'ਰਾਘਵ ਚੱਢਾ ਦੀ ਹੋਵੇਗੀ ਗ੍ਰਿਫਤਾਰੀ, ਅਰਵਿੰਦ ਕੇਜਰੀਵਾਲ ਦੇ ਦਾਅਵੇ ਤੇ ਭਖੀ ਸਿਆਸਤ

ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਜਦੋਂ ਤੋਂ ਚੱਢਾ ਨੇ ਗੁਜਰਾਤ ਵਿੱਚ ਚੋਣ ਜ਼ਾਬਤੇ ਲਈ ਪਾਰਟੀ ਦਾ ਸੰਯੁਕਤ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ‘ਚੋਣਾਂ ਬੱਧ’ ਗੁਜਰਾਤ ਦਾ ਦੌਰਾ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਉਹ ਸੁਣ ਰਹੇ ਹਨ ਕਿ ਰਾਜ ਸਭਾ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ...

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਸਵੇਰੇ ਮੋਦੀ ਸਰਕਾਰ 'ਤੇ ਉਨ੍ਹਾਂ ਦੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਰੁੱਧ 'ਮੁਕੱਦਮਾ  ਚਲਾਏ ਜਾਣ ਦਾ ਖਦਸ਼ਾ ਜਤਾਇਆ ਹੈ। ਰਾਘਵ ਚੱਢਾ ਨੂੰ ਗੁਜਰਾਤ ਚੋਣਾਂ ਲਈ 'ਆਪ' ਪਾਰਟੀ ਦਾ ਸੰਯੁਕਤ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਅਰਵਿੰਦ ਕੇਜਰੀਵਾਲ ਦਾ ਮੋਦੀ ਸਰਕਾਰ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਰਾਘਵ ਚੱਢਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਕੇਂਦਰ ਉਨ੍ਹਾਂ ਖਿਲਾਫ ਕੇਸ ਬਣਾ ਰਿਹਾ ਹੈ। ਅਰਵਿੰਦ ਕੇਜਰੀਵਾਰ ਦੇ ਇਸ ਖਦਸ਼ੇ ਤੋਂ ਬਾਅਦ ਸਿਆਸਤ ਇੱਕ ਵਾਰ ਫਿਰ ਭੱਖ ਗਈ ਹੈ। 

ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਜਦੋਂ ਤੋਂ ਚੱਢਾ ਨੇ ਗੁਜਰਾਤ ਵਿੱਚ ਚੋਣ ਜ਼ਾਬਤੇ ਲਈ ਪਾਰਟੀ ਦਾ ਸੰਯੁਕਤ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ‘ਚੋਣਾਂ ਬੱਧ’ ਗੁਜਰਾਤ ਦਾ ਦੌਰਾ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਉਹ ਸੁਣ ਰਹੇ ਹਨ ਕਿ ਰਾਜ ਸਭਾ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲਾਂਕਿ ਕੇਜਰੀਵਾਲ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਚੱਢਾ ਨੂੰ ਕਿਸ ਕੇਸ ਤਹਿਤ ਗ੍ਰਿਫਤਾਰ ਕੀਤਾ ਜਾਵੇਗਾ, ਪਰ ਇਹ ਹਕੀਕਤ ਹੈ ਕਿ ਉਸ ਵਿਰੁੱਧ ਕੇਸ ਬਣਾਇਆ ਜਾ ਰਿਹਾ ਹੈ।
ਕੇਜਰੀਵਾਲ ਦੇ ਇਸ ਟਵੀਟ ਤੋਂ ਬਾਅਦ 'ਆਪ' ਗੁਜਰਾਤ ਨੇ ਆਪਣੇ ਪਹਿਲੇ ਟਵੀਟ ਨੂੰ ਹਾਈਲਾਈਟ ਕਰਦੇ ਹੋਏ ਕਿਹਾ ਕਿ ਭਾਜਪਾ ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਡਰ ਗਈ ਹੈ ਅਤੇ ਇਸ ਲਈ ਉਹ ਰਾਘਵ ਚੱਢਾ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ 'ਆਪ' ਨੇ ਵੀ ਆਪਣੇ ਵਰਕਰਾਂ ਨੂੰ ਗ੍ਰਿਫਤਾਰੀ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਸੀ।

ਅਰਵਿੰਦ ਕੇਜਰੀਵਾਲ ਦੇ ਇਸ ਦਾਅਵੇ ਤੋਂ ਬਾਅਦ ਜਿਥੇ ਵੱਖ ਵੱਖ ਪਾਰਟੀਆਂ ਨੇ ਰਾਘਵ ਚੱਢਾ ਦੇ ਖਿਲਾਫ ਬਿਆਨ ਦਿੱਤੇ ਹਨ ਓਥੇ ਹੀ ਰਾਘਵ ਚੜਦਾ ਨੇ ਹੀ ਇਸ ਮਾਮਲੇ ਤੇ ਚੁੱਪਟੀ ਤੋੜਦਿਆਂ ਕਿਹਾ ਹੈ ਕਿ ਉਹ ਭਗਤ ਸਿੰਘ ਦਾ ਫੋਲੋਅਰ ਹੈ ਨਾ ਤਾਂ ਉਹ ਤੁਹਾਡੀ ਜੇਲ੍ਹਾਂ ਤੋਂ ਦਰਦ ਹੈ ਤੇ ਨਾ ਹੀ ਫਾਂਸੀ ਦੇ ਫ਼ੰਦੇ ਤੋਂ... 

ਇਸ ਮਾਮਲੇ ਤੇ ਸਿਆਸਤ ਭਖਦੀ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਮਾਮਲੇ ਤੇ ਤੰਜ ਕਸਦੇ ਕਿਹਾ ਕਿ ਰਾਘਵ ਚੱਢਾ ਨੂੰ ਆਪਣੇ ਕੰਮ ਕਰਕੇ ਜੇਲ੍ਹ ਜਾਣਾ ਪਵੇਗਾ।  

ਜਿਕਰਯੋਗ ਹੈ ਕਿ ਪੰਜਾਬ ਵਿੱਚ 'ਆਪ' ਦੀ ਸਫ਼ਲ ਮੁਹਿੰਮ ਦੀ ਅਗਵਾਈ ਕਰਨ ਵਾਲੇ ਰਾਘਵ ਚੱਢਾ ਨੂੰ ਗੁਜਰਾਤ ਚੋਣਾਂ ਲਈ ਪਾਰਟੀ ਦਾ ਸੰਯੁਕਤ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਚੱਢਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵੀ ਹਨ। ਫਿਲਹਾਲ 'ਆਪ' ਅਤੇ ਅਰਵਿੰਦ ਕੇਜਰੀਵਾਲ ਆਉਣ ਵਾਲੀਆਂ ਗੁਜਰਾਤ ਚੋਣਾਂ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। 'ਆਪ' ਨੇ 2017 'ਚ ਗੁਜਰਾਤ 'ਚ 30 ਸੀਟਾਂ 'ਤੇ ਚੋਣ ਲੜੀ ਸੀ ਪਰ 2021 'ਚ ਸੂਰਤ ਦੇ ਨਗਰ ਨਿਗਮ ਚੋਣਾਂ 'ਚ ਪਾਰਟੀ ਨੇ 27 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਸੀ। ਜ਼ਿਕਰਯੋਗ ਹੈ ਕਿ ਰਾਘਵ ਚੱਢਾ ਦੀ ਅਗਵਾਈ ਹੇਠ 'ਆਪ' ਨੇ ਮਾਰਚ 'ਚ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ 92 ਸੀਟਾਂ 'ਤੇ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਸੀ।

Get the latest update about PUNJAB NEWS TODAY, check out more about LATEST PUNJAB NEWS, RAGHAV CHADHA ARREST, RAGHAV CHADHA ARREST ARVIND KEJRIWAL & TOP PUNJAB NEWS

Like us on Facebook or follow us on Twitter for more updates.