ਮੁੰਬਈ ਤੋਂ ਬਾਅਦ ਦਿੱਲੀ 'ਚ ਵੀ ਲੋਕਾਂ ਨੇ ਲਿਆ ਸੁੱਖ ਦਾ ਸਾਹ, ਅਗਲੀ ਵਾਰੀ ਪੰਜਾਬ-ਹਰਿਆਣਾ ਦੀ

ਅੱਤ ਦੀ ਗਰਮੀ ਤੋਂ ਬਾਅਦ ਅੱਜ ਦਿੱਲੀ-ਐੱਨ.ਸੀ.ਆਰ ਦੇ ਲੋਕਾਂ ਨੂੰ ਰਾਹਤ ਦਾ ਸਾਹ ਮਿਲਿਆ। ਰਾਜਧਾਨੀ ਦਿੱਲੀ ਤੇ ਨੇੜਲੇ ਇਲਾਕਿਆਂ 'ਚ ਹਲਕੀਆਂ ਹਵਾਵਾਂ ਨਾਲ ਬਾਰਿਸ਼....

ਨਵੀਂ ਦਿੱਲੀ— ਅੱਤ ਦੀ ਗਰਮੀ ਤੋਂ ਬਾਅਦ ਅੱਜ ਦਿੱਲੀ-ਐੱਨ.ਸੀ.ਆਰ ਦੇ ਲੋਕਾਂ ਨੂੰ ਰਾਹਤ ਦਾ ਸਾਹ ਮਿਲਿਆ। ਰਾਜਧਾਨੀ ਦਿੱਲੀ ਤੇ ਨੇੜਲੇ ਇਲਾਕਿਆਂ 'ਚ ਹਲਕੀਆਂ ਹਵਾਵਾਂ ਨਾਲ ਬਾਰਿਸ਼ ਹੋਈ। ਅਗਲੇ ਦਿਨਾਂ 'ਚ ਪੰਜਾਬ, ਹਰਿਆਣਾ ਤੇ ਹਿਮਾਚਲ 'ਚ ਬਾਰਿਸ਼ ਹੋ ਸਕਦੀ ਹੈ। ਇਹ ਪ੍ਰੀ-ਮਾਨਸੂਨ ਬਾਰਿਸ਼ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਗੁਜਰਾਤ ਦੇ ਤੱਟਵਰਤੀ ਇਲਾਕਿਆਂ 'ਚ ਚੱਕਰਵਰਤੀ ਤੂਫਾਨ ਆਉਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਤੋਂ ਉੱਠਣ ਵਾਲਾ ਚੱਕਰਵਰਤੀ ਤੂਫਾਨੀ ਹਵਾਵਾਂ 75 ਕਿਲੋਮੀਟਰ ਤੋਂ ਲੈ ਕੇ ਜ਼ਿਆਦਾ ਤੋਂ ਜ਼ਿਆਦਾ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸੂਬੇ ਦੇ ਕਈ ਇਲਾਕਿਆਂ 'ਚ ਆਵੇਗਾ। ਇਸ ਦਾ ਅਸਰ ਮੁੰਬਰੀ 'ਤੇ ਵੀ ਦੇਖਣ ਨੂੰ ਮਿਲੇਗਾ।

ਚੱਕਰਵਾਤੀ ਤੂਫਾਨ ਅਗਲੇ 24 ਘੰਟਿਆਂ 'ਚ ਹੋਰ ਹੋ ਸਕਦੈ ਖਤਰਨਾਕ, ਚਿਤਾਵਨੀ ਜਾਰੀ

ਇਸ ਦੇ ਮੱਦੇਨਜ਼ਰ ਐੱਨ.ਡੀ.ਆਰ.ਐੱਫ ਦੀ ਟੀਮ ਨੂੰ ਅਲਰਟ ਕੀਤਾ ਗਿਆ ਹੈ। ਸੂਬੇ 'ਚ ਤੂਫਾਨ 12-13 ਜੂਨ ਨੂੰ ਦਸਤਕ ਦੇ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦਿੱਲੀ 'ਚ ਹਲਕੀ ਬਾਰਿਸ਼ ਹੋਈ ਹੈ ਜਦਕਿ ਸੋਮਵਾਰ ਦਿੱਲੀ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ 'ਚ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਹਾਲੇ ਭਿਆਨਕ ਗਰਮੀ ਦੀ ਮਾਰ ਜਾਰੀ ਰਹੇਗੀ। 13 ਜੂਨ ਤੱਕ ਗਰਮ ਹਵਾਵਾਂ ਦੇ ਚੱਲਣ ਦਾ ਦੌਰ ਵੀ ਜਾਰੀ ਰਹੇਗਾ।

Get the latest update about Online Weather News, check out more about National News, Rain In Delhi, National Punjabi News & Delhi News

Like us on Facebook or follow us on Twitter for more updates.