ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਫੇਲ! ਕੋਟਕਪੁਰਾ ਗੋਲੀਕਾਂਡ ਉੱਤੇ ਸਾਬਕਾ ਕੈਬਨਿਟ ਮੰਤਰੀ ਨੇ ਕੀਤੀ ਇਹ ਮੰਗ

ਕਾਂਗਰਸ ਦੀ ਕੇਂਦਰੀ ਹਾਈਕਮਾਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ...............

ਕਾਂਗਰਸ ਦੀ ਕੇਂਦਰੀ ਹਾਈਕਮਾਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਸੁਲਹ ਕਰਾਵਾਉਣ ਲਈ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਬਣੇ ਸ੍ਰੀ ਹਰੀਸ਼ ਰਾਵਤ ਨੂੰ ਦਿੱਤਾ ਗਿਆ ਮਿਸ਼ਨ ਸੁਲਹ-ਸਫ਼ਾਈ ਫ਼ੇਲ੍ਹ ਹੋ ਗਿਆ ਲੱਗਦਾ ਹੈ।

ਸ੍ਰੀ ਰਾਵਤ ਜਿਨ੍ਹਾਂ ਨੇ ਦੋਹਾਂ ਆਗੂਆਂ ਦੇ ਗੁਸੇ ਗਿਲੇ ਦੂਰ ਕਰਵਾਉਣ ਲਈ ਵਾਹਵਾ ਵਾਹ ਲਾਈ, ਹੁਣ ਇਸ ਮਾਮਲੇ ਵਿਚ ਕਿਤੇ ਨਜ਼ਰ ਨਹੀਂ ਆ ਰਹੇ। ਹਾਲਾਂਕਿ ਇਕ ਵਾਰ ਉਹ ਕੋਰੋਨਾ ਪੀੜਤ ਹੋ ਜਾਣ ਕਾਰਨ ਹੀ ਇਸ ਮਾਮਲੇ ਤੋਂ ਦੂਰ ਹੋਏ ਸਨ ਅਤੇ ਉਨ੍ਹਾਂ ਦੇ ਕੋਸ਼ਿਸ਼ ਸਦਕਾ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਦੋ ਮੀਟਿੰਗਾਂ ਮੁੱਖ ਮੰਤਰੀ ਦੇ ਫ਼ਾਰਮਹਾਊਸ ’ਤੇ ਹੋਈਆਂ ਸਨ ਪਰ ਗੱਲ ਕਿਸੇ ਸਿਰੇ ਨਹੀਂ ਲੱਗੀ।

ਪਿਛਲੇ ਕੁਝ ਦਿਨਾਂ ਤੋਂ ਸਿੱਧੂ ਆਪਣੇ ਟਵੀਟ ਅਤੇ ਫ਼ੇਸਬੁੱਕ ਪੋਸਟਾਂ ਵਿਚ ਇਹ ਇਸ਼ਾਰਾ ਕਰ ਰਹੇ ਸਨ ਕਿ 'ਕਹਾਣੀ ਮੁੱਕ ਚੁੱਕੀ ਹੈ' ਅਤੇ ਕਿਸੇ ਵੀ ਸਮੇਂ ਕੁਝ ਵੀ ਸੰਭਵ ਹੈ। ਇਸ ਸਾਰੇ ਮਾਮਲੇ ਵਿਚ ਸਿੱਧੂ ਦੀ ਨਾਰਾਜ਼ਗੀ ਉਸ ਸਮੇਂ ਨਵੀਂਆਂ ਸਿਖ਼ਰਾਂ ਉੱਤੇ ਨਜ਼ਰ ਆਈ ਜਦ ਕਾਂਗਰਸ ਹਾਈਕਮਾਨ ਵਲੋਂ 5 ਸੂਬਿਆ ਵਿਚ ਹੋਣ ਵਾਲੀਆਂ ਚੋਣਾਂ ਵਿਚੋਂ 2 ਲਈ ਪ੍ਰਚਾਰ ਐਲਾਨੇ ਜਾਣ ਦੇ ਬਾਵਜੂਦ ਵੀ ਸਿੱਧੂ ਪ੍ਰਚਾਰ ਲਈ ਕਿਸੇ ਵੀ ਸੂਬੇ ਵਿਚ ਨਹੀਂ ਗਏ।

ਅੱਜ ਵਿਸਾਖ਼ੀ ਦੇ ਪਵਿੱਤਰ ਦਿਨ ਉੱਤੇ ਸਿੱਧੂ ਬਿਨਾਂ ਕਿਸੇ ਐਲਾਨ ਪ੍ਰੋਗਰਾਮ ਦੇ ਬੁਰਜ ਜਵਾਹਰ ਸਿੰਘ ਵਾਲਾ ਦੇ ਉਸ ਗੁਰਦੁਆਰਾ ਸਾਹਿਬ ਵਿਚ ਪੁੱਜੇ ਜਿਥੇ ਸਰੂਪ ਚੋਰੀ ਹੋਣ ਮਗਰੋਂ ਸੂਬੇ ਅੰਦਰ ਬੇਅਦਬੀਆਂ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਜਿਸ ਦੇ ਚੱਲਦਿਆਂ ਹੀ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਾਪਰੇ ਸਨ ਜਿਨ੍ਹਾਂ ਵਿਚ ਦੋ ਸਿੰਘ ਸ਼ਹੀਦ ਹੋਏ ਸਨ ਅਤੇ ਕਈ ਜ਼ਖ਼ਮੀ ਹੋਏ ਸਨ।

ਗੁਰਦੁਆਰਾ ਸਾਹਿਬ ਦੇ ਬਾਹਰ ਕੁਝ ਸੰਗਤਾਂ ਨਾਲ ਖੜ੍ਹ ਕੇ ਸਿੱਧੂ ਨੇ ਜੋ ਕਿਹਾ ਉਸ ਤੋਂ ਸਪਸ਼ਟ ਹੈ ਕਿ ਉਹ ਆਪਣੀ ਹੀ ਪਾਰਟੀ ਦੀ ਸਰਕਾਰ ਨਾਲ ਟਕਰਾਅ ਕਰਨ ਦੇ ਮੂੜ ਵਿਚ ਹਨ।

ਆਪਣੇ ਇਸ  ਬਿਆਨ ਦੌਰਾਨ ਸਿੱਧੂ ਨੇ ਨਾ ਕੇਵਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਨਾਲ ਸੰਬੰਧਤ ਰਿਪੋਰਟ ਨੂੰ ਜਨਤਾ ਦੇ ਸਾਹਮਣੇ ਕਰਨ ਦੀ ਮੰਗ ਕੀਤੀ ਸਗੋਂ ਪਿਛੇ ਜਾਂਦੇ ਡਰੱਗਜ਼ ਮਾਮਲੇ ਨੂੰ ਵੀ ਵੱਧਉਣਾ ਦੀ ਅਤੇ ਮੰਗ ਕੀਤੀ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਆਈ.ਜੀ. ਸ੍ਰੀ ਕੁੰਵਰ ਵਿਜੇ ਪ੍ਰਤਾਪ ਵਾਲੀ ਐਸ.ਆਈ.ਟੀ. ਦੀ ਰਿਪੋਰਟ ਨੂੰ ਰੱਦ ਕਰਨ, ਨਵੀਂ ਐਸ.ਆਈ.ਟੀ. ਦੇ ਗਠਨ ਅਤੇ ਨਵੀਂ ਐਸ.ਆਈ.ਟੀ. ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲਾਂਭੇ ਕਰਨ ਦੇ ਜੋ ਹੁਕਮ ਆਏ ਹਨ, ਉਨ੍ਹਾਂ ਦੇ ਚੱਲਦਿਆਂ ਇਨਸਾਫ਼ ਉਡੀਕ ਰਹੇ ਲੋਕਾਂ ਵਿਚ ਭਾਰੀ ਨਿਰਾਸ਼ਾ ਹੈ। 

ਸਿੱਧੂ ਨੇ ਕਿਹਾ ਕਿ ਉਹ ਵਿਸਾਖ਼ੀ ਦੇ ਪਵਿੱਤਰ ਦਿਹਾੜੇ ’ਤੇ ਗੁਰੂ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਅਤੇ ਸੱਚ ਦੀ ਆਵਾਜ਼ ਬੁਲੰਦ ਕਰਨ ਆਇਆ ਹਾਂ। ਇਸ ਮਾਮਲੇ 'ਤੇ ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਧਿਰਾਂ ਉਤੇ ਨਾਂਅ ਲਏ ਬਿਨਾਂ ਤਿੱਖੇ ਵਾਰ ਕੀਤੇ ਹਨ।

ਉਹਨਾਂ ਆਖ਼ਿਆ ਕਿ ਜਿਹੜਾ ਗੁਰੂ ਸਾਹਿਬ ਦਾ ਨਾ ਹੋਇਆ, ਉਹ ਪੰਜਾਬ ਦਾ ਕੀ ਹੋਵੇਗਾ। ਇਹ ਕਹਿੰਦੇ ਹੋਏ ਕਿ ਸ਼ਤਰੰਜ ਦੀ ਇਕ ਬਿਸਾਤ ਵਿਛੀ ਹੈ ਅਤੇ ਜਿਹੜੇ ਹੁਕਮ ਦੇਣ ਵਾਲੇ ਹਨ ਉਹ ਰਾਜੇਂ ਤੇ ਵਜ਼ੀਰ ਸਨ। ਜਲ੍ਹਿਆਂਵਾਲੇ ਬਾਗ ਦੇ ਸਾਕ ਬਾਰੇ ਸ਼ਹੀਦ ਊਧਮ ਸਿੰਘ ਦਾ ਜ਼ਿਕਰ ਕਰਦਿਆਂ ਸਿੱਧੂ ਨੇ ਕਿਹਾ ਕਿ ਊਧਮ ਸਿੰਘ ਨੇ ਬਦਲਾ ਉਸ ਤੋਂ ਲਿਆ ਸੀ ਜਿਸਨੇ ਗੋਲੀ ਚਲਾਉਣ ਦਾ ਹੁਕਮ ਦਿਤਾ ਸੀ। ਹੁਕਮ ਦੇਣ ਵਾਲਾ ਵੱਡਾ ਗੁਨਾਹਗਾਰ ਹੁੰਦਾ ਹੈ।

Get the latest update about harish rawat, check out more about punjab, kunwar vijay partap, failed & navjot singh sidhu

Like us on Facebook or follow us on Twitter for more updates.