ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮਿਲੇ ਰਾਹੁਲ, ਬੋਲੇ-ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਏ ਸਰਕਾਰ

ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਾਲੇ ਵਿਰੋਧ ਜਾਰੀ ਹੈ। ਇਸ ਵਿਚਾਲੇ ਕਾਂਗ...

ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਾਲੇ ਵਿਰੋਧ ਜਾਰੀ ਹੈ। ਇਸ ਵਿਚਾਲੇ ਕਾਂਗਰਸ ਨੇ ਸਰਕਾਰ ਨੂੰ ਇਸ ਮੁੱਦੇ ਉੱਤੇ ਘੇਰਨ ਦੀ ਯੋਜਨਾ ਬਣਾਈ ਹੈ। ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਅਧੀਰ ਰੰਜਨ ਚੌਧਰੀ ਨੇ ਖੇਤੀਬਾਰੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। 

ਇਸ ਦੌਰਾਨ ਰਾਹੁਲ ਨੇ ਰਾਸ਼ਟਰਪਤੀ ਨੂੰ ਦੋ ਕਰੋੜ ਲੋਕਾਂ ਦੇ ਦਸਤਖਤ ਵਾਲੇ ਦਸਤਾਵੇਜ਼ ਵੀ ਸੌਂਪੇ। ਇਸ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਸਰਕਾਰ ਨੂੰ ਸੰਸਦ ਦਾ ਸੰਯੁਕਤ ਸੈਸ਼ਨ ਬੁਲਾ ਕੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਹੀ। ਇਸ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਸਣੇ ਹੋਰ ਕਾਂਗਰਸੀ ਨੇਤਾਵਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਸੀ। ਦੱਸ ਦਈਏ ਕਿ ਮਾਰਚ ਦੇ ਲਈ ਦਿੱਲੀ ਪੁਲਸ ਨੇ ਆਗਿਆ ਨਹੀਂ ਦਿੱਤੀ ਸੀ ਅਤੇ ਰਾਸ਼ਟਰਪਤੀ ਨਾਲ ਤਿੰਨ ਨੇਤਾਵਾਂ ਦੇ ਮਿਲਣ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਬਾਵਜੂਦ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸੀ ਨੇਤਾ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਰਾਸ਼ਟਰਪਤੀ ਨੂੰ ਦੋ ਕਰੋੜ ਲੋਕਾਂ ਦੇ ਦਸਤਖਤ ਕੀਤੇ ਦਸਤਾਵੇਜ਼ ਸੌਂਪਣ ਜਾ ਰਹੇ ਸਨ। ਕਾਂਗਰਸ ਨੇਤਾਵਾਂ ਦੇ ਹਿਰਾਸਤ ਵਿਚ ਲਏ ਜਾਣ ਉੱਤੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਲੋਕਤੰਤਰ ਨਹੀਂ ਹੈ। ਇਹ ਤੁਹਾਡੀ ਕਲਪਨਾ ਵਿਚ ਹੋ ਸਕਦਾ ਹੈ ਪਰ ਅਸਲੀਅਤ ਵਿਚ ਨਹੀਂ ਹੈ। 

Get the latest update about Rahul Gandhi, check out more about agriculture laws, government & Ramnath Kovind

Like us on Facebook or follow us on Twitter for more updates.