ਪੁਲਵਾਮਾ ਹਮਲੇ ਨੂੰ ਲੈ ਕੇ ਰਾਹੁਲ ਗਾਂਧੀ ਦੇ ਪੁੱਛਿਆ ਸਰਕਾਰ ਤੋਂ ਸਵਾਲ, ਕਿਸ ਨੂੰ ਹੋਇਆ ਫਾਇਦਾ?

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਸਰਕਾਰ 'ਤੇ ਤੰਜ ਕਸਦੇ ਹੋਏ ...

ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਸਰਕਾਰ 'ਤੇ ਤੰਜ ਕਸਦੇ ਹੋਏ ਸਵਾਲ ਕੀਤਾ ਹੈ ਕਿ ਆਖ਼ਰ ਇਸ ਹਮਲੇ ਦਾ ਸਭ ਤੋਂ ਵੱਧ ਫ਼ਾਇਦਾ ਕਿਸ ਨੂੰ ਹੋਇਆ ਹੈ, ਇਸ ਦੀ ਜਾਂਚ 'ਚ ਕੀ ਨਿੱਕਲਿਆ ਤੇ ਸਰਕਾਰ 'ਚ ਕਿਸ ਵਿਅਕਤੀ ਨੂੰ ਜਵਾਬਦੇਹ ਠਹਿਰਾਇਆ ਗਿਆ? ਰਾਹੁਲ ਗਾਂਧੀ ਨੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਵਾਲੇ ਤਾਬੂਤਾਂ ਦੀ ਤਸਵੀਰ ਸ਼ੇਅਰ ਕਰਦਿਆਂ ਟਵੀਟ ਕੀਤਾ – 'ਅੱਜ ਜਦੋਂ ਅਸੀਂ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ 42 ਜਵਾਨਾਂ ਨੁੰ ਚੇਤੇ ਕਰ ਰਹੇ ਹਾਂ, ਤਾਂ ਅਸੀਂ ਇਹ ਪੁੱਛਣਾ ਹੈ ਕਿ ਇਸ ਹਮਲੇ 'ਚ ਸਭ ਤੋਂ ਵੱਧ ਫ਼ਾਇਦਾ ਕਿਸ ਨੂੰ ਹੋਇਆ? ਰਾਹੁਲ ਗਾਂਧੀ ਨੇ ਇਹ ਵੀ ਸਵਾਲ ਕੀਤਾ ਕਿ ਇਸ ਹਮਲੇ ਦੀ ਜਾਂਚ 'ਚ ਕੀ ਨਿੱਕਲਿਆ? ਹਮਲੇ ਨਾਲ ਜੁੜੀ ਸੁਰੱਖਿਆ ਖ਼ਾਮੀ ਲਈ ਭਾਜਪਾ ਸਰਕਾਰ 'ਚ ਹੁਣ ਤੱਕ ਕਿਸ ਨੂੰ ਜਵਾਬਦੇਹ ਠਹਿਰਾਇਆ ਗਿਆ ਹੈ?

ਰਾਜਸਥਾਨ 'ਚ ਫਟਿਆ ਗੈਸ ਸਿਲੰਡਰ, 13 ਲੋਕ ਜ਼ਖਮੀ, 9 ਦੀ ਹਾਲਤ ਗੰਭੀਰ

ਦੱਸ ਦੱਈਏ ਕਿ ਵੀਰਵਾਰ –14 ਫ਼ਰਵਰੀ, 2019 ਨੂੰ ਜੰਮੂ–ਸ੍ਰੀਨਗਰ ਰਾਸ਼ਟਰੀ ਰਾਜਮਾਰਗ ਉੱਤੇ ਸੀਆਰਪੀਐੱਫ਼ ਦਾ ਕਾਫ਼ਲਾ ਲੰਘ ਰਿਹਾ ਸੀ।ਆਮ ਦਿਨਾਂ ਵਾਂਗ ਉਸ ਦਿਨ ਵੀ ਸਭ ਆਪੋ–ਆਪਣੀ ਧੁਨ 'ਚ ਅੱਗੇ ਵਧਦੇ ਜਾ ਰਹੇ ਸਨ।ਤਦ ਇੱਕ ਕਾਰ ਨੇ ਸੜਕ ਦੇ ਦੂਜੇ ਪਾਸਿਓਂ ਆ ਕੇ ਇਸ ਕਾਫ਼ਲੇ ਨਾਲ ਚੱਲ ਰਹੀ ਇੱਕ ਬੱਸ ਨੂੰ ਟੱਕਰ ਮਾਰ ਦਿੱਤਾ।ਫਿਰ ਜ਼ਬਰਦਸਤ ਧਮਾਕਾ ਹੋਇਆ।ਉਹ ਅੱਤਵਾਦੀ ਹਮਲਾ ਇੰਨਾ ਵੱਡਾ ਸੀ ਕਿ ਮੌਕੇ 'ਤੇ ਹੀ ਸੀਆਰਪੀਐੱਫ਼ ਦੇ ਲਗਭਗ 42 ਜਵਾਨ ਸ਼ਹੀਦ ਹੋ ਗਏ ਸਨ।ਪੁਲਵਾਮਾ ਹਮਲੇ ਸਮੇਂ ਮੌਕੇ 'ਤੇ ਨਾ ਸਿਰਫ਼ ਜਵਾਨ ਸ਼ਹੀਦ ਹੋਏ ਸਨ, ਸਗੋਂ ਬੱਸ ਦੇ ਵੀ ਪਰਖੱਚੇ ਉੱਡ ਗਏ ਸਨ। ਭਾਰਤੀ ਜਵਾਨ ਜਦੋਂ ਤੱਕ ਕੁਝ ਸਮਝ ਸਕਦੇ, ਅੱਤਵਾਦੀਆਂ ਨੇ ਗੋਲ਼ੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਪੁਜ਼ੀਸ਼ਨ ਲਈ ਤੇ ਜਵਾਬੀ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।ਸੀਆਰਪੀਐੱਫ਼ ਜਵਾਨਾਂ ਦੀ ਫ਼ਾਇਰਿੰਗ ਵੇਖ ਕੇ ਅੱਤਵਾਦੀ ਉੱਥੋਂ ਭੱਜ ਗਏ।

ਲਖਨਊ ਦੀ ਵਜ਼ੀਰਗੰਜ ਕੋਰਟ 'ਚ ਹੋਇਆ ਬੰਬ ਬਲਾਸਟ, ਫੈਲੀ ਦਹਿਸ਼ਤ

ਜਾਣਕਾਰੀ ਅਨੁਸਾਰ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਦੇਰ ਤੱਕ ਸਭ ਪਾਸੇ ਧੂੰਆਂ ਹੀ ਧੂੰਆਂ ਸੀ। ਕਿਸੇ ਪਾਸੇ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ। ਜਿਵੇਂ ਹੀ ਧੂੰਆਂ ਹਟਿਆ, ਉੱਥੋਂ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਉਸ ਨੂੰ ਵੇਖ ਕੇ ਸਮੂਹ ਦੇਸ਼ ਵਾਸੀ ਰੋ ਪਏ ਸਨ।ਉਸ ਦਿਨ ਪੁਲਵਾਮਾ ਦੀ ਉਸ ਸੜਕ 'ਤੇ ਜਵਾਨਾਂ ਦੀਆਂ ਲਾਸ਼ਾਂ ਇੱਧਰ–ਉੱਧਰ ਖਿੰਡੀਆਂ ਪਈਆਂ ਸਨ। ਚਾਰੇ ਪਾਸੇ ਖ਼ੂਨ ਹੀ ਖ਼ੂਨ ਤੇ ਸਿਰਫ਼ ਮਾਸ ਦੇ ਲੋਥੜੇ ਵਿਖਾਈ ਦੇ ਰਹੇ ਸਨ।

ਆਖਿਰ ਕਿਵੇਂ ਬਣੀ ਆਮ ਮੂੰਗਫਲੀ 45 ਲੱਖ ਦੀ, ਦੇਖੋ ਵੀਡੀਓ

 

Get the latest update about Modi Government, check out more about National News, Pulwama Terror Attack, First Anniversary & News In Punjabi

Like us on Facebook or follow us on Twitter for more updates.