ਰਾਜਾ ਵੜਿੰਗ ਨੇ ਪੰਜਾਬ ਨੌਕਰਸ਼ਾਹਾਂ ਨੂੰ ਦਿੱਤੀ ਚੇਤਾਵਨੀ, ਕਿਹਾ ਕਾਂਗਰਸ਼ ਨਾਲ ਹੋ ਰਿਹਾ ਭੇਦਭਾਵ, ਕਰਾਂਗੇ ਕਾਨੂੰਨੀ ਕਾਰਵਾਈ

ਪੰਜਾਬ 'ਚ ਮਾਨ ਸਰਕਾਰ ਨੇ ਪੰਜਾਬ ਦੀ ਪੁਲਿਸ ਅਤੇ ਅਫਸਰਸ਼ਾਹੀ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਕਾਂਗਰਸ ਸਰਕਾਰ ਵੇਲੇ ਉੱਚ ਕੁਰਸੀਆਂ 'ਤੇ ਬਿਰਾਜਮਾਨ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਤੇ ਹੁਣ ਇਸ ਦਾ ਅਸਰ...

ਪੰਜਾਬ 'ਚ ਮਾਨ ਸਰਕਾਰ ਨੇ ਪੰਜਾਬ ਦੀ ਪੁਲਿਸ ਅਤੇ ਅਫਸਰਸ਼ਾਹੀ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਕਾਂਗਰਸ ਸਰਕਾਰ ਵੇਲੇ ਉੱਚ ਕੁਰਸੀਆਂ 'ਤੇ ਬਿਰਾਜਮਾਨ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਤੇ ਹੁਣ ਇਸ ਦਾ ਅਸਰ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੇ ਕੁਝ ਅਫਸਰਾਂ ਨੂੰ ਸਵਾਲਾਂ 'ਚ ਘੇਰਿਆ ਹੈ। ਰਾਜ ਵੜਿੰਗ ਨੇ ਪਜਾਬ ਦੇ ਨੌਕਰਸ਼ਾਹਾਂ ਤੇ ਇਲਜਾਮ ਲਗਾਏ ਹਨ ਕਿ ਪੰਜਾਬ 'ਚ ਕਾਂਗਰਸ ਨਾਲ ਭੇਦਭਾਵ ਹੋ ਰਿਹਾ ਹੈ। ਜਿਸ ਤੇ ਉਨ੍ਹਾਂ ਸੂਬੇ ਦੇ ਨੌਕਰਸ਼ਾਹਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਸਲੇ ਨੂੰ ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।


ਰਾਜਾ ਵੜਿੰਗ ਨੇ ਇਲਜਾਮ ਲਗਾਏ ਹਨ ਤੇ ਇਕ ਪੋਸਟ ਦੇ ਰਹੀ ਕਿਹਾ ਕਿ ਕੁਝ ਪੁਲਿਸ ਅਤੇ ਸਿਵਲ ਅਧਿਕਾਰੀ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਨਾਲ ਵਿਤਕਰਾ ਕਰ ਰਹੇ ਹਨ। ਮੈਂ ਅਜਿਹੇ ਅਫਸਰਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਤੁਸੀਂ ਲੋਕ ਸੇਵਕ ਹੋ। ਅਧਿਕਾਰੀਆਂ ਦੀ ਪੱਖਪਾਤ ਜਾਂ ਪੱਖਪਾਤ ਵਾਲੇ ਸਾਰੇ ਕੰਮਾਂ ਨੂੰ ਕਾਂਗਰਸ ਗੰਭੀਰਤਾ ਨਾਲ ਲਵੇਗੀ। ਜਦੋਂ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਕੋਈ ਵੀ ਤੁਹਾਨੂੰ ਬਚਾ ਨਹੀਂ ਸਕੇਗਾ।

Get the latest update about RAJA WARRING, check out more about PUNJAB NEWS, PUNJAB CONGRESS, Punjab Bureaucrats & POLITICS NEWS

Like us on Facebook or follow us on Twitter for more updates.