ਰਾਜ ਬੱਬਰ ਨੇ ਚੁੱਕੀ ਹਾਰ ਦੀ ਜ਼ਿੰਮੇਵਾਰੀ, ਰਾਹੁਲ ਗਾਂਧੀ ਨੂੰ ਭੇਜਿਆ ਅਸਤੀਫਾ

ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ 'ਚ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਦਾਰੀ ਸੂਬਾ ਪ੍ਰਧਾਨ ਰਾਜ ਬੱਬਰ ਨੇ ਲੈਂਦੇ ਹੋਏ ਆਪਣਾ ਅਸਤੀਫਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਉੱਤਰ ਪ੍ਰਦੇਸ਼ 'ਚ ਕਾਂਗਰਸ...

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ 'ਚ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਦਾਰੀ ਸੂਬਾ ਪ੍ਰਧਾਨ ਰਾਜ ਬੱਬਰ ਨੇ ਲੈਂਦੇ ਹੋਏ ਆਪਣਾ ਅਸਤੀਫਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ। ਉੱਤਰ ਪ੍ਰਦੇਸ਼ 'ਚ ਕਾਂਗਰਸ ਸਿਰਫ ਇਕ ਸੀਟ ਜਿੱਤ ਸਕੀ ਹੈ। ਫਤਿਹਪੁਰ ਸੀਕਰੀ ਤੋਂ ਕਾਂਗਰਸ ਦੇ ਉਮੀਦਵਾਰ ਰਾਜ ਬੱਬਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਦੇ ਉਮੀਦਵਾਰ ਰਾਜਕੁਮਾਰ ਚਾਹਰ ਨੇ ਰਾਜ ਬੱਬਰ ਨੂੰ 3 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਚੋਣਾਂ ਹਰਾ ਦਿੱਤੀਆਂ। ਪਾਰਟੀ ਨੇ ਪਹਿਲਾਂ ਰਾਜ ਬੱਬਰ ਨੂੰ ਮੁਰਾਦਾਬਾਦ ਤੋਂ ਉਮੀਦਵਾਰ ਬਣਾਇਆ ਸੀ ਪਰ ਉਨ੍ਹਾਂ ਨੇ ਉੱਥੋਂ ਚੋਣਾਂ ਲੜਣ ਤੋਂ ਇਨਕਾਰ ਕਰ ਦਿੱਤਾ ਸੀ।

ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ 30 ਮਈ ਨੂੰ ਸਹੁੰ ਚੁੱਕ ਕੇ ਮੋਦੀ ਮੁੜ ਸੰਭਾਲਣਗੇ ਦੇਸ਼ ਦੀ ਵਾਗਡੋਰ

ਇਸ ਤੋਂ ਬਾਅਦ ਫਤਿਹਪੁਰ ਸੀਕਰੀ ਤੋਂ ਮੈਦਾਨ 'ਚ ਉੱਤਰੇ। ਭਾਜਪਾ ਨੇ ਫਤਿਹਪੁਰ ਸੀਕਰੀ ਤੋਂ ਮੌਜੂਦਾ ਸੰਸਦ ਚੌਧਰੀ ਬਾਬੂਲਾਲ ਦਾ ਟਿਕਟ ਕੱਟ ਕੇ ਰਾਜਕੁਮਾਰ ਚਾਹਰ ਨੂੰ ਉਮੀਦਵਾਰ ਬਣਾਇਆ ਸੀ, ਜਿਸ ਦਾ ਬਾਬੂਲਾਲ ਨੇ ਵਿਰੋਧ ਕੀਤਾ। ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਭਾਜਪਾ ਦਾ ਨੁਕਸਾਨ ਹੋ ਸਕਦਾ ਹੈ ਪਰ ਹੈਰਾਨ ਕਰਨ ਵਾਲੇ ਨਤੀਜੇ ਆਏ। ਰਾਜ ਬੱਬਰ ਨੇ ਟਵੀਟ ਕਰਕੇ ਕਿਹਾ, ''ਜਨਤਾ ਦਾ ਵਿਸ਼ਵਾਸ ਹਾਸਲ ਕਰਨ ਲਈ ਜੇਤੂਆਂ ਨੂੰ ਵਧਾਈ। ਯੂਪੀ ਕਾਂਗਰਸ ਲਈ ਨਤੀਜੇ ਨਿਰਾਸ਼ਜਨਕ ਹਨ। ਆਪਣੀ ਜ਼ਿੰਮੇਦਾਰੀ ਨੂੰ ਸਫਲ ਤਰੀਕੇ ਨਾਲ ਨਹੀਂ ਨਿਭਾ ਪਾਉਣ ਲਈ ਖੁਦ ਨੂੰ ਦੋਸ਼ੀ ਸਮਝਦਾ ਹਾਂ। ਲੀਡਰਾਂ ਨੂੰ ਮਿਲ ਕੇ ਆਪਣੀ ਗੱਲ ਰੱਖਾਂਗਾ।''

Get the latest update about Fatehpur Sikri, check out more about Raj Babbar Resign, UP Congress Chief, Rajkymar Chahar & News In Punjabi

Like us on Facebook or follow us on Twitter for more updates.