ਮਾਡਲਿੰਗ ਕਰ ਬੁਰੇ ਫਸੇ ਰਾਘਵ ਚੱਢਾ, ਵਿਰੋਧੀਆਂ ਨੇ ਵਿੰਨ੍ਹੇ ਨਿਸ਼ਾਨੇ

ਆਮ ਆਦਮੀ ਪਾਰਟੀ ਨੇਤਾ ਰਾਘਵ ਚੱਢਾ ਦੀ ਮਾਡਲਿੰਗ ਨਾਲ ਪੰਜਾਬ ਦੇ ਨੇਤਾ ਭੜਕ ਉਠੇ ਹਨ। ਕਾਂਗਰਸ ਨੇਤਾਵਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇਤਾ ਰਾਘਵ ਚੱਢਾ ਦੀ ਮਾਡਲਿੰਗ ਨਾਲ ਪੰਜਾਬ ਦੇ ਨੇਤਾ ਭੜਕ ਉਠੇ ਹਨ। ਕਾਂਗਰਸ ਨੇਤਾਵਾਂ ਨੇ ਕਿਹਾ ਕਿ ਮਾਡਲਿੰਗ ਤੋਂ ਜ਼ਿਆਦਾ ਪੰਜਾਬ ਦੇ ਹਿੱਤ ਜ਼ਿਆਦਾ ਮਹੱਤਵਪੂਰਨ ਹਨ। ਰਾਘਵ ਚੱਢਾ ਹਾਲ ਹੀ ਵਿਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਬਣੇ ਹਨ। ਉਥੇ ਹੀ ਦੂਜੇ ਪਾਸੇ ਕਾਂਗਰਸ ਨੇਤਾ ਨੇ ਤਾਂ ਇਥੋਂ ਤੱਕ ਆਖ਼ ਦਿੱਤਾ ਕਿ ਇਹ ਕੈਟਵਾਕ ਸਾਡੇ ਭੰਗੜਾ ਨੇਤਾ ਦੇ ਸਟੰਟ ਤੋਂ ਵੀ ਬੁਰੀ ਹੈ। ਦਰਅਸਲ, ਰਾਘਵ ਚੱਢਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਸਨ। ਜਿਸ ਵਿਚ ਰੈਂਪ 'ਤੇ ਕੈਟਵਾਕ ਕਰ ਰਹੇ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਰੋਧਈਆਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਕਾਂਗਰਸ ਐੱਮ.ਐੱਲ.ਏ. ਸੁਖਪਾਲ ਖਹਿਰਾ ਨੇ ਰਾਘਵ ਚੱਢਾ ਨੂੰ ਪੁੱਛਿਆ ਕਿ ਲੈਕਮੇ ਦੇ ਨਾਲ ਮਾਡਲਿੰਗ ਮਹੱਤਵਪੂਰਨ ਹੈ ਜਾਂ ਅਧਿਕਾਰਾਂ ਦੀ ਰਾਖੀ, ਜੋ ਭਾਜਪਾ ਸਾਡੇ ਤੋਂ ਖੋਹ ਰਹੀ ਹੈ। ਖਹਿਰਾ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ 'ਤੇ ਕੇਂਦਰ ਸਰਕਾਰ ਨਿਯਮ ਲਾਗੂ ਕਰਨ ਦੀ ਉਦਾਹਰਣ ਦਿੱਤੀ। ਇਸ ਦੇ ਨਾਲ ਹੀ ਖਹਿਰਾ ਨੇ ਚੱਢਾ ਦੀ ਰੈਂਪ 'ਤੇ ਕੈਟਵਾਕ ਕਰਦੇ ਹੀ ਵੀਡੀਓ ਵੀ ਪਾਈ। 

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਰਾਘਵ ਚੱਢਾ ਦੀ ਮਾਡਲਿੰਗ ਦੀ ਵੀਡੀਓ ਪੋਸਟ ਕਰਦੇ ਹੋਏ ਤੰਜ ਕੱਸਿਆ। ਉਨ੍ਹਾਂ ਨੇ ਰਾਜ ਸਭਾ ਵਿਕਟਰੀ ਪਰੇਡ ਕਰਾਰ ਦਿੱਤਾ। ਢਿੱਲੋਂ ਨੇ ਕਿਹਾ ਕਿ ਚੱਢਾ ਦੀ ਮਾਡਲਿੰਗ ਸਾਡੇ ਭੰਗੜਾ ਪਾਲੀਟੀਸ਼ੀਅਨ ਦੇ ਪਾਲੀਟੀਕਲ ਸਟੰਟ ਤੋਂ ਵੀ ਬੁਰੀ ਹੈ। ਕੀ ਇਹ ਉਹ ਬਦਲਾਅ ਹੈ। ਜਿਸ ਨੂੰ ਪੰਜਾਬ ਚਾਹੁੰਦਾ ਸੀ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵਿਚ ਸੀ.ਐੱਮ. ਰਹੇ ਚਰਨਜੀਤ ਚੰਨੀ ਅਕਸਰ ਭੰਗੜਾ ਪਾਉਂਦੇ ਨਜ਼ਰ ਆਉਂਦੇ ਸਨ। ਹਾਲਾਂਕਿ ਚੰਨੀ ਦੀ ਅਗਵਾਈ ਵਿਚ ਲੜੀਆਂ ਚੋਣਾਂ ਵਿਚ ਕਾਂਗਰਸ ਨੂੰ ਹਾਰ ਝੱਲਣੀ ਪਈ। 

Get the latest update about Latest news, check out more about Aam Aadmi party, Truescoop news, Punjab news & Raghav Chadha

Like us on Facebook or follow us on Twitter for more updates.