ਰਾਹੁਲ ਦਾ ਮੋਦੀ ਸਰਕਾਰ ਉੱਤੇ ਨਿਸ਼ਾਨਾ, ਕਿਹਾ-ਇਕ ਫੀਸਦ ਆਬਾਦੀ ਲਈ ਹੈ ਬਜਟ, ਚੀਨ 'ਤੇ ਵੀ ਸਰਕਾਰ ਦਾ ਰੁਖ ਸਾਫ ਨਹੀਂ

ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਆ...

ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਆਮ ਬਜਟ ਉੱਤੇ ਬੋਲਦੇ ਹੋਏ ਕਿਹਾ ਕਿ ਸਰਕਾਰ ਨੇ ਇਹ ਬਜਟ ਸਿਰਫ਼ ਇਕ ਫੀਸਦੀ ਆਬਾਦੀ ਲਈ ਬਣਾਇਆ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਚੀਨ ਨੂੰ ਲੈ ਕੇ ਸਰਕਾਰ ਦਾ ਰੁਖ਼ ਸਾਫ਼ ਨਹੀਂ ਹੈ। ਚੀਨ ਭਾਰਤ ਦੀ ਜ਼ਮੀਨ ਲੈ ਜਾਂਦਾ ਹੈ ਅਤੇ ਤੁਸੀਂ (ਸਰਕਾਰ) ਸੁਨੇਹਾ ਕੀ ਦਿੰਦੇ ਹੋ ਕਿ ਅਸੀਂ ਬਜਟ ਨਹੀਂ ਵਧਾਵਾਂਗੇ। ਅਸੀਂ ਆਪਣੀ ਫੌਜ ਨੂੰ ਨਹੀਂ ਸਪੋਰਟ ਕਰਾਂਗੇ ਕੀ? ਇਹ ਕਿਹੜੀ ਦੇਸ਼ਭਗਤੀ ਹੈ? ਸਰਦੀ ਵਿਚ ਫੌਜ ਸਰਹਦ ਉੱਤੇ ਖੜੀ ਹੈ ਅਤੇ ਤੁਸੀਂ ਉਨ੍ਹਾਂ ਨੂੰ ਪੈਸਾ ਨਹੀਂ ਦੇ ਰਹੇ ਹੋ। 

ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਆਮ ਆਦਮੀ ਦੇ ਹੱਥ ਵਿਚ ਪੈਸੇ ਦੇਣੇ ਚਾਹੀਦੇ ਹਨ। ਕਿਸਾਨ ਅੰਦੋਲਨ ਦੇ ਮਸਲੇ ਉੱਤੇ ਕਾਂਗਰਸ ਨੇਤਾ ਨੇ ਕਿਹਾ ਕਿ ਸਰਕਾਰ ਨੂੰ ਛੇਤੀ ਹੱਲ ਕੱਢਣ ਦੀ ਜ਼ਰੂਰਤ ਹੈ। ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਰਕਾਰ ਉਨ੍ਹਾਂ ਉੱਤੇ ਜ਼ੁਲਮ ਕਰ ਰਹੀ ਹੈ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਬੱਸ ਇੰਨੀ ਮੰਗ ਹੈ ਕਿ ਇਸ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਪਰ ਸਰਕਾਰ ਉਸ ਨੂੰ ਅਣਸੁਣਿਆ ਕਰ ਰਹੀ ਹੈ। ਰਾਹੁਲ ਨੇ ਗ੍ਰੈਟਾ ਥਨਬਰਗ ਅਤੇ ਰਿਹਾਨਾ ਦੇ ਟਵੀਟ ਉੱਤੇ ਕਿਹਾ ਕਿ ਇਹ ਸਾਡੇ ਦੇਸ਼ ਦਾ ਅੰਦਰੂਨੀ ਮਸਲਾ ਹੈ।  ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਹੋਵੇਗਾ। ਭਾਰਤ ਦੇ ਮਾਣ ਨੂੰ ਭਾਰੀ ਨੁਕਸਾਨ ਅੱਪੜਿਆ ਹੈ। 

ਦਿੱਲੀ ਬਾਰਡਰ ਉੱਤੇ ਨਾਕਾਬੰਦੀ ਨੂੰ ਲੈ ਕੇ ਰਾਹੁਲ ਨੇ ਕਿਹਾ ਕਿ ਸਰਕਾਰ ਕਿਲ੍ਹਾਬੰਦੀ ਕਿਉਂ ਕਰ ਰਹੀ ਹੈ? ਕਿਸਾਨ ਭਾਰਤ ਦੀ ਸ਼ਕਤੀ ਹੈ। ਅੱਜ ਦਿੱਲੀ ਕਿਸਾਨਾਂ ਨਾਲ ਘਿਰੀ ਹੈ। ਇਹ ਸਮੱਸਿਆ ਦੇਸ਼ ਲਈ ਚੰਗੀ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਪਿੱਛੇ ਨਹੀਂ ਹਟਣਗੇ ਸਰਕਾਰ ਨੂੰ ਹੀ ਹਟਣਾ ਪਵੇਗਾ।

Get the latest update about budget, check out more about target, Rahul gandhi, population & Modi govt

Like us on Facebook or follow us on Twitter for more updates.