ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੋਈ ਬਾਰਿਸ਼ ਦੇ ਕਾਰਨ ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਦੇ ਸਾਰੇ ਪ੍ਰੋਗਰਾਮ ਹੋਏ ਰੱਦ

ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰਨੇ ਪੈ ਗਏ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਵੀ ਬਾਰਿਸ਼ ਕਾਰਨ ਟੈਂਟ ਸਿਟੀ ਤੇ ਪੰਡਾਲ ਨੂੰ ਨੁਕਸਾਨ ਪਹੁੰਚਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ...

ਜਲੰਧਰ— ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰਨੇ ਪੈ ਗਏ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਵੀ ਬਾਰਿਸ਼ ਕਾਰਨ ਟੈਂਟ ਸਿਟੀ ਤੇ ਪੰਡਾਲ ਨੂੰ ਨੁਕਸਾਨ ਪਹੁੰਚਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੋਈ ਬਾਰਿਸ਼ ਨੇ ਸਮਾਗਮਾਂ ਦੇ ਸਾਰੇ ਪ੍ਰਬੰਧਾਂ 'ਤੇ ਪਾਣੀ ਫੇਰ ਦਿੱਤਾ ਹੈ। ਅੱਜ ਸਵੇਰ ਤੋਂ ਹੀ ਪਾਣੀ ਤੇ ਚਿੱਕੜ ਨਾਲ ਭਰੇ ਟੈਂਟ ਸਿਟੀ ਦੀ ਮਰੰਮਤ ਸ਼ੁਰੂ ਹੋ ਗਈ। ਉਂਝ ਮਰੰਮਤ ਦੇ ਇੰਤਜ਼ਾਮ ਵੇਖ ਕੇ ਲੱਗਦਾ ਨਹੀਂ ਕਿ ਇਹ ਕੰਮ ਇੰਨੀ ਹਾਲਾਤ ਸੁਧਰ ਸਕਣਗੇ। ਹਾਲੇ ਬੱਤੀ ਵੀ ਬਹਾਲ ਨਹੀਂ ਹੋ ਸਕੀ। ਇਸ ਤੋਂ ਇਲਾਵਾ ਬਾਰਿਸ਼ ਕਰਕੇ ਆਰਜ਼ੀ ਰਸਤੇ ਵੀ ਬੰਦ ਹਨ। ਦੱਸ ਦੇਈਏ ਕਿ ਪਿਛਲੇ ਦਿਨ ਤੇਜ਼ ਹਵਾ ਤੇ ਮੀਂਹ ਨਾਲ ਸੁਲਤਾਨਪੁਰ ਲੋਧੀ 'ਚ ਬਣੇ ਟੈਂਟ ਸਿਟੀ 'ਚ ਪਾਣੀ ਆ ਗਿਆ। ਇਸ ਮਗਰੋਂ ਐਹਤੀਆਤ ਵਜੋਂ ਪ੍ਰਸ਼ਾਸਨ ਨੇ ਟੈਂਟ ਸਿਟੀ ਦੀ ਬਿਜਲੀ ਬੰਦ ਕਰ ਦਿੱਤੀ।

ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਨ੍ਹਾਂ ਜ਼ਿਲ੍ਹਿਆਂ 'ਚ 9 ਨਵੰਬਰ ਨੂੰ ਕੀਤਾ ਛੁੱਟੀ ਦਾ ਐਲਾਨ

ਪਿੰਡ ਬੁੱਸੋਵਾਲ ਨੇੜੇ ਜਿੱਥੇ ਵੀ. ਵੀ. ਆਈ. ਪੀਜ਼ ਲਈ ਹੈਲੀਪੈਡ ਬਣਾਏ ਗਏ ਹਨ, ਉੱਥੇ ਐੱਸ. ਜੀ. ਪੀ. ਸੀ ਵੱਲੋਂ ਬਣਾਇਆ ਗਿਆ ਸਵਾਗਤੀ ਗੇਟ ਡਿੱਗਣ ਨਾਲ ਇਕ ਪੁਲਸ ਮੁਲਾਜ਼ਮ ਦੀ ਲੱਤ 'ਤੇ ਸੱਟ ਲੱਗ ਗਈ। ਇਸੇ ਤਰ੍ਹਾਂ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਸਮਾਗਮ 'ਚ ਟੈਂਟ ਦਾ ਇਕ ਹਿੱਸਾ ਡਿੱਗਣ ਨਾਲ ਦੋ ਮਹਿਲਾ ਮੁਲਾਜ਼ਮਾਂ ਦੇ ਹਲਕੀਆਂ ਸੱਟਾਂ ਲੱਗੀਆਂ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੀਂਹ ਦਾ ਪਾਣੀ ਕਿਸੇ ਵੀ ਟੈਂਟ 'ਚ ਨਹੀਂ ਵੜਿਆ ਪਰ ਟੈਂਟ ਸਿਟੀ ਦੇ ਕੰਪਲੈਕਸ 'ਚ ਪਾਣੀ ਖੜ੍ਹਾ ਹੋਣ ਕਾਰਨ ਬਿਜਲੀ ਬੰਦ ਕਰਨੀ ਪਈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮੁੱਖ ਪੰਡਾਲ ਦੇ ਨੇੜੇ ਹੀ ਲੱਗੀ ਗੁਰੂ ਨਾਨਕ ਪ੍ਰਦਰਸ਼ਨੀ ਦੇ ਤੇਜ਼ ਹਨ੍ਹੇਰੀ ਨਾਲ ਬੋਰਡ ਵੀ ਡਿੱਗ ਪਏ।

Get the latest update about News In Punjabi, check out more about True Scoop News, Rainfall In Dera Baba Nanak, Punjabi News & Rainfall In Sultanpur Lodhi

Like us on Facebook or follow us on Twitter for more updates.