ਸਿੰਘ ਬ੍ਰਦਰਸ ਧੋਖਾਧੜੀ ਮਾਮਲੇ ਨੂੰ ਲੈ ਕੇ ਰਾਧਾ ਸਵਾਮੀ ਡੇਰਾ ਮੁੱਖੀ ਨੇ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ

ਰਾਧਾ ਸਵਾਮੀ ਸਤਸੰਗ ਬਿਆਸ (ਆਰ. ਐੱਸ. ਐੱਸ. ਬੀ) ਦੇ ਚੀਫ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਮਲਵਿੰਦਰ ਅਤੇ ਸ਼ਿਵਿੰਦਰ ਦੀ ਕੰਪਨੀ ਆਰ. ਐੱਚ. ਸੀ ਹੋਲਡਿੰਗਸ ਦਾ...

ਨਵੀਂ ਦਿੱਲੀ— ਰਾਧਾ ਸਵਾਮੀ ਸਤਸੰਗ ਬਿਆਸ (ਆਰ. ਐੱਸ. ਐੱਸ. ਬੀ) ਦੇ ਚੀਫ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਮਲਵਿੰਦਰ ਅਤੇ ਸ਼ਿਵਿੰਦਰ ਦੀ ਕੰਪਨੀ ਆਰ. ਐੱਚ. ਸੀ ਹੋਲਡਿੰਗਸ ਦਾ ਕੋਈ ਬਕਾਇਆ ਨਹੀਂ ਹੈ। ਢਿੱਲੋਂ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ 'ਚ ਇਹ ਦਾਅਵਾ ਕੀਤਾ। ਢਿੱਲੋਂ ਨੇ ਕਿਹਾ ਕਿ ਆਰ. ਐੱਚ. ਸੀ ਹੋਲਡਿੰਗ ਦਾ ਦਾਅਵਾ ਝੂਠਾ ਹੈ। ਅਦਾਲਤ ਨੇ ਹੁਣ ਆਰ. ਐੱਚ. ਸੀ ਹੋਲਡਿੰਗਸ ਤੋਂ ਜਵਾਬ ਮੰਗਿਆ ਹੈ। ਕੰਪਨੀ ਨੇ ਢਿੱਲੋਂ 'ਤੇ ਰਕਮ ਬਕਾਇਆ ਹੋਣ ਦਾ ਦਾਅਵਾ ਕੀਤਾ ਸੀ। ਅਦਾਲਤ ਨੇ ਦੋਹਾਂ ਪੱਖਾਂ ਨੂੰ ਐਫੀਡੈਵਿਟ ਦੇ ਕੇ ਦਾਅਵੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅਗਲੀ ਸੁਣਵਾਈ 14 ਨਵੰਬਰ ਨੂੰ ਹੋਵੇਗੀ।

ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਦੀ ਹੋਈ ਗ੍ਰਿਫਤਾਰੀ 

  • ਅਦਾਲਤ ਨੇ ਜਾਪਾਨੀ ਦਵਾਈ ਕੰਪਨੀ ਢਾਈਚੀ ਸੈਂਕਿਓ ਦਾ 3,500 ਕਰੋੜ ਰੁਪਏ ਦਾ ਆਰਬੀਟ੍ਰੈਸ਼ਨ ਐਵਾਰਡ ਲਾਗੂ ਕਰਵਾਉਣ ਲਈ ਢਿੱਲੋਂ ਨੂੰ ਹੁਕਮ ਦਿੱਤੇ ਸਨ ਕਿ ਆਰ. ਐੱਚ. ਸੀ ਦੀ ਬਕਾਇਆ ਰਕਮ ਜਮਾ ਕਰਵਾਉਣ। ਰੈਨਬੈਕਸੀ ਦੀ ਡੀਲ ਦੇ ਮਾਮਲੇ 'ਚ ਢਾਈਚੀ ਨੇ ਮਲਵਿੰਦਰ ਅਤੇ ਸ਼ਿਵਿੰਦਰ ਵਿਰੁੱਧ ਆਰਬੀਟ੍ਰੇਸ਼ਨ ਐਵਾਰਡ ਜਿੱਤਿਆ ਸੀ।

  • ਮਲਵਿੰਦਰ-ਸ਼ਿਵਿੰਦਰ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਹਨ। 2008 'ਚ ਢਾਈਚੀ ਨੂੰ ਰੈਨਬੈਕਸੀ ਬੇਚ ਦਿੱਤੀ ਸੀ। ਬਾਅਦ 'ਚ ਢਾਈਚੀ ਨੇ ਕਿਹਾ ਕਿ ਸਿੰਘ ਬੰਧੂਆਂ ਨੇ ਰੈਨਬੈਕਸੀ ਬਾਰੇ 'ਚ ਅਹਿਮ ਜਾਣਕਾਰੀਆਂ ਲੁਕਾਈਆਂ। ਢਾਈਚੀ ਨੇ ਸਿੰਗਾਪੁਰ ਟ੍ਰਿਬਿਊਨਲ 'ਚ ਇਸ ਦੀ ਸ਼ਿਕਾਇਤ ਕੀਤੀ ਸੀ। ਟ੍ਰਿਬਿਊਨਲ ਨੇ ਆਰਬੀਟ੍ਰੇਸ਼ਨ ਐਵਾਰਡ ਦੇ ਹੁਕਮ ਦਿੱਤੇ ਸਨ। ਉਸ ਨੂੰ ਲਾਗੂ ਕਰਵਾਉਣ ਲਈ ਢਾਈਚੀ ਭਾਰਤ 'ਚ ਕਾਨੂੰਨੀ ਲੜਾਈ ਲੜ ਰਹੀ ਹੈ। ਸਿੰਘ ਬੰਧੂਆਂ ਨੇ ਕਿਹਾ ਸੀ ਕਿ ਰਾਧਾ ਸਵਾਮੀ ਸਤਸੰਗ ਸਮੇਤ ਕਈ ਲੋਕਾਂ 'ਤੇ ਬਕਾਇਆ ਹੋਣ ਦੀ ਵਜ੍ਹਾ ਕਰਕੇ ਢਾਈਚੀ ਨੂੰ ਭੁਗਤਾਨ ਨਹੀਂ ਕਰ ਪਾ ਰਹੇ।
  • ਰੈਲੀਗੇਅਰ ਫਿਨਵੇਸਟ ਕੰਪਨੀ 'ਚ 2397 ਕਰੋੜ ਰੁਪਏ ਦੇ ਫ੍ਰਾਡ ਮਾਮਲੇ 'ਚ ਸ਼ਿਵਿੰਦਰ-ਮਲਵਿੰਦਰ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਬਰਾਂਚ ਦੀ ਰਿਮਾਂਡ 'ਤੇ ਹੈ। ਦਿੱਲੀ ਦੀ ਸਾਕੇਤ ਕੋਰਟ ਨੇ ਸ਼ੁੱਕਰਵਾਰ ਨੂੰ 4 ਦਿਨ ਦੀ ਰਿਮਾਂਡ ਮਨਜ਼ੂਰ ਕੀਤੀ ਸੀ।

Get the latest update about Radha Soami Case, check out more about Daiichi Sankyo, Japanese Company, RSSB & Radha Soami Satsang Beas

Like us on Facebook or follow us on Twitter for more updates.