ਭਾਰੀ ਹੰਗਾਮੇ ਤੋਂ ਬਾਅਦ ਰਾਹੁਲ ਗਾਂਧੀ ਦੀ ਹਰਿਆਣਾ 'ਚ ਹੋਈ ਐਂਟਰੀ, ਦੇਖੋ ਵੀਡੀਓ

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਅੱਜ ਤੀਜਾ ਦਿਨ ਰਿਹਾ। ਮੋਗਾ-ਸੰਗਰੂਰ ਤੋਂ ਬਾਅਦ...

ਚੰਡੀਗੜ੍ਹ— ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਅੱਜ ਤੀਜਾ ਦਿਨ ਰਿਹਾ। ਮੋਗਾ-ਸੰਗਰੂਰ ਤੋਂ ਬਾਅਦ ਰਾਹੁਲ ਗਾਂਧੀ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੱਜ ਪਟਿਆਲਾ 'ਚ ਟ੍ਰੈਕਟਰ ਰੈਲੀ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਪ੍ਰੈਸ ਕਾਨਫਰੰਸ ਕਰ ਭਾਜਪਾ 'ਤੇ ਕਈ ਨਿਸ਼ਾਨੇ ਵੀ ਕੱਸੇ। ਅੱਜ ਰਾਹੁਲ ਗਾਂਧੀ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ-ਹਰਿਆਣਾ ਬਾਡਰ ਰਾਹੀਂ ਹਰਿਆਣਾ 'ਚ ਦਾਖਲ ਹੋ ਗਏ ਹਨ। ਕਾਫੀ ਦੇਰ ਤੱਕ ਚੱਲੇ ਹੰਗਾਮੇ ਤੋਂ ਬਾਅਦ ਉਨ੍ਹਾਂ ਨੇ ਚਾਰ ਟਰੈਕਟਰਾਂ ਨਾਲ ਹਰਿਆਣਾ 'ਚ ਐਂਟਰੀ ਕੀਤੀ। ਉਨ੍ਹਾਂ ਦੇ ਟਰੈਕਟਰ 'ਤੇ ਹਰਿਆਣਾ 'ਚ ਐਂਟਰੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ।

Live : ਮੋਗਾ ਤੋਂ ਬਾਅਦ ਅੱਜ ਸੰਗਰੂਰ 'ਚ ਰਾਹੁਲ ਗਾਂਧੀ ਦੀ ਦੂਜੀ ਰੈਲੀ

ਪੁਲਸ ਦਾ ਕਹਿਣਾ ਸੀ ਕਿ ਰਾਹੁਲ ਟਰੈਕਟਰ ਤੇ ਨਹੀਂ ਸਗੋਂ ਪੈਦਲ ਹਰਿਆਣਾ 'ਚ ਦਾਖਲ ਹੋਣ ਪਰ ਰਾਹੁਲ ਟਰੈਕਟਰ ਤੇ ਹੀ ਜਾਣ ਲਈ ਅੜ੍ਹੇ ਰਹੇ। ਉਹ ਕਰੀਬ 25 ਮਿੰਟਾਂ ਤੱਕ ਪੰਜਾਬ ਹਰਿਆਣਾ ਬਾਡਰ ਤੇ ਮਾਰਕੰਡਾ ਪੁੱਲ ਤੇ ਖੜ੍ਹੇ ਰਹੇ, ਜਿਸ ਤੋਂ ਬਾਅਦ ਪੁਲਸ ਵਲੋਂ ਸਹਿਮਤੀ ਬਣੀ ਅਤੇ ਰਾਹੁਲ ਨੂੰ ਜਾਣ ਦਿੱਤਾ ਗਿਆ। ਕਾਫੀ ਮਸ਼ਕੱਤ ਤੋਂ ਬਾਅਦ ਕੁਰੂਕਸ਼ੇਤਰ ਪ੍ਰਸ਼ਾਸਨ ਰਾਹੁਲ ਨੂੰ ਚਾਰ ਟਰੈਕਟਰ ਲੈ ਕੇ ਜਾਣ ਲਈ ਮੰਨਿਆ। ਕਾਫੀ ਹੰਗਾਮੇ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਦਿੱਤੀ। ਇਸ ਤੋਂ ਬਾਅਦ ਰਣਦੀਪ ਸਿੰਘ ਸੁਰਜੇਵਾਲਾ ਨੇ ਰਾਹੁਲ ਗਾਂਧੀ ਲਈ ਮੰਗਵਾਈ ਐਸਕੋਰਟ ਅਤੇ ਪਾਇਲਟ ਗੱਡੀਆਂ ਨੂੰ ਮੋੜ ਦਿੱਤਾ।

ਸੰਗਰੂਰ ਰੈਲੀ ਦੌਰਾਨ ਰਾਹੁਲ ਗਾਂਧੀ ਨੂੰ ਲੈ ਕੇ ਕੈਪਟਨ ਦਾ ਵੱਡਾ ਐਲਾਨ

ਰਾਹੁਲ ਗਾਂਧੀ ਪਹਿਲਾਂ ਖੁਦ ਟਰੈਕਟਰ ਚਲਾ ਕੇ ਆਉਣਾ ਚਾਹੁੰਦੇ ਸੀ। ਇਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਟਰੈਕਟਰ ਚੱਲਾ ਹਰਿਆਣਾ 'ਚ ਦਾਖਲ ਹੋਏ। ਕੁਮਾਰੀ ਸ਼ੈਲਜਾ ਨੇ ਵੀ ਟਰੈਕਟਰ ਦਾ ਸਟੇਰਿੰਗ ਫੜ੍ਹਿਆ ਅਤੇ ਟਰੈਕਟਰ ਨੂੰ ਹਰਿਆਣਾ 'ਚ ਦਾਖਲ ਕਰ ਦਿੱਤਾ। ਇਸ ਦੌਰਾਨ ਕਿਸਾਨ ਅੱਗੇ ਰਹੇ। ਪ੍ਰਸ਼ਾਸਨ ਨੇ ਖੁਦ ਬੈਰੀਕੇਡ ਚੁੱਕੇ ਅਤੇ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਹਰਿਆਣਾ 'ਚ ਦਾਖਲ ਹੋਈ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ, ''ਹੁਣ ਐਕਸ਼ਨ ਲੈਣ ਦਾ ਸਮਾਂ ਆ ਗਿਆ ਹੈ। ਮੋਦੀ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਉਣਾ ਚਾਹੁੰਦਾ ਹੈ, ਇਸ ਲਈ ਹੁਣ ਮੋਦੀ ਨੂੰ ਸਹੀ ਜਵਾਬ ਦੇਣ ਦਾ ਸਮਾਂ ਹੈ। ਜੇਕਰ ਦੇਸ਼ ਦਾ ਕਿਸਾਨ ਇਕਜੁੱਟ ਹੈ ਤਾਂ ਕੋਈ ਕਿਸਾਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਕਾਂਗਰਸ ਹਮੇਸ਼ਾ ਕਿਸਾਨਾਂ ਦੇ ਅੰਗ-ਸੰਗ ਹੈ ਤੇ ਹਮੇਸ਼ਾ ਰਹੇਗੀ।''

ਸਿੱਧੂ ਨੂੰ ਲੈ ਕੇ ਭਾਜਪਾ ਦਾ ਵੱਡਾ ਬਿਆਨ, ਜਿਸ ਨੇ ਸਿਆਸਤ 'ਚ ਲਿਆਂਦਾ ਭੂਚਾਲ


Get the latest update about Moga News, check out more about Sangrur Rally, Sangrur News, Haryana & Patiala Rally

Like us on Facebook or follow us on Twitter for more updates.