ਨਾਭਾ ਜੇਲ੍ਹ ਦੀ HIGH SECURITY 'ਤੇ ਖੜ੍ਹੇ ਹੋਏ ਸਵਾਲ, ਤਲਾਸ਼ੀ ਦੌਰਾਨ ਫੜੇ ਗਏ ਮੋਬਾਈਲ ਫੋਨ ਤੇ ਨਸ਼ੀਲੇ ਪਦਾਰਥ

ਪਿੱਛਲੇ ਕਾਫੀ ਸਮੇਂ ਤੋਂ ਖਬਰਾਂ 'ਚ ਬਣੀ ਹੋਈ ਨਾਭਾ ਜੇਲ੍ਹ ਅੱਜ ਫਿਰ ਇਕ ਵਾਰ ਚਰਚਾ 'ਚ ਹੈ। ਨਾਭਾ ਜੇਲ੍ਹ ਜੋ ਕਿ ਆਪਣੀ ਹਾਈ ਸਿਕਿਓਰਿਟੀ ਕਰਕੇ ਜਾਣੀ ਜਾਂਦੀ ਹੈ ਦੀ ਚਰਚਾ ਦਾ ਕਾਰਨ ਇਸ ਵਾਰ ਕੈਦੀਆਂ ਨੂੰ ਜੇਲ੍ਹਾਂ ਨੂੰ ਭਜਾਉਣ ਦਾ ਨਹੀਂ ਬਲਕਿ ਜੇਲ 'ਚੋ 5 ਲਿਫਾਫਿਆਂ ਦਾ ਬਰਾਮਦ ਹੋਣਾ ਹੈ।

ਪਿੱਛਲੇ ਕਾਫੀ ਸਮੇਂ ਤੋਂ ਖਬਰਾਂ 'ਚ ਬਣੀ ਹੋਈ ਨਾਭਾ ਜੇਲ੍ਹ ਅੱਜ ਫਿਰ ਇਕ ਵਾਰ ਚਰਚਾ 'ਚ ਹੈ। ਨਾਭਾ ਜੇਲ੍ਹ ਜੋ ਕਿ ਆਪਣੀ ਹਾਈ ਸਿਕਿਓਰਿਟੀ ਕਰਕੇ ਜਾਣੀ ਜਾਂਦੀ ਹੈ ਦੀ ਚਰਚਾ ਦਾ ਕਾਰਨ ਇਸ ਵਾਰ ਕੈਦੀਆਂ ਨੂੰ ਜੇਲ੍ਹਾਂ ਨੂੰ ਭਜਾਉਣ ਦਾ ਨਹੀਂ ਬਲਕਿ ਜੇਲ 'ਚੋ 5 ਲਿਫਾਫਿਆਂ ਦਾ ਬਰਾਮਦ ਹੋਣਾ ਹੈ। ਜੋ ਕਿ ਤਲਾਸ਼ੀ ਅਭਿਆਨ ਦੌਰਾਨ ਸਾਹਮਣੇ ਆਏ ਹਨ। ਇਨ੍ਹਾਂ ਮਿਲੇ ਲਿਫਾਫਿਆਂ ਕਰਨ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ 'ਚ ਹੈ ਕਿ ਆਖ਼ਰਕਾਰ  ਇੰਨੀ ਮਾਤਰਾ 'ਚ ਸਮਾਨ ਆਇਆ ਕਿਥੋਂ? ਇਨ੍ਹਾਂ ਲਿਫਾਫਿਆਂ 'ਚੋ 9 ਮੋਬਾਈਲਾਂ ਤੋਂ ਇਲਾਵਾ 43 ਜ਼ਰਦੇ ਦੀਆਂ ਪੁੜੀਆਂ, 7 ਸਿਗਰਟ ਦੇ ਡੱਬੇ, ਇਕ ਈਅਰਫੋਨ, 2 ਚਾਰਜ, 4 ਡਾਟਾ ਕੇਬਲ, 55 ਕੈਪਸੂਲ ਅਤੇ 76 ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਹ ਸਾਰਾ ਸਮਾਨ 5 ਲਿਫਾਫਿਆਂ ਵਿੱਚ ਪੈਕ ਕੀਤਾ ਗਿਆ ਸੀ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਮਾਨ ਲਿਫ਼ਾਫ਼ਿਆਂ ਵਿੱਚ ਪੈਕ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ।


ਦਸ ਦਈਏ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਵਲੋਂ ਲਗਾਤਾਰ ਜੇਲ੍ਹਾਂ ਅਤੇ ਜੇਲ੍ਹ ਪ੍ਰਸ਼ਾਸਨ 'ਚ ਸੁਧਾਰ ਲਈ ਨਵੇਂ ਕਦਮ ਚੁਕੇ ਜਾ ਰਹੇ ਹਨ। ਸੀਐੱਮ ਮਨ ਨੇ ਕਿਹਾ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਹਕੀਕਤ ਵਿੱਚ ਸੁਧਾਰ ਘਰ ਬਣਾਇਆ ਜਾਵੇਗਾ। ਜੁਰਮ ਕਰਨ ਤੋਂ ਬਾਅਦ ਜੇਲ੍ਹ ਜਾਣ ਵਾਲੇ ਹਰ ਕੈਦੀ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਵੇਗਾ। ਜੇਲ੍ਹ ਵਿੱਚ ਹੁਣ ਕਿਸੇ ਨੂੰ ਵੀਆਈਪੀ ਟ੍ਰੀਟਮੈਂਟ ਨਹੀਂ ਮਿਲੇਗਾ। ਜੇਲ੍ਹ ਵਿੱਚ ਬਣੇ ਆਰਾਮਦਾਇਕ ਕਮਰਿਆਂ ਨੂੰ ਵੀ ਢਾਹ ਕੇ ਪ੍ਰਬੰਧਕੀ ਕੰਪਲੈਕਸ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।    Get the latest update about JAIL DEPARTMENT OF PUNJA, check out more about PUNJAB NEWS, NABHA NEWS, NABHA JAIL & TRUE SCOOP PUNJABI

Like us on Facebook or follow us on Twitter for more updates.