ਅਕਾਲੀਆਂ ਦੇ ਨਿਸ਼ਾਨੇ ਤੇ 'ਆਪ' ਸਰਕਾਰ, ਦਿੱਲੀ ਸਿੱਖਿਆ ਮਾਡਲ ਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਨੇ ਚੁੱਕੇ ਸਵਾਲ

ਪੀਐੱਸਪੀਸੀਐੱਲ ਵਲੋਂ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਜਿਸ 'ਚ ਪਾਵਰ ਕੋਲੋਨੀ, ਰੂਪਨਗਰ ਦੇ ਮਾਡਲ ਸਕੂਲ ਦੀ ਬਿਲਡਿੰਗ ਦੀ ਨਿਲਾਮੀ ਲਈ ਸਦਾ ਦਿੱਤਾ ਗਿਆ...

ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਨ ਦੇ ਨਾਲ ਹੀ ਵਿਰੋਧੀ ਨੇਤਾਵਾਂ ਨੇ ਸਰਕਾਰ ਦੇ ਕੀਤੇ ਵਾਦਿਆਂ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿਤੇ ਹਨ। ਆਮ ਆਦਮੀ ਪਾਰਟੀ ਨੇ ਪੰਜਾਬ 'ਚ 117 ਸੀਟਾਂ ਚੋ 92 ਸੀਟਾ ਤੇ ਬਹੁਮਤ ਹਾਸਿਲ ਕਰਕੇ ਲੋਕਾਂ ਦਾ ਭਰੋਸਾ ਜਿਤਿਆ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਦਲਜੀਤ ਸਿੰਘ ਚੀਮਾ ਨੇ ਆਮ ਦੇ ਵਾਦਿਆਂ ਅਤੇ ਵਾਦਿਆਂ ਨੂੰ ਪੂਰਾ ਕਰਨ ਦੇ ਤਰੀਕੇ ਤੇ ਸਵਾਲ ਚੁਕੇ ਹਨ। ਦਲਜੀਤ ਸਿੰਘ ਚੀਮਾ ਨੇ ਇੱਕ ਪੋਸਟ ਸਾਂਝਾ ਕੀਤੀ ਹੈ ਜਿਸ 'ਚ ਉਨ੍ਹਾਂ ਪੀਐੱਸਪੀਸੀਐੱਲ ਦਾ ਇਕ ਨੋਟੀਫਿਕੇਸ਼ਨ ਸਾਂਝਾ ਕੀਤਾ ਹੈ ਜਿਸ 'ਚ ਰੂਪਨਗਰ ਦੇ ਹਾਈ ਸਕੂਲ ਦੀ ਬਿਲਡਿੰਗ ਦੀ ਨਿਲਾਮੀ ਦਾ ਇਸ਼ਤਿਹਾਰ ਹੈ। ਚੀਮਾ ਨੇ ਪੋਸਟ 'ਚ ਕਿਹਾ ਕਿ ਪੰਜਾਬ 'ਚ ਦਿੱਲੀ ਸਿਖਿਆ ਦਾ ਮਾਡਲ ਸ਼ੁਰੂ ਹੋ ਗਿਆ ਹੈ ਤੇ ਸਕੂਲ ਨੂੰ ਵੇਚਣ ਦੇ ਲਈ ਇਸ਼ਤਿਹਾਰ ਵੀ ਜਾਰੀ ਕਰ ਦਿਤਾ ਗਿਆ ਹੈ।

ਜਾਣਕਾਰੀ ਮੁਤਾਬਿਕ, ਪੀਐੱਸਪੀਸੀਐੱਲ ਵਲੋਂ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਜਿਸ 'ਚ ਪਾਵਰ ਕੋਲੋਨੀ, ਰੂਪਨਗਰ ਦੇ ਮਾਡਲ ਸਕੂਲ ਦੀ ਬਿਲਡਿੰਗ ਦੀ ਨਿਲਾਮੀ ਲਈ ਸਦਾ ਦਿੱਤਾ ਗਿਆ ਹੈ। ਸਦੇ 'ਚ ਅਪਲਾਈ ਕਰਨ ਦੇ ਲਈ ਆਖਰੀ ਮਿਤੀ 12 ਅਪ੍ਰੈਲ 2022 ਦਸੀ ਗਈ ਹੈ।          


ਪੋਸਟ 'ਚ ਦਲਜੀਤ ਸਿੰਘ ਚੀਮਾ ਨੇ ਲਿਖਿਆ ਕਿ:- 
ਪੰਜਾਬ ਵਿੱਚ ਦਿੱਲੀ ਸਿੱਖਿਆ ਦਾ ਮਾਡਲ ਸ਼ੁਰੂ ਹੋਇਆ। ਨਿਲਾਮੀ ਇਸ਼ਤਿਹਾਰ ਥਰਮਲ ਕਲੋਨੀ ਰੋਪੜ ਦੇ ਅੰਦਰ ਸ਼ਾਨਦਾਰ ਹਾਈ ਸਕੂਲ ਦੀ ਇਮਾਰਤ ਨੂੰ ਵੇਚਣ ਲਈ ਜਾਰੀ ਕੀਤਾ।
@ਅਰਵਿੰਦਕੇਜਰੀਵਾਲ
  &
@ਭਗਵੰਤ ਮਾਨ
  ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਨਾ ਕਰੋ। ਨਿਲਾਮੀ ਬੰਦ ਕਰੋ ਅਤੇ ਸਕੂਲ ਦੁਬਾਰਾ ਖੋਲ੍ਹਣ ਦਾ ਆਦੇਸ਼ ਦਿਓ।

Get the latest update about parkarsh singh badal Daljit Singh Cheema, check out more about Dr Daljit S Cheema, aap sarkar, punjab & education

Like us on Facebook or follow us on Twitter for more updates.