3 ਫਰਵਰੀ ਨੂੰ ਮੰਗੇਤਰ ਪਲਕ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ ਪੰਜਾਬੀ ਸਿੰਗਰ ਕਰਨ ਔਜਲਾ

ਇਸ ਕਪਲ ਨੇ 26 ਜਨਵਰੀ 2019 ਨੂੰ ਇਕ ਪ੍ਰਾਈਵੇਟ ਈਵੈਂਟ ਦੇ ਰਾਹੀਂ ਮੰਗਣੀ ਕੀਤੀ ਸੀ...

ਸਟਾਰ ਪੰਜਾਬੀ ਗਾਇਕ ਕਰਨ ਔਜਲਾ ਆਪਣੇ ਬੈਚਲਰਹੁੱਡ ਨੂੰ ਪਿੱਛੇ ਛੱਡਣ ਲਈ ਤਿਆਰ ਹੈ ਕਿਉਂਕਿ ਕਰਨ ਔਜਲਾ ਕੱਲ 3 ਫਰਵਰੀ ਨੂੰ ਆਪਣੀ ਪ੍ਰੇਮਿਕਾ ਪਲਕ ਨਾਲ ਵਿਆਹ ਕਰਨ ਜਾ ਰਿਹਾ ਹੈ। ਕਰਨ ਅਤੇ ਪਲਕ ਪਿੱਛਲੇ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਇਸ ਕਪਲ ਨੇ ਆਪਣੇ ਵਿਆਹ ਦੀ ਤਰੀਕ ਦਾ ਪਹਿਲਾਂ ਐਲਾਨ ਕੀਤਾ ਸੀ ਪਰ ਜਿਵੇਂ-ਜਿਵੇਂ ਤਰੀਕ ਨੇੜੇ ਆ ਰਹੀ ਹੈ, ਕਰਨ ਔਜਲਾ ਦੇ ਫੈਨਸ ਇਸ ਜੋੜੀ ਨੂੰ ਇਕੱਠੇ ਦੇਖਣ ਲਈ ਉਤੇਜਿਤ ਨਜ਼ਰ ਆ ਰਹੇ ਹਨ।


ਇਸ ਕਪਲ ਨੇ 26 ਜਨਵਰੀ 2019 ਨੂੰ ਇਕ ਪ੍ਰਾਈਵੇਟ ਈਵੈਂਟ ਦੇ ਰਾਹੀਂ ਮੰਗਣੀ ਕੀਤੀ ਸੀ। ਹਾਲਾਂਕਿ ਅੱਜ ਹੀ ਕਰਨ ਔਜਲਾ ਅਤੇ ਪਲਕ ਨੇ ਇਕੱਠੇ ਘੋਸ਼ਣਾ ਕੀਤੀ ਹੈ ਕਿ ਉਹ ਕੱਲ੍ਹ 3 ਫਰਵਰੀ 2023 ਨੂੰ ਵਿਆਹ ਦੇ ਬੰਧਨ ਵਿੱਚ ਬੱਝਣਗੇ। ਇਸ ਖਬਰ ਨੇ ਇੰਟਰਨੈੱਟ 'ਤੇ ਕਾਫੀ ਹਲਚਲ ਮਚਾ ਦਿੱਤੀ ਹੈ, ਜਿਸ ਨਾਲ ਪ੍ਰਸ਼ੰਸਕ ਕਾਫੀ ਐਕਸਾਈਟਡ ਨਜ਼ਰ ਆ ਰਹੇ ਹਨ। 

ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਪਹਿਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸਨ ਅਤੇ ਪ੍ਰਸ਼ੰਸਕਾਂ ਅਤੇ ਉਪਭੋਗਤਾਵਾਂ ਦੁਆਰਾ ਬਹੁਤ ਪਸੰਦ ਕੀਤੀਆਂ ਗਈਆਂ ਸਨ। ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਫੋਟੋਆਂ ਵਿੱਚ ਵੀ ਕਰਨ ਉਸਦੇ ਨਾਲ ਦਿਖਾਈ ਦਿੱਤੇ ਸਨ। ਇਸ ਮੌਕੇ ਕਪਲ ਦਾ ਪਰਿਵਾਰ ਅਤੇ ਨਜ਼ਦੀਕੀ ਦੋਸਤ ਮੌਜੂਦ ਸਨ।   

Get the latest update about KARAN AUJLA WEDDING, check out more about KARAN AUJLA AND PALAK, KARAN AUJLA WEDDING, PUNJABI SINGER KARAN AUJLA & TOP CELEBRITY NEWS

Like us on Facebook or follow us on Twitter for more updates.