ਫਰੀ ਬਿਜਲੀ ਦੇ ਐਲਾਨ ਤੇ ਰਾਜਾ ਵੜਿੰਗ ਦਾ ਵਾਰ, ਕਿਹਾ: ਨਿਯਮ ਸ਼ਰਤਾਂ ਲਾਗੂ ਹੋਣ ਤੋਂ ਬਾਅਦ ਪਤਾ ਚਲੇਗਾ ਕੀ ਹੈ ਸਚਾਈ

ਪੰਜਾਬ ਮੁੱਖ ਮੰਤਰੀ ਨੇ ਅੱਜ 300 ਯੂਨਿਟ ਹਰ ਮਹੀਨੇ ਫਰੀ ਬਿਜਲੀ ਦਾ ਐਲਾਨ ਕੀਤਾ ਹੈ। ਜਿਸ ਦੇ ਚਲਦਿਆਂ ਪੰਜਾਬੀ ਨੇ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ । ਹਾਲਾਂਕਿ ਇਕ ਫੈਸਲੇ ਤੇ ਅਮਲ 1 ਜੁਲਾਈ ਤੋਂ ਹੋਣਾ...

ਪੰਜਾਬ ਮੁੱਖ ਮੰਤਰੀ ਨੇ ਅੱਜ 300 ਯੂਨਿਟ ਹਰ ਮਹੀਨੇ ਫਰੀ ਬਿਜਲੀ ਦਾ ਐਲਾਨ ਕੀਤਾ ਹੈ।  ਜਿਸ ਦੇ ਚਲਦਿਆਂ ਪੰਜਾਬੀ ਨੇ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ । ਹਾਲਾਂਕਿ ਇਕ ਫੈਸਲੇ ਤੇ ਅਮਲ 1 ਜੁਲਾਈ ਤੋਂ ਹੋਣਾ ਹੈ। ਹੁਣ ਮਾਨ ਸਰਕਾਰ ਦੇ ਇਸ ਐਲਾਨ ਤੇ ਪੰਜਾਬ ਕਾਂਗਰਸ ਨੇ ਸਵਾਲ ਚੁਕੇ ਹਨ। ਰਾਜਾ ਵੜਿੰਗ ਨੇ ਭਗਵੰਤ ਮਾਨ ਨੇ ਵਾਰ ਕਰਦਿਆਂ ਕਿਹਾ ਕਿ ਸੀ.ਐਮ.ਭਗਵੰਤ ਮਾਨ ਵੱਲੋਂ 300 ਯੂਨਿਟ ਮੁਫਤ ਬਿਜਲੀ ਦੇਣ ਦੀ ਸੱਚਾਈ ਇਸ ਦੇ ਵੇਰਵਿਆਂ ਅਤੇ ਸ਼ਰਤਾਂ ਦੇ ਸਾਹਮਣੇ ਆਉਣ ਤੋਂ ਬਾਅਦ ਪਰਖੀ ਜਾਵੇਗੀ। ਵੈਡਿੰਗ ਨੇ ਪਾਵਰਕੌਮ (ਪੀਐਸਪੀਸੀਐਲ) ਨੂੰ ਵਿਅੰਗਮਈ ਲਹਿਜੇ ਵਿੱਚ ਸ਼ੁਭਕਾਮਨਾਵਾਂ ਵੀ ਕਿਹਾ।

ਵੜਿੰਗ ਨੇ ਕਿਹਾ ਕਿ ਹੁਣ ਪਾਵਰਕੌਮ ਨੇ ਕਿਸੇ ਨਾ ਕਿਸੇ ਤਰ੍ਹਾਂ ਬਚਣਾ ਹੈ। ਅਜਿਹਾ ਇਸ ਲਈ ਕਿਉਂਕਿ ਮੁਫ਼ਤ ਬਿਜਲੀ ਦਾ ਬੋਝ ਪਾਵਰਕੌਮ ’ਤੇ ਪਵੇਗਾ। ਇਸ ਦੇ ਨਾਲ ਹੀ ਕਈ ਸਰਕਾਰੀ ਵਿਭਾਗ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਰਹੇ ਹਨ ਅਤੇ ਸਰਕਾਰ ਖੁਦ ਵੀ ਕਰੋੜਾਂ ਰੁਪਏ ਦੀ ਸਬਸਿਡੀ ਦਾ ਭੁਗਤਾਨ ਨਹੀਂ ਕਰ ਰਹੀ ਹੈ।


ਜਿਕਰਯੋਗ ਹੈ ਕਿ  'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ 'ਚ ਸਰਕਾਰ ਬਣਨ 'ਤੇ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਤੇ ਹੁਣ ਇਸ ਵਾਅਦੇ ਨੂੰ ਯਕੀਨੀ ਬਣਾ ਦਿੱਤਾ ਗਿਆ ਹੈ ਕਿ ਲੋਕਾਂ ਨੂੰ 2 ਮਹੀਨਿਆਂ ਤੱਕ 600 ਯੂਨਿਟ ਬਿਜਲੀ ਮਿਲੇਗੀ। ਹੁਣ ਭਗਵੰਤ ਮਨ ਨੇ ਰਸਮੀ ਤੋਰ ਤੇ ਵੀ ਇਸ ਦਾ ਐਲਾਨ ਕਰ ਦਿੱਤਾ ਹੈ।  

Get the latest update about FREE ELECTRICITY IN PUNJAB, check out more about FREE ELECTRICITY, TRUESCOOPPUNJABI, BHAGWANT MANN & 300 UNIT

Like us on Facebook or follow us on Twitter for more updates.