆਣੇ ਅਤੇ ਰਾਜਸਥਾਨ ਕਰਕੇ ਚੱਲ ਰਿਹਾ ਹੈ ਕਿਉਂਕਿ ਉਥੇ ਇਨ੍ਹਾਂ ਪੱਖਿਆਂ ਦੀ ਅਜੇ ਥੋੜ੍ਹੀ ਬਹੁਤ ਡਿਮਾਂਡ ਹੈ। 

Get the latest update about SPECIAL REPORT, check out more about JANDU SINGHA, JALANDHAR INDUSTRY & PAKHIAN

Like us on Facebook or follow us on Twitter for more updates.