ਧਰਨੇ ਤੋਂ ਵਾਪਸ ਆ ਰਹੇ ਸਨ ਪੰਜਾਬੀ ਗਾਇਕ ਜੱਸ ਬਾਜਵਾ, ਰਸਤੇ 'ਚ ਵਾਪਰੀ ਦੁਰਘਟਨਾ

ਮਸ਼ਹੂਰ ਪੰਜਾਬੀ ਗਾਇਕ ਜੱਸ ਬਾਜਵਾ ਨਾਲ ਦੇਰ ਰਾਤ ਭਿਆਨਕ ਹਾਦਸਾ ਵਾਪਰਿਆ, ਜਿਸ 'ਚ ਉਹ ਵਾਲ-ਵਾਲ ਬਚੇ। ਦੱਸਿਆ ਜਾ ਰਿਹਾ ਹੈ ਕਿ ਜੱਸ ਹਰਿਆਣਾ 'ਚ...

ਜਲੰਧਰ— ਮਸ਼ਹੂਰ ਪੰਜਾਬੀ ਗਾਇਕ ਜੱਸ ਬਾਜਵਾ ਨਾਲ ਦੇਰ ਰਾਤ ਭਿਆਨਕ ਹਾਦਸਾ ਵਾਪਰਿਆ, ਜਿਸ 'ਚ ਉਹ ਵਾਲ-ਵਾਲ ਬਚੇ। ਦੱਸਿਆ ਜਾ ਰਿਹਾ ਹੈ ਕਿ ਜੱਸ ਹਰਿਆਣਾ 'ਚ ਧਰਨਾ ਲਗਾਉਣ ਤੋਂ ਬਾਅਦ ਆਪਣੀ ਕਾਰ ਨੰਬਰ ਪੀ.ਬੀ. 13 ਬੀ. ਸੀ. 3300 ਰਾਹੀਂ ਚੰਡੀਗੜ੍ਹ ਆ ਰਹੇ ਸਨ।

ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਹੋਈ ਗ੍ਰਿਫਤਾਰੀ ਦਾ ਵੀਡੀਓ ਰਾਹੀਂ ਜਾਣੋ ਅਸਲ ਸੱਚ!!

ਇਸ ਵਿਚਕਾਰ ਅਵਾਰਾ ਪਸ਼ੂ ਅਚਾਨਕ ਉਨ੍ਹਾਂ ਦੀ ਕਾਰ ਦੇ ਅੱਗੇ ਆ ਗਿਆ, ਜਿਸ ਨੂੰ ਬਚਾਉਣ ਦੇ ਚੱਕਰ 'ਚ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਕਾਰ ਦਾ ਅਗਲੇ ਹਿੱਸੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਕਾਰ 'ਚ ਬੈਠੇ ਜੱਸ ਬਾਜਵਾ ਅਤੇ ਬਾਕੀ ਸਾਥੀ ਵਾਲ-ਵਾਲ ਬਚ ਗਏ।

ਹੈਰਾਨ ਕਰ ਦੇਣ ਵਾਲੀ ਖ਼ਬਰ, ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੇ ਘਰ ਗੂੰਜੀ ਕਿਲਕਾਰੀ!!

ਜ਼ਿਕਰਯੋਗ ਹੈ ਕਿ ਜੱਸ ਬਾਜਵਾ ਹਰਿਆਣਾ 'ਚ ਧਰਨਾ ਲਗਾਉਣ ਲਈ ਆਪਣੇ ਸਾਥੀ ਦੋਸਤਾਂ ਨਾਲ ਗਏ ਸਨ। ਦੇਰ ਰਾਤ ਉਹ ਧਰਨੇ ਤੋਂ ਵਾਪਸ ਆ ਰਹੇ ਸਨ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਗੱਡੀ ਜੱਸ ਦਾ ਡਰਾਈਵਰ ਚਲਾ ਰਿਹਾ ਸੀ। ਫਿਲਹਾਲ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Get the latest update about Punjabi Singer, check out more about True Scoop News, Accident News, Jass Bajwa & Pollywood News

Like us on Facebook or follow us on Twitter for more updates.