ਪੰਜਾਬ ਦਾ ਵੱਡਾ ਇੰਟੈਲੀਜੈਂਸ Failure, ਬਦਲੇ ਜਾ ਸਕਦੇ ਨੇ ਮੌਜੂਦਾ ਚੀਫ਼

ਪੰਜਾਬ 'ਚ ਪਿੱਛਲੇ ਕੁੱਝ ਸਮੇ ਤੋਂ ਵਾਪਰੀਆਂ ਘਟਨਾਵਾਂ ਨੇ ਜਿਥੇ ਇੰਟੈਲੀਜੈਂਸ ਦੇ ਬੁਰੀ ਤਰ੍ਹਾਂ ਫੇਲ੍ਹ ਹੋਣ ਦੀ ਗੱਲ ਨੂੰ ਸੱਚ ਕੀਤਾ ਹੈ ਨਾਲ ਹੀ ਇਸ ਗੱਲ ਤੇ ਇਸ਼ਾਰਾ ਵੀ ਕੀਤਾ ਹੈ ਕਿ ਇਸ ਇੰਟੈਲੀਜੈਂਸ 'ਚ ਹੁਣ ਵੱਡੇ ਬਦਲਾਅ ਵੀ ਹੋਣਗੇ। ਜਲਦ ਹੀ ਪੰਜਾਬ ਇੰਟੈਲੀਜੈਂਸ ਦੇ ਚੀਫ ਦੇ ਬਦਲੇ ਜਾਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ...

ਪੰਜਾਬ 'ਚ ਆਪ ਦੀ ਸਰਕਾਰ ਬਣਨ ਦੇ ਨਾਲ ਜਿਥੇ ਨਵੇਂ ਬਦਲਾਅ ਦੀ ਉਮੀਦ ਕੀਤੀ ਜਾ ਰਹੀ ਹੈ ਨਵਾਂ ਪੰਜਾਬ ਸਿਰਜਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪਿੱਛਲੇ ਕੁੱਝ ਸਮੇਂ ਵਾਪਰੀਆਂ ਵੱਡੀਆਂ ਘਟਨਾਵਾਂ ਦੇ ਹਰ ਦਿਲ 'ਚ ਸ਼ੱਕ ਪੈਦਾ ਕਰ ਦਿੱਤਾ ਹੈ। ਪੰਜਾਬ 'ਚ ਪਿੱਛਲੇ ਕੁੱਝ ਸਮੇ ਤੋਂ ਵਾਪਰੀਆਂ ਘਟਨਾਵਾਂ ਨੇ ਜਿਥੇ ਇੰਟੈਲੀਜੈਂਸ ਦੇ ਬੁਰੀ ਤਰ੍ਹਾਂ ਫੇਲ੍ਹ ਹੋਣ ਦੀ ਗੱਲ ਨੂੰ ਸੱਚ ਕੀਤਾ ਹੈ ਨਾਲ ਹੀ ਇਸ ਗੱਲ ਤੇ ਇਸ਼ਾਰਾ ਵੀ ਕੀਤਾ ਹੈ ਕਿ ਇਸ ਇੰਟੈਲੀਜੈਂਸ 'ਚ ਹੁਣ ਵੱਡੇ ਬਦਲਾਅ ਵੀ ਹੋਣਗੇ। ਜਲਦ ਹੀ ਪੰਜਾਬ ਇੰਟੈਲੀਜੈਂਸ ਦੇ ਚੀਫ ਦੇ ਬਦਲੇ ਜਾਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਹਾਲਹਿ 'ਚ ਸਿੱਧੂ ਮੂਸੇਵਾਲਾ ਦੇ ਹੱਤਿਆਕਾਂਡ ਤੋਂ ਬਾਅਦ ਹਰ ਕੋਈ ਦਹਿਸ਼ਤ 'ਚ ਹੈ ਕਿ ਕਿਵੇਂ ਪੰਜਾਬ 'ਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ ਹੋਈ ਹੈ। ਇਸ ਤੋਂ ਇਲਾਵਾ ਮੋਹਾਲੀ ਦੇ ਇੰਟੈਲੀਜੈਂਸ ਵਿਭਾਗ ਤੇ ਹਮਲਾ, ਪਟਿਆਲਾ 'ਚ ਹੋਈ ਹਿੰਸਕ ਝੜਪ ਤੇ ਜਲੰਧਰ 'ਚ ਚਲਦੇ ਕਬੱਡੀ ਦੇ ਮੈਚ ਦੌਰਾਨ ਸੰਦੀਪ ਅੰਬੀਆਂ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕੱਤਲ, ਅਜਿਹੀ ਘਟਨਾਵਾਂ ਹਨ ਜਿਸ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਇੰਟੈਲੀਜੈਂਸ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ। 

ਪੰਜਾਬ 'ਚ ਵਾਪਰੀਆਂ 4 ਮੁੱਖ ਘਟਨਾਵਾਂ
* 14 ਮਾਰਚ ਨੂੰ ਜਲੰਧਰ ਦੇ ਪਿੰਡ ਮੱਲੀਆਂ ਵਿੱਚ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਨੇ ਸੰਦੀਪ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਚ ਕਈ ਗੈਂਗਸਟਰ ਅਤੇ ਅੰਤਰਾਸ਼ਟਰੀ ਖਿਡਾਰੀਆਂ ਦੇ ਨਾਮ ਜੁੜੇ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ।  
*29 ਅਪ੍ਰੈਲ ਨੂੰ ਪਟਿਆਲਾ 'ਚ 2 ਗੁਟਾਂ 'ਚ ਹੋਈ ਇਕ ਹਿੰਸਕ ਝੜਪ ਨੇ ਪੂਰੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਸੀ। ਪਟਿਆਲਾ 'ਚ ਸ਼ਿਵ ਸੈਨਾ ਅਤੇ ਖਾਲਿਸਤਾਨ ਸਮਰਥਕਾਂ ਦੇ ਦੋ ਧੜਿਆਂ ਵਿੱਚ ਹੋਈ ਝੜਪ ਕਾਰਨ ਵਾਪਰੀ ਮੰਦਭਾਗੀ ਘਟਨਾ ਨੇ ਖੁਫੀਆ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਦਿੱਤਾ ਸੀ। ਇਸ ਸਮੇਂ ਹਰ ਕਿਸੇ ਦੇ ਮਨ 'ਚ ਸਵਾਲ ਉੱਠ ਰਹੇ ਹਨ ਕਿ ਟਕਰਾਅ ਵਧਣ ਲਈ ਖੁਫੀਆ ਵਿਭਾਗ ਜਾਂ ਸਥਾਨਕ ਪ੍ਰਸ਼ਾਸਨ ਨੇ ਆਪਣੀ ਜਿੰਮੇਵਾਰੀ ਨੂੰ ਪੂਰੀ ਤਰ੍ਹਾਂ ਕਿਉਂ ਨਹੀਂ ਨਿਭਾਇਆ।
*8 ਮਈ ਦੀ ਰਾਤ ਨੂੰ ਮੋਹਾਲੀ ਦੇ ਇੰਟੈਲੀਜੈਂਸ ਵਿਭਾਗ ਤੇ ਹੋਏ ਗ੍ਰੇਨੇਡ ਹਮਲੇ ਨੇ ਹਰ ਇਕ ਦੇ ਦਿਲ 'ਚ ਦਹਿਸ਼ਤ ਮਚਾ ਦਿੱਤੀ ਸੀ। ਇਸ ਹਮਲੇ ਦੇ ਕਾਰਨ ਪੰਜਾਬ ਪੁਲਿਸ ਤੇ ਇੰਟੈਲੀਜੈਂਸ ਆਪ ਸਵਾਲ ਦੇ ਘੇਰੇ 'ਚ ਖੜ੍ਹਾ ਹੋ ਗਿਆ ਸੀ। ਇਸ ਘਟਨਾ ਦੀ ਜਾਂਚ ਦੀ ਜਿੰਮੇਵਾਰੀ ਫੌਰੈਂਸਿਕ ਅਤੇ ਪੰਜਾਬ ਪੁਲਿਸ ਨੂੰ ਸੌਪੀ ਗਈ ਸੀ।  
* 29 ਮਈ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਕਰਕੇ ਮੌਕੇ ਤੇ ਹੀ ਰਸ਼ੀਅਨ ਹਥਿਆਰ ਦੇ ਹਮਲੇ ਦਾ ਸ਼ਿਕਾਰ ਹੋ ਕੇ ਉਸ ਦੀ ਮੌਕੇ ਤੇ ਹੋ ਮੌਤ ਹੋ ਗਈ, ਸਿੱਧੂ ਦੀ ਮੌਤ ਨਾਲ ਜਿਥੇ ਹਰ ਕੋਈ ਸਦਮੇ 'ਚ ਹੈ। ਨਾਲ ਹੀ ਪੰਜਾਬ 'ਚ ਸੁਰੱਖਿਆ ਤੇ ਵੀ ਵੱਡੇ ਸਵਾਲ ਖੜ੍ਹੇ ਹੋਏ ਹਨ। ਦਿਨ ਦਿਹਾੜੇ ਰਿਹਾਇਸ਼ੀ ਇਲਾਕੇ 'ਚ ਹਮਲਾਵਰਾਂ ਵਲੋਂ ਘੇਰਾਬੰਦੀ ਕਰਕੇ ਕਿੰਝ ਬਿਨਾ ਕਿਸੇ ਡਰ ਤੋਂ ਲਗਾਤਾਰ ਗੋਲੀਬਾਰੀ ਕੀਤੀ ਗਈ।  

ਇਨ੍ਹਾਂ ਘਟਨਾ ਤੋਂ ਇਲਾਵਾ ਵੀ ਕਈ ਘਟਨਾਵਾਂ ਹਨ ਜਿਸ ਨੇ ਪੰਜਾਬ ਦੇ ਸੁਰੱਖਿਆ ਦੇ ਮੁਦੇ ਤੇ ਲੋਕਾਂ ਨੂੰ ਸੋਚ 'ਚ ਪਾ ਦਿੱਤਾ ਹੈ। ਪੰਜਾਬ ਦੀ ਮਾਨ ਸਰਕਾਰ ਜਿਥੇ ਸੁਰੱਖਿਆ ਨੂੰ ਪੁਖਤਾ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਇਹ ਘਟਨਾਵਾਂ ਮਿੰਟਾ 'ਚ ਉਨ੍ਹਾਂ ਦਾਅਵਿਆਂ ਦੀ ਸਚਾਈ ਸਾਹਮਣੇ ਖੋਲ ਕੇ ਰੱਖ ਦਿੰਦੀਆ ਹਨ।

ਪੰਜਾਬ 'ਚ ਇੰਟੈਲੀਜੈਂਸ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਜਲਦ ਹੀ ਇਸ 'ਚ ਵੱਡੇ ਬਦਲਾਅ ਹੋਣ ਦੀ ਆਸ਼ੰਕਾ ਹੈ। ਇਸ ਗੱਲ ਦੀ ਚਰਚਾ ਵੀ ਹੈ ਕਿ ਜਲਦ ਹੀ ਇੰਟੈਲੀਜੈਂਸ ਦੇ ਚੀਫ ਨੂੰ ਬਦਲਿਆ ਜਾ ਸਕਦਾ ਹੈ। ਪੰਜਾਬ ਇੰਟੈਲੀਜੈਂਸ ਦੀ ਜਿੰਮੇਵਾਰੀ ਕਿਸੇ ਐਕਟਿਵ ਅਤੇ ਰੋਅਬਦਾਰ ਅਫਸਰ ਦੇ ਹੱਥਾਂ 'ਚ ਸੌਪੀ ਜਾ ਸਕਦੀ ਹੈ। ਮੌਜੂਦਾ ਸਮੇ ਪੰਜਾਬ ਇੰਟੈਲੀਜੈਂਸ ਦੇ ਚੀਫ ਪ੍ਰਬੋਧ ਕੁਮਾਰ ਨੂੰ ਇਹ ਜਿੰਮੇਵਾਰੀ ਮਿਲੀ ਹੋਈ ਹੈ। ਪਰ ਜਲਦ ਹੀ ਪ੍ਰਬੋਧ ਕੁਮਾਰ ਨੂੰ ਬਦਲ ਕੇ ਇਸ ਜਿੰਮੇਵਾਰੀ ਨੂੰ ਸੱਤਿਅਮ ਚੌਹਾਨ ਦੇ ਹੱਥਾਂ 'ਚ ਸੌਪਣ ਦੀ ਗੱਲ ਸਾਹਮਣੇ ਆ ਰਹੀ ਹੈ। ਪੰਜਾਬ ਇੰਟੈਲੀਜੈਂਸ ਦੀ ਕਮਾਂਡ ਨੂੰ ਜਲਦ ਹੀ IPS ਸਤਿਅਮ ਚੌਹਾਨ ਨੂੰ ਦਿੱਤੀ ਜਾ ਸਕਦੀ ਹੈ।  

Get the latest update about 4 major incident in punjab, check out more about punjab intelligence bureau, punjab news, patiala clash & failure of punjab intelligence

Like us on Facebook or follow us on Twitter for more updates.