ਤੁਹਾਡੇ ਘਰਾਂ ਤੱਕ ਪਹੁੰਚਣ ਵਾਲਾ ਸੀ ਇਹ ਖਰਾਬ ਨਮਕੀਨ, ਜਲੰਧਰ ਦੀ ਉਸ਼ਾ ਮਾਰਕਿਟ 'ਚ ਸਿਹਤ ਵਿਭਾਗ ਨੇ ਕੀਤਾ ਪਰਦਾਫਾਸ਼

ਟਾਂਡਾ ਫਾਟਕ ਦੇ ਕੋਲ੍ਹ ਵੀਰਵਾਰ ਦੁਪਹਿਰ ਕਰੀਬ ਇਕ ਵਜੇ ਸਿਹਤ ਵਿਭਾਗ ਦੀ ਟੀਮ ਨੇ ਉਸ਼ਾ ਮਾਰਕਿਟ 'ਚ ਤਰੁਣ ਇੰਟਰਪ੍ਰਾਈਜ਼ਿਜ ਦੇ ਗੋਦਾਮ 'ਚ ਛਾਪੇਮਾਰੀ ਕਰਕੇ 960 ਕਿਲੋ ਐਕਸਪਾਇਰਡ ਨਮਕੀਨ ਨਸ਼ਟ ਕਰਵਾ ਦਿੱਤਾ। ਜਦੋਂ ਰੇਡ ਕੀਤੀ ਗਈ ਉਸ ਸਮੇਂ 5 ਮਹਿਲਾਵਾਂ ਪੈਕਟਾਂ...

ਜਲੰਧਰ— ਟਾਂਡਾ ਫਾਟਕ ਦੇ ਕੋਲ੍ਹ ਵੀਰਵਾਰ ਦੁਪਹਿਰ ਕਰੀਬ ਇਕ ਵਜੇ ਸਿਹਤ ਵਿਭਾਗ ਦੀ ਟੀਮ ਨੇ ਉਸ਼ਾ ਮਾਰਕਿਟ 'ਚ ਤਰੁਣ ਇੰਟਰਪ੍ਰਾਈਜ਼ਿਜ ਦੇ ਗੋਦਾਮ 'ਚ ਛਾਪੇਮਾਰੀ ਕਰਕੇ 960 ਕਿਲੋ ਐਕਸਪਾਇਰਡ ਨਮਕੀਨ ਨਸ਼ਟ ਕਰਵਾ ਦਿੱਤਾ। ਜਦੋਂ ਰੇਡ ਕੀਤੀ ਗਈ ਉਸ ਸਮੇਂ 5 ਮਹਿਲਾਵਾਂ ਪੈਕਟਾਂ 'ਚੋਂ ਨਮਕੀਨ ਕੱਢ ਕੇ ਪਾਲੀਥੀਨ ਦੇ ਲਿਫਾਫਿਆਂ 'ਚ ਪੈਕ ਕਰ ਰਹੀਆਂ ਸਨ। ਲਿਫਾਫੇ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਕਤ ਐਕਸਪਾਇਰਡ ਨਮਕੀਨ ਰੇਹੜੀ ਵਾਲਿਆਂ ਨੂੰ ਜਾਂ ਅੱਗੇ ਕਿਸੇ ਨੂੰ ਵੇਚਿਆ ਜਾਣਾ ਸੀ। ਸਾਰੇ ਲਿਫਾਫੇ 3 ਤੋਂ 5 ਕਿਲੋ ਦੇ ਬਣਾਏ ਗਏ ਸਨ। ਸਿਹਤ ਵਿਭਾਗ ਦੀ ਟੀਮ ਨੇ ਨਮਕੀਨ ਬਾਰੇ ਪੁੱਛਿਆ ਤਾਂ ਫਰਮ ਦੇ ਮਾਲਕ ਨੇ ਜਵਾਬ ਦਿੱਤਾ ਕਿ ਉਕਤ ਐਕਸਪਾਇਰਡ ਨਮਕੀਨ ਗੌਸ਼ਾਲਾ 'ਚ ਭੇਜਿਆ ਜਾਣਾ ਸੀ। ਟੀਮ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਨਮਕੀਨ ਇਨਸਾਨਾਂ ਲਈ ਖਰਾਬ ਹੈ ਤਾਂ ਪਸ਼ੂਆਂ ਨੂੰ ਵੀ ਵੀ ਨਹੀਂ ਖੁਆਇਆ ਜਾਣਾ ਚਾਹੀਦਾ। ਇਸ ਤੋਂ ਬਾਅਦ ਸਾਰਾ ਨਮਕੀਨ ਨਸ਼ਟ ਕਰਵਾ ਦਿੱਤਾ।

ਇਸ Cute ਸਿੱਖ ਬੱਚੇ ਨੇ ਕਾਇਮ ਕੀਤੀ ਮਿਸਾਲ, ਵਾਇਰਲ ਵੀਡੀਓ ਨਾਲ ਲੁੱਟ ਰਿਹੈ ਵਾਹ-ਵਾਹੀ

ਇਸ ਪੂਰੇ ਮਾਮਲੇ 'ਚ ਵੱਡਾ ਸਵਾਲ ਇਹ ਹੈ ਕਿ ਡਿਸਟ੍ਰਿਕਟ ਹੈਲਥ ਅਫ਼ਸਰ ਸੁਰਿੰਦਰ ਸਿੰਘ ਨਾਂਗਲ ਅਤੇ ਫੂਡ ਇੰਸਪੈਕਟਰ ਰਾਸ਼ੂ ਮਹਾਜਨ ਫਰਮ ਮਾਲਕ ਦੇ ਤਰਕਾਂ ਤੋਂ ਸਹਿਮਤ ਨਜ਼ਰ ਆਏ ਅਤੇ ਬਿਨਾਂ ਸੈਂਪਲ ਵਾਪਸ ਆ ਗਏ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਤਰੁਣ ਇੰਟਰਪ੍ਰਾਈਜ਼ਿਜ ਤੋਂ ਹਿਮਾਚਲ ਅਤੰ ਪੰਜਾਬ ਦੇ ਕਈ ਸ਼ਹਿਰਾਂ 'ਚ ਨਮਕੀਨ ਸਪਲਾਈ ਕੀਤਾ ਜਾਂਦਾ ਹੈ। ਕੰਪਨੀ ਕੋਲ੍ਹ ਦਸਤਾਵੇਜ ਸਨ ਪਰ ਨਮਕੀਨ ਇਕ ਸਾਲ ਪਹਿਲਾਂ ਐਕਸਪਾਇਰ ਹੋ ਚੁੱਕਾ ਸੀ। ਇਹ ਕੰਮ ਕਰਨ ਲਈ 5 ਮਹਾਲਾਵਾਂ ਨੂੰ 300 ਰੁਪਏ ਦਿਹਾੜੀ 'ਤੇ ਰੱਖਿਆ ਗਿਆ ਸੀ। ਸਿਹਤ ਵਿਭਾਗ ਨੇ ਦੀਵਾਲੀ 'ਤੇ ਖਾਦ ਪਦਾਰਥਾਂ ਦੇ ਸੈਂਪਲ 'ਚ ਘਾਤਕ ਰਾਸਾਇਣਿਕ ਤੱਤ ਪਾਏ ਹਨ। ਕੁੱਲ 137 ਸੈਂਪਲ 'ਚੋਂ ਚੰਡੀਗੜ੍ਹ ਲੈਬ 'ਚ 45 ਫੇਲ ਹੋ ਗਏ। ਨਮਕੀਨ 'ਚ ਕੱਪੜੇ ਰੰਗਣ ਵਾਲਾ ਸਿੰਥੇਟਿਕ ਕਲਰ ਅਤੇ ਚੀਨੀ ਨਾਲ ਬਣਿਆ ਡਿੱਬਾ ਪੈਕ ਮਿਠਾਈਆਂ 'ਚ ਪੇਨ 'ਚ ਇਸਤੇਮਾਲ ਹੋਣ ਵਾਲੀ ਸਿਆਹੀ ਦੇ ਅੰਸ਼ ਮਿਲੇ ਹਨ।

Get the latest update about Jalandhar Health Team, check out more about Jalandhar, Raid In Namkeen Market, Punjab News & News In Punjabi

Like us on Facebook or follow us on Twitter for more updates.