22 ਅਪ੍ਰੈਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕੁਰਸੀ ਸੰਭਾਲਣਗੇ ਰਾਜਾ ਵੜਿੰਗ, ਸਿੱਧੂ ਦੇ ਮਸਲੇ ਤੇ ਬਣਿਆ ਸਸਪੈਂਸ

ਪੰਜਾਬ ਵਿੱਚ ਕਾਂਗਰਸ ਦੀ ਏਕਤਾ ਦਿਖਾਉਣ ਲਈ ਹੁਣ ਕਾਂਗਰਸ ਨੇ ਵੀ ਆਪਣੇ ਨਵੇਂ ਬਣੇ ਸੂਬਾ ਕਾਂਗਰਸ ਪ੍ਰਧਾਨ ਦੀ ਤਾਜ਼ਪੋਸ਼ੀ ਦੀਆਂ ਤਿਆਰੀਆਂ ਕਰ ਲਾਈਆਂ ਹਨ। 22 ਅਪ੍ਰੈਲ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਸਹੁੰ...

ਚੰਡੀਗੜ੍ਹ:- ਪੰਜਾਬ ਵਿੱਚ ਕਾਂਗਰਸ ਦੀ ਏਕਤਾ ਦਿਖਾਉਣ ਲਈ ਹੁਣ ਕਾਂਗਰਸ ਨੇ ਵੀ ਆਪਣੇ ਨਵੇਂ ਬਣੇ ਸੂਬਾ ਕਾਂਗਰਸ ਪ੍ਰਧਾਨ ਦੀ ਤਾਜ਼ਪੋਸ਼ੀ ਦੀਆਂ ਤਿਆਰੀਆਂ ਕਰ ਲਾਈਆਂ ਹਨ।  22 ਅਪ੍ਰੈਲ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਸਹੁੰ ਚੁੱਕਣਗੇ। ਉਹ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਪ੍ਰਧਾਨਗੀ ਸੰਭਾਲਣਗੇ। ਇਸ ਮੌਕੇ ਤੇ  ਕਾਂਗਰਸ ਦੇ ਸਾਰੇ ਦਿੱਗਜ ਨੇਤਾਵਾਂਨੇ ਇਕੱਠਾ ਹੋਣਾ ਹੈ ਪਰ ਕਾਂਗਰਸ ਵਰਕਰਾਂ ਨੂੰ ਇਥੇ ਸਦਾ ਨਹੀਂ ਭੇਜਿਆ ਗਿਆ ਹੈ।  । ਹਾਲਾਂਕਿ ਨਵਜੋਤ ਸਿੱਧੂ ਇਸ 'ਚ ਆਉਣਗੇ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਪ੍ਰਧਾਨਗੀ ਗਵਾਉਣ ਤੋਂ ਬਾਅਦ ਨਾ ਤਾਂ ਉਹ ਬੋਲਿਆ ਅਤੇ ਨਾ ਹੀ ਰਾਜਾ ਵੜਿੰਗ ਨੂੰ ਮਿਲਿਆ। ਸਿੱਧੂ ਨੇ ਪਿਛਲੇ ਸਾਲ 23 ਜੁਲਾਈ ਨੂੰ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ ਤੇ ਪਾਰਟੀ ਹੈ ਕਮਾਨ ਦੇ ਕਹਿਣ ਤੇ ਪੰਜਾਬ ਚੋਣਾਂ ਚ ਹਰ ਤੋਂ ਬਾਅਦ ਅਸਤੀਫਾ ਵੀ ਦੇ ਦਿੱਤਾ ਸੀ।   


ਜਿਕਰਯੋਗ ਹੈ ਕਿ ਇਸ ਸਮੇ ਕਾਂਗਰਸ ਕਈ ਧੜਿਆਂ 'ਚ ਵੰਡੀ ਹੋਈ ਹੈ। ਨਵਜੋਤ ਸਿੱਧੂ ਦਾ ਵੱਖਰਾ ਧੜਾ ਹੈ, ਜੋ ਸਿੱਧੂ ਨੂੰ ਪ੍ਰਧਾਨ ਬਣਾਏ ਰੱਖਣ ਦੇ ਹੱਕ ਵਿੱਚ ਸੀ। ਜੇਕਰ ਦੂਜਾ ਧੜਾ ਹੈ ਤਾਂ ਉਹ ਸਿੱਧੂ ਦੇ ਹੱਕ ਵਿੱਚ ਨਹੀਂ ਹੈ। ਹਾਈਕਮਾਂਡ ਦੇ ਹੁਕਮ ਦੇ ਉਲਟ ਰਾਜਾ ਵੜਿੰਗ ਨੂੰ ਮੁਖੀ ਬਣਾਉਣ ਤੋਂ ਬਾਅਦ ਵੀ ਕਈ ਦਿੱਗਜ ਇਸ ਸਮੇਂ ਉਨ੍ਹਾਂ ਨਾਲ ਖੁੱਲ੍ਹ ਕੇ ਨਜ਼ਰ ਨਹੀਂ ਆ ਰਹੇ।

Get the latest update about AMARINDER SINGH RAJA WARRING, check out more about TRUESCOOPPUNJABI, PUNJAB PRADESH CONGRESS, PUNJAB NEWS & RAJA WARRING

Like us on Facebook or follow us on Twitter for more updates.