ਵਿਦੇਸ਼ੀ ਧਰਤੀ ਤੇ ਰਾਹੁਲ ਨੇ ਕੇਂਦਰ ਤੇ ਲਗਾਏ ਇਲਜ਼ਾਮ, ਕਿਹਾ ਲਦਾਖ਼ 'ਚ ਯੂਕਰੇਨ ਵਰਗੇ ਬਣੇ ਹਾਲਤ ਪਰ ਕੋਈ ਕਾਰਵਾਈ ਨਹੀਂ ਕਰ ਰਹੀ ਸਰਕਾਰ

ਅੱਜ ਰਾਹੁਲ ਗਾਂਧੀ ਲੰਡਨ ਦੀ ਕੈਂਬਰਿਜ ਯੂਨੀਵਰਸਿਟੀ 'ਚ ਮੌਜੂਦ ਹਨ ਜਿਥੇ ਉਨ੍ਹਾਂ ਨੇ ਆਈਡੀਆਜ਼ ਆਫ ਇੰਡੀਆ ਸੈਮੀਨਾਰ 'ਚ ਚ ਬੋਲਦਿਆਂ ਕੇਂਦਰ ਸਰਕਾਰ 'ਤੇ ਵੱਡਾ ਦੋਸ਼ ਲਗਾਇਆ ਹੈ। ਰਾਹੁਲ ਨੇ ਕਿਹਾ ਕਿ ਲੱਦਾਖ ਅਤੇ ਡੋਕਲਾਮ 'ਚ ਚੀਨ ਨੇ ਯੂਕਰੇਨ ਵਰਗੀ ਸਥਿਤੀ ਬਣਾ ਦਿੱਤੀ ਹੈ ਪਰ ਸਰਕਾਰ ਇਸ 'ਤੇ ਕਾਰਵਾਈ ਨਹੀਂ ਕਰ ਰਹੀ ਹੈ...

ਅੱਜ ਰਾਹੁਲ ਗਾਂਧੀ ਲੰਡਨ ਦੀ ਕੈਂਬਰਿਜ ਯੂਨੀਵਰਸਿਟੀ 'ਚ  ਮੌਜੂਦ ਹਨ ਜਿਥੇ ਉਨ੍ਹਾਂ ਨੇ ਆਈਡੀਆਜ਼ ਆਫ ਇੰਡੀਆ ਸੈਮੀਨਾਰ 'ਚ ਚ ਬੋਲਦਿਆਂ ਕੇਂਦਰ ਸਰਕਾਰ 'ਤੇ ਵੱਡਾ ਦੋਸ਼ ਲਗਾਇਆ ਹੈ। ਰਾਹੁਲ ਨੇ ਕਿਹਾ ਕਿ ਲੱਦਾਖ ਅਤੇ ਡੋਕਲਾਮ 'ਚ ਚੀਨ ਨੇ ਯੂਕਰੇਨ ਵਰਗੀ ਸਥਿਤੀ ਬਣਾ ਦਿੱਤੀ ਹੈ ਪਰ ਸਰਕਾਰ ਇਸ 'ਤੇ ਕਾਰਵਾਈ ਨਹੀਂ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਬੋਲਣ ਤੋਂ ਵੀ ਡਰਦੀ ਹੈ। ਇਸ ਸੈਮੀਨਾਰ ਚ ਰਾਹੁਲ ਗੰਦੀ ਨੇ ਭਾਰਤ ਨਾਲ ਜੁੜੇ ਵੱਖ ਵੱਖ ਸਵਾਲਾਂ ਜਿਵੇ, ਲੋਕਤੰਤਰ ਦੀ ਸਥਿਤੀ, ਭਾਰਤ ਦੇ ਆਰਥਿਕ ਹਾਲਤ ਅਤੇ ਕਾਂਗੜ ਪਾਰਟੀ ਦੀ ਹਾਰ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ। ਰਾਹੁਲ ਗਾਂਧੀ ਦੇ ਨਾਲ ਇਸ ਸੈਮੀਨਾਰ 'ਚ ਸ਼ਾਮਲ ਹੋਣ ਲਈ ਸੀਤਾਰਾਮ ਯੇਚੁਰੀ, ਸਲਮਾਨ ਖੁਰਸ਼ੀਦ, ਤੇਜਸਵੀ ਯਾਦਵ, ਮਹੂਆ ਮੋਇਤਰਾ ਅਤੇ ਮਨੋਜ ਝਾਅ ਸਮੇਤ ਕਈ ਵਿਰੋਧੀ ਨੇਤਾ ਪਹੁੰਚੇ ਹਨ।


ਸਾਬਕਾ ਕਾਂਗਰਸ ਪ੍ਰਧਾਨਰਾਹੁਲ ਗਾਂਧੀ ਨੇ ਭਾਜਪਾ 'ਤੇ ਹਮਲਾ ਕਰਦੇ ਹੋਏ ਨੇ ਕਿਹਾ- ਭਾਜਪਾ ਧਰੁਵੀਕਰਨ ਲਈ ਦੇਸ਼ 'ਚ ਮਿੱਟੀ ਦਾ ਤੇਲ ਛਿੜਕ ਰਹੀ ਹੈ। ਤੁਹਾਨੂੰ ਸਿਰਫ ਇੱਕ ਚੰਗਿਆੜੀ ਦੀ ਲੋੜ ਹੈ, ਫਿਰ ਦੇਸ਼ ਆਪਣੇ ਆਪ ਸੜਨ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਦੀ ਲੜਾਈ ਪਹਿਲਾਂ ਇਸ ਨੂੰ ਰੋਕਣ ਦੀ ਹੈ। ਨਾਲ ਹੀ ਭਾਰਤ 'ਚ ਲੋਕਤੰਤਰ ਦੀ ਸਥਿਤੀਬਾਰੇ ਬੋਲਦਿਆਂ ਰਾਹੁਲ ਨੇ ਕਿਹਾ ਕਿ ਭਾਰਤ 'ਚ ਲੋਕਤੰਤਰ ਦੀ ਸਥਿਤੀ ਇਸ ਸਮੇਂ ਠੀਕ ਨਹੀਂ ਹੈ। ਭਾਜਪਾ ਦੇ ਲੋਕ ਸੰਵਿਧਾਨਕ ਅਹੁਦਿਆਂ 'ਤੇ ਬਿਰਾਜਮਾਨ ਹਨ। ਸਾਰੇ ਸਰਕਾਰੀ ਅਦਾਰਿਆਂ ਵਿੱਚ ਲੋਕਾਂ ਨੂੰ ਪਿੱਛੇ ਤੋਂ ਐਂਟਰੀ ਦਿੱਤੀ ਜਾ ਰਹੀ ਹੈ। ਅਸੀਂ ਇਨ੍ਹਾਂ ਲੋਕਾਂ ਨਾਲ ਲੜ ਰਹੇ ਹਾਂ।

ਕਾਂਗਰਸ ਦੀ ਹਾਰ ਅਤੇ ਭਾਜਪਾ ਦੀ ਜਿੱਤ ਦੇ ਸਵਾਲ 'ਤੇ ਰਾਹੁਲ ਨੇ ਕਿਹਾ ਕਿ ਕਾਂਗਰਸ ਅਜੇ ਵੀ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ। ਲੋਕ ਸਾਨੂੰ ਕਹਿੰਦੇ ਹਨ ਕਿ ਤੁਹਾਡੇ ਕੋਲ ਭਾਜਪਾ ਵਰਗਾ ਕੇਡਰ ਕਿਉਂ ਨਹੀਂ ਹੈ? ਮੇਰਾ ਜਵਾਬ ਹੈ ਕਿ ਜੇਕਰ ਉਸ ਵਰਗਾ ਕੇਡਰ ਹੈ ਤਾਂ ਅਸੀਂ ਲੋਕਾਂ ਦੀ ਗੱਲ ਸੁਣਨਾ ਬੰਦ ਕਰ ਦੇਵਾਂਗੇ। ਇਹ ਕਾਂਗਰਸ ਦੇ ਡੀਐਨਏ ਵਿੱਚ ਨਹੀਂ ਹੈ।

ਭਾਰਤ ਵਿੱਚ ਆਰਥਿਕ ਸੰਕਟ ਦੇ ਸਵਾਲ ਦੇ ਜਵਾਬ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਇਸ ਮੁੱਦੇ ਨੂੰ ਲੈ ਕੇ ਗੰਭੀਰ ਨਹੀਂ ਹੈ। ਤੁਸੀਂ ਹੁਣ 1991 ਦੀਆਂ ਨੀਤੀਆਂ ਨਾਲ ਸੰਕਟ ਨੂੰ ਖਤਮ ਨਹੀਂ ਕਰ ਸਕਦੇ। ਮੈਂ ਮਨਮੋਹਨ ਸਿੰਘ ਜੀ ਨੂੰ 2012 ਵਿੱਚ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਹੁਣ ਅਸੀਂ ਨਵੇਂ ਦੌਰ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ, ਪੁਰਾਣੀਆਂ ਨੀਤੀਆਂ ਨਹੀਂ ਚੱਲਣਗੀਆਂ। ਸਰਕਾਰ ਸੰਕਟ ਨਾਲ ਨਜਿੱਠਣ ਲਈ ਕੋਈ ਪਹਿਲਕਦਮੀ ਨਹੀਂ ਕਰ ਰਹੀ ਅਤੇ ਨਾ ਹੀ ਕਿਸੇ ਦੀ ਸੁਣ ਰਹੀ ਹੈ।

Get the latest update about RAHUL GANDHI, check out more about SONIA GANDHI, CAMBRIDGE UNIVERCITY, RAHUL GANDHI IN LONDON & RAHUL GANDI IN UK

Like us on Facebook or follow us on Twitter for more updates.