ਵੈਨਕੂਵਰ ਦੇ ਰੈਸਟੋਰੈਂਟ ਦੇ ਬਾਹਰ ਗੋਲੀਬਾਰੀ 'ਚ ਮਾਰਿਆ ਗਿਆ ਸੀ ਪੰਜਾਬੀ, ਪੁਲਸ ਨੇ ਦੱਸੀ ਪਛਾਣ

ਸ਼ਨੀਵਾਰ ਨੂੰ ਵੈਨਕੂਵਰ ਸ਼ਹਿਰ ਵਿਚ ਇਕ ਰੈਸਟੋਰੈਂਟ ਦੇ ਬਾਹਰ ਮਾਰੇ ਗਏ ਵਿਅਕਤੀ ਦੀ ਪਛਾਣ 31 ਸਾਲਾ ਹਰਬ...

ਸਰੀ: ਸ਼ਨੀਵਾਰ ਨੂੰ ਵੈਨਕੂਵਰ ਸ਼ਹਿਰ ਵਿਚ ਇਕ ਰੈਸਟੋਰੈਂਟ ਦੇ ਬਾਹਰ ਮਾਰੇ ਗਏ ਵਿਅਕਤੀ ਦੀ ਪਛਾਣ 31 ਸਾਲਾ ਹਰਬ ਹਰਪ੍ਰੀਤ ਸਿੰਘ ਧਾਲੀਵਾਲ ਵਜੋਂ ਕੀਤੀ ਗਈ ਹੈ ਅਤੇ ਉਹ ਐਬਟਸਫੋਰਡ ਦਾ ਰਹਿਣ ਵਾਲਾ ਸੀ।

ਪੁਲਿਸ ਅਨੁਸਾਰ ਹਰਪ੍ਰੀਤ ਧਾਲੀਵਾਲ ਨੂੰ ਸ਼ਾਮ 8 ਵਜੇ ਕੋਲ ਹਾਰਬਰ ਵਿਚ ਕਾਰਡਿਓ ਰੈਸਟੋਰੈਂਟ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਗਿਆ ਸੀ।
 ਜ਼ਿਕਰਯੋਗ ਹੈ ਕਿ ਹਰਪ੍ਰੀਤ ਧਾਲੀਵਾਲ ਦਾ ਕਤਲ ਸਾਲ 2021 ਦੌਰਾਨ ਵੈਨਕੂਵਰ ਵਿਚ ਹੋਇਆ ਪੰਜਵਾਂ ਕਤਲ ਹੈ।

Get the latest update about Vancouver restaurant, check out more about Punjabi, shot dead, Truescoop News & Truescoop

Like us on Facebook or follow us on Twitter for more updates.