ਪੁਲਸ ਵੱਲੋਂ ਇਕ ਹੋਰ ਠਰਕੀ ਬਾਬਾ ਕਾਬੂ, ਭੂਤ-ਪ੍ਰੇਤ ਦਾ ਡਰਾਵਾ ਦੇ ਕੇ ਬੱਚੀਆਂ ਨਾਲ ਕਰਦਾ ਸੀ ਸ਼ਰਮਨਾਕ ਹਰਕਤ

ਰਾਇਪੁਰਰਾਨੀ ਦੇ ਆਸ਼ਰਮ 'ਚ 2 ਨਾਬਾਲਗ ਬੱਚੀਆਂ ਨਾਲ ਕੁਕਰਮ ਦਾ ਮਾਮਲਾ ਸਾਹਮਣੇ ...

ਪੰਚਕੂਲਾ — ਰਾਇਪੁਰਰਾਨੀ ਦੇ ਆਸ਼ਰਮ 'ਚ 2 ਨਾਬਾਲਗ ਬੱਚੀਆਂ ਨਾਲ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਲਕਸ਼ਾਨੰਦ ਸਰਸਵਤੀ ਨਾਮ ਦੇ ਬਾਬਾ ਨੇ ਭੂਤ-ਪ੍ਰੇਤ ਦਾ ਸਾਇਆ ਦੱਸ ਕੇ ਬੱਚੀਆਂ ਨਾਲ ਤਿੰਨ ਦਿਨ ਤੱਕ ਕੁਕਰਮ ਕੀਤਾ। ਸੈਕਟਰ-5 ਸਥਿਤ ਮਹਿਲਾ ਪੁਲਸ ਥਾਣੇ 'ਚ ਦੋਸ਼ੀ ਬਾਬਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਦੱਸ ਦੱਈਏ ਕਿ ਲੜਕੀਆਂ ਦੀ ਉਮਰ 13 ਅਤੇ 15 ਸਾਲ ਹੈ। ਦੋਵੇਂ ਬੱਦੀ ਖੇਤਰ ਦੀ ਰਹਿਣ ਵਾਲੀ ਹੈ। ਪਿਛਲੇ ਮਹੀਨੇ 15 ਸਾਲ ਦੀ ਪੀੜਤਾਂ ਆਸ਼ਰਮ ਆਈ ਸੀ। ਉਸ ਦੇ ਪਰਿਵਾਰ ਨੂੰ ਬਾਬਾ ਨੇ ਦੱਸਿਆ ਸੀ ਕਿ ਬਸੰਤ ਖੇਤਰ ਦੀ ਰਹਿਣ ਵਾਲੀ ਹੈ। ਪਿਛਲੇ ਮਹੀਨੇ 15 ਸਾਲ ਦੀ ਪੀੜਤ ਆਸ਼ਰਮ ਆਈ ਸੀ। ਉਸ ਦੇ ਪਰਿਵਾਰ ਨੂੰ ਬਾਬਾ ਨੇ ਦੱਸਿਆ ਸੀ ਕਿ ਬਸੰਤ ਪੰਚਮੀ 'ਤੇ ਪ੍ਰੋਗਰਾਮ ਹੈ, ਅਜਿਹੇ 'ਚ ਤਿਆਰੀਆਂ ਲਈ ਲੜਕੀਆਂ ਨੂੰ ਭੇਜ ਦੇਣਾ। 25 ਜਨਵਰੀ ਨੂੰ ਦੋਵਾਂ ਲੜਕੀਆਂ ਆਪਣੇ ਭਰਾਵਾਂ ਨਾਲ ਆਸ਼ਰਮ 'ਚ ਆ ਗਈਆਂ। ਇਸ ਤੋਂ ਬਾਅਦ ਉਹ 27 ਜਨਵਰੀ ਨੂੰ ਆਪਣੇ ਘਰ ਵਾਪਸ ਆਈਆਂ।

ਇੰਤਜ਼ਾਰ ਹੋਇਆ ਖਤਮ, ਹੁਣ ਇਨ੍ਹਾਂ 6 ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ

ਭਰਾਵਾਂ ਨੂੰ ਕਮਰੇ ਤੋਂ ਬਾਹਰ ਕੱਢ ਕੇ ਕਰਦਾ ਸੀ ਕੁਕਰਮ —
ਘਰ ਪਹੁੰਚੀਆਂ ਲੜਕੀਆਂ ਨੇ ਆਪਣੇ ਪਰਿਵਾਰਾਂ ਨੂੰ ਸਾਰੀ ਆਪ-ਬੀਤੀ ਸੁਣਾਈ। ਲੜਕੀਆਂ ਨੇ ਦੱਸਿਆ ਕਿ ਦਿਨ 'ਚ ਉਨ੍ਹਾਂ ਕੋਲ ਆਸ਼ਰਮ ਦੀ ਸਫਾਈ ਕਰਵਾਈ ਜਾਂਦੀ ਸੀ, ਰਾਤ 'ਚ ਭਾਰਾਵਾਂ ਨੂੰ ਉਨ੍ਹਾਂ ਦੇ ਕਮਰੇ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਬਾਬਾ ਕਮਰੇ 'ਚ ਆ ਕੇ ਗਲਤ ਕੰਮ ਕਰਦਾ ਸੀ। ਬਾਬਾ ਕਹਿੰਦਾ ਸੀ ਕਿ ਇੱਛੇ ਭੂਤਾਂ ਦਾ ਸਾਇਆ ਹੈ। ਭੂਤ-ਪ੍ਰੇਤ ਉਸ ਦੇ ਵੱਸ 'ਚ ਹਨ। ਜੇਕਰ ਗੱਲ ਨਹੀਂ ਮੰਨੀ ਤਾਂ ਸਾਡੇ ਪਿੱਛੇ ਭੂਤ ਛੱਡ ਦੇਵੇਗਾ। ਉਸ ਨੇ ਕਿਸੇ ਨੂੰ ਕੁਝ ਦੱਸਣ 'ਤੇ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਲੜਕੀਆਂ ਦੀ ਗੱਲ ਸੁਣ ਤੋਂ ਬਾਅਦ ਪਰਿਵਾਰਾਂ ਨੇ ਪੁਲਸ 'ਚ ਸ਼ਿਕਾਇਤ ਕੀਤੀ। ਬਾਬਾ ਵਿਰੁੱਧ 376,506 ਪਾਸਕੋ ਐਕਟ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੋਵਾਂ ਲੜਕੀਆਂ ਦਾ ਸੈਕਟਰ-6 ਸਥਿਤ ਜਨਰਲ ਹਸਪਤਾਲ 'ਚ ਮੈਡੀਕਲ ਕਰਵਾਇਆ ਹੈ। ਇਸ 'ਚ ਰੇਪ ਦੀ ਪੁਸ਼ਟੀ ਹੋ ਗਈ ਹੈ।

ਭਾਰਤ 'ਚ ਹੁਣ 24ਵੇਂ ਹਫਤੇ ਵੀ ਗਰਭਪਾਤ ਕਰਵਾ ਸਕਣਗੀਆਂ ਔਰਤਾਂ

ਬਾਬਾ ਬੋਲਿਆ ਉਹ ਮੈਡੀਕਲੀ ਅਨਫਿਟ, ਜਾਂਚ 'ਚ ਨਿਕਲਿਆ ਫਿੱਟ —
ਪੁਲਸ ਨੇ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਹ ਉਸ ਵਿਰੁੱਧ ਸਾਜ਼ਿਸ਼ ਹੈ, ਕਿਉਂਕਿ ਉਸ ਦੇ ਆਲੇ-ਦੁਆਲੇ ਦੇ ਲੋਕ ਉਸ ਨੂੰ ਡੇਰੇ ਤੋਂ ਕੱਢਣਾ ਚਾਹੁੰਦੇ ਹਨ। ਉਸ ਨੇ ਪੁਲਸ ਨੂੰ ਵਾਰ-ਵਾਰ ਕਿਹਾ ਕਿ ਉਹ ਮੈਡੀਕਲ ਫਿੱਟ ਹੀ ਨਹੀਂ ਹੈ। ਉਹ ਕਿਸੇ ਦਾ ਰੇਪ ਕਰ ਹੀ ਨਹੀਂ ਸਕਦਾ ਹੈ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਸੈਕਟਰ-6 ਸਥਿਤ ਜਨਰਲ ਹਸਪਤਾਲ 'ਚ ਮੈਡੀਕਲ ਕਰਵਾਇਆ। ਡਾਕਟਰਾਂ ਨੇ ਚੈਕਅੱਪ ਕਰਨ ਤੋਂ ਬਾਅਦ 5 ਮਿੰਟ 'ਚ ਰਿਪੋਰਟ ਦੇ ਦਿੱਤੀ ਕਿ ਬਾਬਾ ਨੂੰ ਕੋਈ ਦਿੱਕਤ ਨਹੀਂ ਹੈ। ਉਹ ਹਰ ਪ੍ਰਕਾਰ ਦੇ ਮੈਡੀਕਲੀ 'ਚ ਫਿੱਟ ਹੈ।

ਕਸ਼ਮੀਰ 'ਚ ਡੀਐੱਸਪੀ ਦੀ ਗ੍ਰਿਫਤਾਰੀ ਤੋਂ ਬਾਅਦ ਸੀਆਰਪੀਐੱਫ ਨੇ ਚੁੱਕਿਆ ਇਹ ਵੱਡਾ ਕਦਮ

Get the latest update about Shadow, check out more about Punjabi News, Imprisoned Baba Three Days Rape, National News & Raipurarani Ashram

Like us on Facebook or follow us on Twitter for more updates.