ਰੰਗ ਲਿਆਈ ਇਸਤਾਨਬੁਲ ਵਾਰਤਾ! ਪੁਤਿਨ ਤੇ ਜ਼ੇਲੈਂਸਕੀ ਵਿਚਾਲੇ ਹੋ ਸਕਦੀ ਹੈ ਮੁਲਾਕਾਤ

ਤੁਰਕੀ ਦੇ ਇਸਤਾਨਬੁਲ ਵਿਚ ਰੂਸ ਅਤੇ ਯੁਕਰੇਨ ਵਿਚਾਲੇ ਮੰਗਲਵਾਰ ਨੂੰ ਸ਼ਾਂਤੀ ਵਾਰਤਾ ਹੋਈ। ਤਕਰੀਬਨ 3 ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਰੂਸ ਦੇ ਮੁੱਖ ਵਾਰਤਾਕਾਰ ਮੇਡਿੰਸਕੀ ਨੇ ਹਾਂ ਪੱਖੀ ਬਿਆਨ ਦਿੱਤਾ। ਉਨ੍ਹਾਂ ਨੇ ਦੱਸਿਆ...

ਇਸਤਾਨਬੁਲ : ਤੁਰਕੀ ਦੇ ਇਸਤਾਨਬੁਲ ਵਿਚ ਰੂਸ ਅਤੇ ਯੁਕਰੇਨ ਵਿਚਾਲੇ ਮੰਗਲਵਾਰ ਨੂੰ ਸ਼ਾਂਤੀ ਵਾਰਤਾ ਹੋਈ। ਤਕਰੀਬਨ 3 ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਰੂਸ ਦੇ ਮੁੱਖ ਵਾਰਤਾਕਾਰ ਮੇਡਿੰਸਕੀ ਨੇ ਹਾਂ ਪੱਖੀ ਬਿਆਨ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਯੁਕਰੇਨੀ ਰਾਸ਼ਟਰ ਪ੍ਰਧਾਨ ਵੋਲੋਡੋਮਿਰ ਜੇਲੈਂਸਕੀ ਦੀ ਜੰਗ ਨੂੰ ਰੋਕਣ ਲਈ ਮੁਲਾਕਾਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋਵੇਗੀ। 


ਵਲਾਦੀਮਿਰ ਮੇਡਿੰਸਕੀ ਨੇ ਦੱਸਿਆ ਕਿ ਕੀਵ ਅਤੇ ਚੇਰਨੀਹੀਵ ਵਿਚ ਰੂਸ ਨੇ ਫੌਜੀ ਗਤੀਵਿਧੀਆਂ ਨੂੰ ਘੱਟ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ, ਕੀਵ ਦੇ ਵਾਰਤਾਕਾਰਾਂ ਨੇ ਯੁਕਰੇਨੀ ਸੁਰੱਖਿਆ ਦੀ ਗਾਰੰਟੀ ਲਈ ਕੌਮਾਂਤਰੀ ਸਮਝੌਤੇ ਦੀ ਅਪੀਲ ਕੀਤੀ ਹੈ। ਯੁਕਰੇਨ ਦੀ ਵਾਰਤਾ ਟੀਮ ਦੇ ਮੈਂਬਰ ਡੇਵਿਡ ਅਰਹਾਮੀਆ ਨੇ ਇਸ ਵਾਰਤਾ ਨੂੰ ਆਪਣੀ ਪਹਿਲੀ ਜਿੱਤ ਕਰਾਰ ਦਿੱਤਾ। ਉਨ੍ਹਾਂ ਨੇ ਇਸਤਾਨਬੁਲ ਵਾਰਤਾ ਦੇ ਅੰਤਰਿਮ ਨਤੀਜਿਆਂ ਬਾਰੇ ਦੱਸਿਆ ਕਿ ਸਾਡੀ ਪਹਿਲੀ ਜਿੱਤ ਰੂਸ-ਯੁਕਰੇਨ ਵਾਰਤਾ ਨੂੰ ਬੇਲਾਰੂਸ ਤੋਂ ਤੁਰਕੀ ਤੱਕ ਲਿਜਾਉਣ ਦੀ ਸੀ। ਅਸੀਂ ਤੁਰਕੀ ਨੂੰ ਯੁਕਰੇਨ ਲਈ ਇਕ ਸੁਰੱਖਿਆ ਗਾਰੰਟੀ ਵਜੋਂ ਦੇਖਦੇ ਹਨ। ਵਾਰਤਾ ਦੇ ਨਤੀਜਿਆਂ ਵਜੋਂ ਯੂ.ਕੇ., ਚੀਨ, ਅਮਰੀਕਾ, ਤੁਰਕੀ, ਫਰਾਂਸ, ਕੈਨੇਡਾ, ਇਟਲੀ, ਪੋਲੈਂਡ ਅਤੇ ਇਜ਼ਰਾਇਲ ਯੁਕਰੇਨ ਲਈ ਸੁਰੱਖਿਆ ਗਾਰੰਟਰ ਬਣ ਸਕਦੇ ਹਨ। ਉਹ ਇਕ ਕੌਮਾਂਤਰੀ ਸੰਧੀ ਦੇ ਤਹਿਤ ਕੰਮ ਕਰਨਗੇ, ਜੋ ਕਿ ਯੁਕਰੇਨ ਦੀ ਮੰਗ 'ਤੇ ਨੋ ਫਲਾਈ ਜ਼ੋਨ ਬਣਾਉਣ ਵਿਚ ਸਮਰੱਥ ਹੈ। ਹਾਲਾਂਕਿ ਸੁਰੱਖਿਆ ਗਾਰੰਟਰਾਂ ਦੀ ਮੌਜੂਦਾ ਪ੍ਰਣਾਲੀ ਕੰਮ ਨਹੀਂ ਕਰ ਰਹੀ ਹੈ। ਅਸੀਂ ਇਸ ਨੂੰ ਮਾਰਿਊਪੋਲ ਅਤੇ ਖਾਰਕੀਵ ਵਿਚ ਦੇਖਿਆ ਹੈ। ਅਸੀਂ ਸਹਿਮਤ ਸੀ ਕਿ ਸਾਰੇ ਸੁਰੱਖਿਆ ਗਾਰੰਟਰ ਦੇਸ਼ਾਂ ਨੂੰ ਨਾ ਸਿਰਫ ਯੂਰਪੀ ਸੰਘ ਵਿਚ ਸਾਡੀ ਐਂਟਰੀ ਵਿਚ ਅੜਿੱਕਾ ਪਾਉਣੀ ਚਾਹੀਦੀ , ਸਗੋਂ ਇਸ ਪ੍ਰਕਿਰਿਆ ਵਿਚ ਮਦਦ ਕਰਨੀ ਚਾਹੀਦੀ ਹੈ। ਇਸਤਾਨਬੁਲ ਵਿਚ ਵਾਰਤਾ ਨੇ ਕੁਝ ਹੱਦ ਤੱਕ ਹਾਂ ਪੱਖੀ ਉਮੀਦਾਂ ਜਤਾਈਆਂ ਹਨ। ਹੁਣ ਜੰਗ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਦੋਵੇਂ ਦੇਸ਼ ਕਦਮ ਅੱਗੇ ਵਧਾ ਸਕਦੇ ਹਨ। 

ਰੂਸੀ ਉਪ ਰੱਖਿਆ ਮੰਤਰੀ ਅਲੈਕਜ਼ੈਂਡਰ ਫੋਮਿਨ ਨੇ ਕਿਹਾ ਕਿ ਅਸੀਂ ਮੌਲਿਕ ਰੂਪ ਨਾਲ ਕੀਵ ਅਤੇ ਚੇਰਨੀਹੀਵ ਦੀ ਦਿਸ਼ਾ ਵਿਚ ਫੌਜੀ ਗਤੀਵਿਧੀਆਂ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਆਪਸੀ ਵਿਸ਼ਵਾਸ ਨੂੰ ਵਧਾਇਆ ਜਾ ਸਕੇ ਅਤੇ ਅੱਗੇ ਦੀ ਗੱਲਬਾਤ ਲਈ ਸਥਿਤੀਆਂ ਬਣਾਈਆਂ ਜਾ ਸਕਣ। ਓਧਰ ਅੱਜ ਡੈਨਮਾਰਕ ਦੀ ਸੰਸਦ ਨੂੰ ਜ਼ੇਲੈਂਸਕੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਾਰੀਓਪੋਲ ਵਿਚ ਰੂਸ ਦਾ ਹਮਲਾ ਜੰਗੀ ਅਪਰਾਧ ਹੈ। ਮਾਨਵਤਾ ਦੇ ਖਿਲਾਫ ਰੂਸ ਨੇ ਅਪਰਾਧ ਕੀਤਾ ਹੈ। ਪਤਾ ਹੋਵੇ ਕਿ ਰੂਸ ਅਤੇ ਯੁਕਰੇਨ ਵਿਚਾਲੇ ਬੀਤੀ 24 ਫਰਵਰੀ ਤੋਂ ਜੰਗ ਜਾਰੀ ਹੈ, ਜਿਸ ਨੂੰ ਰੂਸ ਨੇ ਫੌਜੀ ਮੁਹਿੰਮ ਨਾਂ ਦਿੱਤਾ ਹੈ।

Get the latest update about Russia Ukraine War, check out more about Online Punjabi News, TruescoopNews, Valadimir putin & Volodimir zelensky

Like us on Facebook or follow us on Twitter for more updates.