ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਕੈਨੇਡਾ ਦੇ ਸੂਬੇ ਓਨਟਾਰੀੳ ਵਿਚ ਹਾਈਵੇਅ 17 ਉੱਤੇ ਨਿੱਪੀਗਨ ਅਤੇ ਥੰਡਰਵੇਅ ਦੇ ਵਿਚਾਲੇ ਇਕ ਕਾਰ-ਟ੍ਰੇਲਰ...

ਕੈਨੇਡਾ ਦੇ ਸੂਬੇ ਓਨਟਾਰੀੳ ਵਿਚ ਹਾਈਵੇਅ 17 ਉੱਤੇ ਨਿੱਪੀਗਨ ਅਤੇ ਥੰਡਰਵੇਅ ਦੇ ਵਿਚਾਲੇ ਇਕ ਕਾਰ-ਟ੍ਰੇਲਰ ਭਿਆਨਕ ਸੜਕ ਹਾਦਸੇ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪੰਜਾਬੀ ਨੌਜਵਾਨ ਦਾ ਨਾਂ ਮਨਦੀਪ ਸਿੰਘ ਸੋਹੀ (25) ਦੱਸਿਆ ਜਾ ਰਿਹਾ ਹੈ ਤੇ ਹਾਦਸੇ ਦੌਰਾਨ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੈ।

ਮਨਦੀਪ ਸੋਹੀ ਦੋ ਸਾਲ ਪਹਿਲਾਂ ਸਟੂਡੈਂਟ ਵੀਜ਼ਾ ਉੱਤੇ ਕੈਨੇਡਾ ਆਇਆ ਸੀ। ਮਨਦੀਪ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਮਿਲੀ ਜਾਣਕਾਰੀ ਮੁਤਾਬਕ ਉਹ ਤੇ ਉਨ੍ਹਾਂ ਦਾ ਦੋਸਤ ਟੋਰਾਂਟੋ ਤੋਂ ਲੰਘੇ ਦਿਨ 30 ਦਸੰਬਰ, 2020 ਨੂੰ ਟੋਰਾਂਟੋ ਤੋਂ ਐਡਮਿੰਟਨ ਜਾ ਰਹੇ ਸਨ ਤੇ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਇਕ ਟਰੱਕ ਟ੍ਰੇਲਰ ਨਾਲ ਟਕਰਾ ਗਈ। ਪੰਜਾਬੀ ਭਾਈਚਾਰੇ ਨੇ ਬੇਨਤੀ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਵਿਚ ਉਸ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਬਣਦਾ ਯੋਗਦਾਨ ਜ਼ਰੂਰ ਪਾਇਆ ਜਾਵੇ ਮਨਦੀਪ ਪਿੰਡ ਬਨਭੋਰਾ ਤਹਿਸੀਲ ਮਾਲੇਰ ਕੋਟਲਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਮਨਦੀਪ ਸਿੰਘ ਸੋਹੀ ਦੇ ਪਿਤਾ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ ਅਤੇ ਉਸ ਦੀ ਬਜ਼ੁਰਗ ਮਾਤਾ ਹੀ ਹੈ ਅਤੇ ਉਨ੍ਹਾਂ ਦੀ ਜ਼ਮੀਨ ਵੀ ਨਾ-ਮਾਤਰ ਹੋਣ ਕਾਰਨ ਮਾਂ ਆਪਦੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਉਣ ਤੋਂ ਵੀ ਅਸਮਰੱਥ ਹੈ।

Get the latest update about Punjabi youth, check out more about Canada, killed & road accident

Like us on Facebook or follow us on Twitter for more updates.