ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, 5 ਮਹੀਨੇ ਪਹਿਲਾਂ 18 ਲੱਖ ਕਰਜ਼ਾ ਲੈ ਗਿਆ ਸੀ ਬਾਹਰ

ਪੰਜਾਬ ਦੇ ਅੰਮ੍ਰਿਤਸਰ 'ਚ ਰਹਿਣ ਵਾਲੇ ਪਰਿਵਾਰ ਤੇ ਅੱਜ ਦੁਖਾਂ ਦਾ ਪਹਾੜ ਡਿੱਗ ਗਿਆ ਹੈ ਜਿਨ੍ਹਾਂ ਦਾ ਇਕਲੌਤਾ ਨੌਜਵਾਨ ਪੁੱਤ ਜੋ 5 ਮਹੀਨੇ ਪਹਿਲਾ ਹੀ ਅਮਰੀਕਾ ਗਿਆ ਸੀ ਦੀ ਓਥੇ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਸਟੱਡੀ ਵੀਜ਼ੇ 'ਤੇ ਅਮਰੀਕਾ ਗਏ ਨੌਜਵਾਨ ਜਗਰੂਪ ਸਿੰਘ ਦੀ ਮੌਤ ਦੀ ਖਬਰ ਪਰਿਵਾਰ ਨੂੰ ਅੱਜ ਸਵੇਰੇ ਮਿਲੀ, ਜਿਸ ਤੋਂ ਬਾਅਦ ਪਿੰਡ ਚੀਚੇਵਾਲ 'ਚ ਸੋਗ ਦੀ ਲਹਿਰ ਦੌੜ ਗਈ...

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਰਹਿਣ ਵਾਲੇ ਪਰਿਵਾਰ ਤੇ ਅੱਜ ਦੁਖਾਂ ਦਾ ਪਹਾੜ ਡਿੱਗ ਗਿਆ ਹੈ ਜਿਨ੍ਹਾਂ ਦਾ ਇਕਲੌਤਾ ਨੌਜਵਾਨ ਪੁੱਤ ਜੋ 5 ਮਹੀਨੇ ਪਹਿਲਾ ਹੀ ਅਮਰੀਕਾ ਗਿਆ ਸੀ ਦੀ ਓਥੇ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਸਟੱਡੀ ਵੀਜ਼ੇ 'ਤੇ ਅਮਰੀਕਾ ਗਏ ਨੌਜਵਾਨ ਜਗਰੂਪ ਸਿੰਘ ਦੀ ਮੌਤ ਦੀ ਖਬਰ ਪਰਿਵਾਰ ਨੂੰ ਅੱਜ ਸਵੇਰੇ ਮਿਲੀ, ਜਿਸ ਤੋਂ ਬਾਅਦ ਪਿੰਡ ਚੀਚੇਵਾਲ 'ਚ ਸੋਗ ਦੀ ਲਹਿਰ ਦੌੜ ਗਈ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ।


ਜਾਣਕਾਰੀ ਮੁਤਾਬਿਕ, ਅੰਮ੍ਰਿਤਸਰ ਦੇ ਪਿੰਡ ਚੀਚੇਵਾਲ ਦਾ ਰਹਿਣ ਵਾਲਾ ਜਗਰੂਪ ਸਿੰਘ 5 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ। ਵਿਦੇਸ਼ ਭੇਜਣ ਲਈ ਪਰਿਵਾਰ ਨੇ 18 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਤੇ ਸਟੱਡੀ ਵੀਜ਼ਾ ਤੇ ਉਸ ਨੂੰ ਬਾਹਰ ਭੇਜਿਆ ਸੀ। ਅੱਜ ਸਵੇਰੇ ਪਰਿਵਾਰ ਨੂੰ ਖਬਰ ਮਿਲੀ ਕਿ ਜਗਰੂਪ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ, ਪਰ ਜਾਗਿਆ ਨਹੀਂ। ਉਸ ਦੇ ਨਾਲ ਰਹਿੰਦੇ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਾਥੀ ਨੌਜਵਾਨਾਂ ਨੇ ਸ਼ਨੀਵਾਰ ਨੂੰ ਅਮਰੀਕਾ ਤੋਂ ਅਲਸਬੂਹ ਪਰਿਵਾਰ ਨੂੰ ਫੋਨ ਕਰਕੇ ਜਗਰੂਪ ਦੀ ਮੌਤ ਬਾਰੇ ਜਾਣਕਾਰੀ ਦਿੱਤੀ।

ਜਗਰੂਪ ਦੇ ਪਿਤਾ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਸਨੇ ਅਮਰੀਕੀ ਸਰਕਾਰ ਤੋਂ ਆਪਣੇ ਪੁੱਤਰ ਦੀ ਮੌਤ ਦੀ ਜਾਂਚ ਦੀ ਮੰਗ ਵੀ ਉਠਾਈ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਵਿਦੇਸ਼ ਤੋਂ ਵਤਨ ਲਿਆਂਦਾ ਜਾਵੇ, ਤਾਂ ਜੋ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਣ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੌਤ ਕਿਵੇਂ ਹੋਈ। ਕੀ ਕੋਈ ਲੜਾਈ ਸੀ ਜਾਂ ਬਿਮਾਰ ਸੀ, ਕੁਝ ਵੀ ਸਪੱਸ਼ਟ ਨਹੀਂ ਹੈ।

Get the latest update about punjab news, check out more about study visa, us, amritsar news & truescooppunjabi

Like us on Facebook or follow us on Twitter for more updates.