ਜਲੰਧਰ: ਹਾਲ ਵਿਚ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ, ਜਿਸ ਵਿਚ ਪੰਜਾਬ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਚੋਟੀ ਦੀਆਂ 200 ਯੂਨੀਵਰਸਿਟੀਆਂ ਵਿਚ ਆਪਣੀ ਥਾਂ ਬਣਾਈ ਹੈ। ਇਸ ਸੂਚੀ ਵਿਚ ਭਾਰਤ ਦੇ ਤਮਿਲਨਾਡੂ ਦੀ ਅਮ੍ਰਿਤਾ ਵਿਸ਼ਵ ਵਿਦਿਆਪੀਠਮ ਯੂਨੀਵਰਸਿਟੀ ਤੇ ਜੇ.ਐੱਸ.ਐੱਸ. ਅਕੈਡਮੀ ਆਫ ਹਾਇਰ ਐਜੂਕੇਸ਼ਨ ਐਂਡ ਰਿਸਰਚ ਨੇ ਚੋਟੀ ਦੀਆਂ ਭਾਰਤੀ ਯੂਨੀਵਰਸਿਟੀਆਂ ਹੋਣ ਦਾ ਮਾਣ ਹਾਸਲ ਕੀਤਾ ਹੈ।
ਕਿਸ ਨੇ ਕੀਤੀ ਰੈਂਕਿੰਗ
ਟਾਈਮਸ ਹਾਇਰ ਐਜੂਕੇਸ਼ਨ (THE) ਇੰਪੈਕਟ ਰੈਂਕਿੰਗ 2021 ਨੇ ਇਸ ਲਿਸਟ ਨੂੰ ਜਾਰੀ ਕੀਤਾ ਹੈ। ਲਿਸਟ ਵਿਚ ਅਮ੍ਰਿਤਾ ਯੂਨੀਵਰਸਟਿਵੀ ਨੂੰ 81ਵਾਂ ਸਥਾਨ ਮਿਲਿਆ ਜਦਕਿ ਪੰਜਾਬ ਦੀ ਲਵਲੀ ਯੂਨੀਵਰਸਿਟੀ ਨੇ 101 ਤੋਂ 200 ਸਕੇਲ ਦੇ ਅੰਦਰ ਸਥਾਨ ਹਾਸਲ ਕੀਤਾ ਹੈ।
ਕਿਸ ਆਧਾਰ ਉੱਤੇ ਹੁੰਦੀ ਹੈ ਰੈਂਕਿੰਗ
ਟਾਈਮਸ ਹਾਇਰ ਐਜੂਕੇਸ਼ਨ ਨੇ ਆਪਣੀ ਸਾਲਾ ਰੈਂਕਿੰਗ ਦੇ ਤੀਜੇ ਐਡੀਸ਼ਨ ਨੂੰ ਜਾਰੀ ਕੀਤਾ ਹੈ। ਇਸ ਰੈਂਕਿੰਗ ਵਿਚ 17 ਖੇਤਰਾਂ ਵਿਚ ਯੂਨੀਵਰਸਿਟੀਆਂ ਦੀ ਸਮੀਖਿਆ ਕੀਤਾ ਹੈ। ਭਾਰਤ ਦੀਆਂ 57 ਯੂਨੀਵਰਸਿਟੀਆਂ ਨੇ ਇਸ ਪ੍ਰਕਿਰਿਆ ਵਿਚ ਹਿੱਸਾ ਲਿਆ ਸੀ ਪਰ ਚੋਟੀ ਦੀਆਂ 200 ਵਿਚ ਸਿਰਫ 3 ਯੂਨੀਵਰਸਿਟੀਆਂ ਹੀ ਥਾਂ ਬਣਾ ਸਕੀਆਂ।
ਦੁਨੀਆ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਯੂਨੀਵਰਸਿਟੀਆਂ ਦੀ ਸੂਚੀ
* ਮੈਨਚੇਸਟਰ ਯੂਨੀਵਰਸਿਟੀ, ਬ੍ਰਿਟੇਨ
* ਸਿਡਨੀ ਯੂਨੀਵਰਸਿਟੀ, ਆਸਟ੍ਰੇਲੀਆ
* RMIT ਯੂਨੀਵਰਸਿਟੀ, ਆਸਟ੍ਰੇਲੀਆ
* ਲਾਅ ਟ੍ਰੋਬ ਯੂਨੀਵਰਸਿਟੀ, ਆਸਟ੍ਰਲੀਆ
* ਕਵੀਂਸ ਯੂਨੀਵਰਸਿਟੀ, ਕੈਨੇਡਾ
* ਅਲਬੋਰਗ ਯੂਨੀਵਰਸਿਟੀ, ਡੈਨਮਾਰਕ
* ਯੂਨੀਵਰਸਿਟੀ ਆਫ ਵੂਲੋਨਾਂਗ, ਆਸਟ੍ਰੇਲੀਆ
* ਯੂਨੀਵਰਸਿਟੀ ਕਾਲਜ ਕਾਰਕ, ਆਇਰਲੈਂਡ
* ਐਰੀਜ਼ੋਨਾ ਸਟੇਟ ਯੂਨੀਵਰਸਿਟੀ, ਯੂਐੱਸ
* ਆਕਲੈਂਡ ਯੂਨੀਵਰਸਿਟੀ, ਨਿਊਜ਼ੀਲੈਂਡ