ਜਲੰਧਰ : ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ ਡਿਪਟੀ ਬੋਹਰਾ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਹਰਾ ਦੀ ਗੱਡੀ ਪਿੰਡ ਲਿੱਧੜਾਂ ਨੇੜੇ ਪਿੱਲਰ ਨਾਲ ਟਕਰਾਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ 12 ਵਜੇ ਦੇ ਕਰੀਬ ਇਤਲਾਹ ਮਿਲੀ ਸੀ ਕਿ ਇਕ ਬ੍ਰਿਜ਼ਾ ਗੱਡੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ, ਜੋ ਪਿੰਡ ਲਿੱਧੜਾਂ ਨੇੜੇ ਪੁਲ਼ ਦੇ ਪਿੱਲਰ ਨਾਲ ਟਕਰਾ ਕੇ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਸ ਮੌਕੇ ਕਾਰ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਮੌਜੂਦ ਮ੍ਰਿਤਕ ਦੀ ਪਛਾਣ ਪੰਜਾਬੀ ਗਾਇਕ ਰਣਜੀਤ ਬਾਬਾ ਦੇ ਪੀ.ਏ ਵਜੋਂ ਹੋਈ ਹੈ ਅਤੇ ਉਸ ਦਾ ਨਾਂ ਡਿਪਟੀ ਬੋਹਰਾ ਵਾਸੀ ਬਟਾਲਾ ਦੱਸਿਆ ਜਾ ਰਿਹਾ ਹੈ।ਸੂਤਰਾਂ ਅਨੁਸਾਰ ਬੋਹਰਾ ਖੰਨਾ ਤੋਂ ਆਪਣੇ ਪਿੰਡ ਬਟਾਲਾ ਜਾ ਰਿਹਾ ਸੀ।
ਘਟਨਾ ਤੋਂ ਬਾਅਦ ਗਾਇਕ ਰਣਜੀਤ ਬਾਵਾ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਪੋਸਟ ਸਾਂਝੀ ਕਰਦਿਆਂ ਕਿਹਾ ਕਿ, 'ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ, ਭਰਾ ਹਾਲੇ ਅਸੀਂ ਬਹੁਤ ਕੰਮ ਕਰਨਾ ਸੀ ਬਹੁਤ ਅੱਗੇ ਜਾਣਾ ਸੀ, ਸਾਡੀ ਵੀਹ ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ।ਮੈ ਕਿੱਥੌਂ ਲੱਭੂ ਤੇਰੇ ਵਰਗਾ ਇਮਾਨਦਾਰ, ਦਲੇਰ ਤੇ ਦਿਲ ਦਾ ਰਾਜਾ ਭਰਾ। ਅਲਵਿਦਾ ਭਰਾ।
Get the latest update about PA died, check out more about Ranjit Bawa, Punjabi singer & road accident
Like us on Facebook or follow us on Twitter for more updates.