ਪੰਜਾਬੀ ਸਿੰਗਰ ਜਸਬੀਰ ਜੱਸੀ ਦੀ ਹਾਲ ਹੀ 'ਚ ਇਕ ਪੋਸਟ ਨੇ ਹਲਚਲ ਮਚਾ ਦਿੱਤੀ ਹੈ। ਜਿਸ 'ਚ ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਕੇਪੀਐੱਸ ਗਿੱਲ ਤੇ ਕਈ ਇਲਜ਼ਾਮ ਲਗਾਏ ਹਨ। ਜਸਬੀਰ ਜੱਸੀ ਦੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅੱਜ ਜੱਸੀ ਨੇ ਫੇਸਬੁੱਕ ਲਾਈਵ ਤੋਂ ਲੋਕਾਂ ਨੂੰ ਸਪਸ਼ਟੀਕਰਨ ਦਿੱਤਾ ਜਿਸ 'ਚ ਉਨ੍ਹਾਂ ਕੇਪੀਐੱਸ ਗਿਲ ਨੂੰ ਬੁੱਚੜ ਕਹਿ ਕੇ ਬੁਲਾਇਆ। ਜਸਬੀਰ ਜੱਸੀ ਨੇ ਇਸ ਲਾਈਵ 'ਚ ਕਈ ਹੋਰ ਖੁਲਾਸੇ ਵੀ ਕੀਤੇ।
ਧਾਰਮਿਕ ਭਾਵਨਾਵਾਂ ਦੀ ਕਦਰ ਕਰਨ ਦੀ ਗੱਲ ਕਰਦਿਆਂ ਜੱਸੀ ਨੇ ਲਾਈਵ 'ਚ ਕਿਹਾ ਕਿ ਉਹ ਦਿਲ ਤੋਂ ਸਿੱਖ ਹੈ ਤੇ ਹਮੇਸ਼ਾ ਹੀ ਸਿੱਖੀ ਲਈ ਖੜ੍ਹਾ ਰਹਾਂਗਾ। ਇਸੇ ਦੌਰਾਨ ਕੁਝ ਸਮਾਂ ਪਹਿਲਾ ਵਾਇਰਲ ਹੋਇਆ ਇੱਕ ਵੀਡੀਓ ਜਿਸ 'ਚ ਕੇਪੀਐੱਸ ਗਿੱਲ ਦਾ ਜਿਕਰ ਹੋਇਆ ਸੀ। ਉਸ ਨੇ ਕਿਹਾ ਕਿ ਉਹ ਗਲਤ ਨਹੀਂ ਹੈ ਆਪਣੀ ਭਾਵਨਾਵਾਂ ਨੂੰ ਬਿਆਨ ਕੀਤਾ ਹੈ। ਉਸ ਸਮੇ ਕੇਪੀਐੱਸ ਗਿੱਲ ਨੇ ਉਸ ਨਾਲ ਜੋ ਕੀਤਾ ਉਸ ਜਰੂਰ ਸਾਂਝਾ ਕਰੇਗਾ। ਜੱਸੀ ਨੇ ਕੇਪੀਐੱਸ ਗਿੱਲ ਬਾਰੇ ਕਿਹਾ ਕਿ ਉਸ ਇਕ ਬੁੱਚੜ ਸੀ ਤੇ ਮੈਂ ਉਸ ਨੂੰ ਜੁੱਤੀ ਤੇ ਰੱਖਦਾ ਹਾਂ, ਉਸ ਸਮੇ ਮੈਨੂੰ ਪੁਲਿਸ ਵਾਲਿਆਂ ਨੇ ਕੇਪੀਐਸ ਦੀ ਕੋਠੀ 'ਚ ਚੁੱਕ ਕੇ ਸੁੱਟਿਆ ਕੇ ਦੁਬਾਰਾ ਮੈਂ ਦੁਬਾਰਾ ਉਥੇ ਨਹੀਂ ਗਿਆ। ਮੇਰੇ ਕੋਲੋਂ ਗਜਲ, ਗੀਤ ਗਵਾਏ ਜਾਂਦੇ ਸਨ। ਜੱਸੀ ਨੇ ਕਿਹਾ ਮੈਂ ਇਹ ਜਰੂਰ ਦੱਸਾਂਗਾ ਕਿ ਕੇਪੀਐਸ ਨੇ ਮੇਰੇ ਨਾਲ ਦੇ ਕਿੰਨੇ ਬੰਦੇ ਮਾਰੇ। ਜੱਸੀ ਗਿੱਲ ਦੇ ਲਗਭਗ 30 ਮਿੰਟਾ ਦੇ ਇਸ ਲਾਈਵ 'ਚ ਹੋਰ ਕਈ ਵੱਡੇ ਖੁਲਾਸੇ ਵੀ ਕੀਤੇ।
Get the latest update about PUNJAB NEWS, check out more about KPS GILL AND JASBIR JASSI, JASBIR JASSI LIVE, JASBIR JASSI & PUNJABI SINGER JASBIR JASSI
Like us on Facebook or follow us on Twitter for more updates.