ਰਾਜਾਮੌਲੀ ਦੀ Blockbuster ਫਿਲਮ 'RRR', ਟੁੱਟੇ ਕਈ ਫ਼ਿਲਮਾਂ ਦੇ ਰਿਕਾਰਡ

ਤਾਮਿਲ 'ਚ 10 ਕਰੋੜ, ਹਿੰਦੀ 'ਚ 25 ਕਰੋੜ, ਕੰਨੜ 'ਚ 14 ਕਰੋੜ ਅਤੇ ਮਲਿਆਲਮ 'ਚ 4 ਕਰੋੜ ਦੀ ਕਮਾਈ...

ਨਿਰਦੇਸ਼ਕ ਐਸ.ਐਸ. ਰਾਜਾਮੌਲੀ ਦੀ ਦੀ ਫਿਲਮ  'RRR' ਬਲਾਕਬਸਟਰ ਸਾਬਿਤ ਹੋ ਗਈ ਹੈ। ਇਸ ਫਿਲਮ ਵਿੱਚ ਅਭਿਨੇਤਾ ਰਾਮ ਚਰਨ ਅਤੇ ਜੂਨੀਅਰ NTR ਮੁੱਖ ਭੂਮਿਕਾ ਵਿੱਚ ਹਨ, ਆਲੀਆ ਭੱਟ ਅਤੇ ਅਜੇ ਦੇਵਗਨ ਦੀ ਫਿਲਮ RRR ਵਿਖ ਖਾਸ ਭੂਮਿਕਾ ਨਿਭਾਅ ਰਹੇ ਹਨ। RRR ਨੇ ਵਿਸ਼ਵ ਪੱਧਰ 'ਤੇ ਰਿਕਾਰਡ ਬਣਾਏ ਹਨ ਅਤੇ ਕਈ ਰਿਕਾਰਡ ਵੀ ਤੋੜੇ ਹਨ। ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ RRR ਨੇ ਤੇਲਗੂ ਬਾਕਸ ਆਫਿਸ 'ਤੇ 140 ਕਰੋੜ ਅਤੇ ਦੁਨੀਆ ਭਰ 'ਚ 260 ਕਰੋੜ ਦੀ ਕਮਾਈ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ। ਰਿਪੋਰਟਾਂ ਮੁਤਾਬਕ RRR ਨੇ ਤਾਮਿਲ 'ਚ 10 ਕਰੋੜ, ਹਿੰਦੀ 'ਚ 25 ਕਰੋੜ, ਕੰਨੜ 'ਚ 14 ਕਰੋੜ ਅਤੇ ਮਲਿਆਲਮ 'ਚ 4 ਕਰੋੜ ਦੀ ਕਮਾਈ ਕੀਤੀ ਹੈ।

ਬਾਕਸ ਆਫਿਸ 'ਤੇ ਐਸਐਸ ਰਾਜਾਮੌਲੀ ਦੀ ਆਰਆਰਆਰ ਦਾ ਤੂਫਾਨ ਸ਼ੁਰੂ ਹੋ ਗਿਆ ਹੈ। RRR ਦੇ ਪਹਿਲੇ ਦਿਨ (RRR ਬਾਕਸ ਆਫਿਸ ਕਲੈਕਸ਼ਨ ਡੇ 1) ਦੇ ਬਾਕਸ ਆਫਿਸ ਅੰਕੜਿਆਂ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਨੇ ਭਾਰਤ ਦੀ ਸਭ ਤੋਂ ਵੱਡੀ ਬਲਾਕਬਸਟਰ ਵਜੋਂ ਉਭਰਨ ਲਈ ਬਾਕਸ ਆਫਿਸ 'ਤੇ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੇ ਪਹਿਲੇ ਹੀ ਦਿਨ 260 ਕਰੋੜ ਦੀ ਕਮਾਈ ਕਰ ਕਈ ਰਿਕਾਰਡ ਕਾਇਮ ਕੀਤੇ ਹਨ ਤੇ ਨਾਲ ਹੀ ਕਈ ਫ਼ਿਲਮ ਦੇ ਰਿਕਰਡ ਵੀ ਤੋੜੇ ਹਨ। 


ਮਸ਼ਹੂਰ ਵਪਾਰ ਮਾਹਰ ਤਰਨ ਆਦਰਸ਼ ਨੇ ਸ਼ਨੀਵਾਰ ਨੂੰ ਟਵੀਟ ਕੀਤਾ, "'RRR' ਨੇ ਪਹਿਲੇ ਦਿਨ ਸਾਰੇ ਰਿਕਾਰਡ ਤੋੜ ਦਿੱਤੇ। 'ਬਾਹੂਬਲੀ 2' ਨੂੰ ਪਛਾੜ ਦਿੱਤਾ। 'RRR' ਹੁਣ ਭਾਰਤੀ ਸਿਨੇਮਾ ਦਾ ਨੰਬਰ ਵਨ ਓਪਨਰ ਹੈ। ਵਿਸ਼ਵਵਿਆਪੀ ਡੇ ਵਨ ਕਾਰੋਬਾਰ [Gross BOC]: 223 ਕਰੋੜ। ਐੱਸ.ਐੱਸ. ਰਾਜਾਮੌਲੀ ਖੁਦ ਨਾਲ ਮੁਕਾਬਲਾ ਕਰ ਰਹੇ ਹਨ। ਫਿਲਮ ਨੇ ਆਸਟ੍ਰੇਲੀਆ ਵਿੱਚ 4.03 ਕਰੋੜ ਰੁਪਏ ਅਤੇ ਨਿਊਜ਼ੀਲੈਂਡ ਵਿੱਚ 37.07 ਲੱਖ ਰੁਪਏ ਦੀ ਕਮਾਈ ਕੀਤੀ ਹੈ ਅਤੇ ਫਿਲਮ ਨੇ ਅਮਰੀਕਾ ਵਿੱਚ ਵੀ ‘ਧਰਤੀ ਹਿਲਾ ਦੇਣ ਵਾਲੀ ਸ਼ੁਰੂਆਤ’ ਕੀਤੀ ਹੈ। ਕੈਨੇਡਾ ਵਿੱਚ, ਫਿਲਮ ਨੇ $270,361 ਦੀ ਕਮਾਈ ਕੀਤੀ। ਪੂਰੇ ਉੱਤਰੀ ਅਮਰੀਕਾ ਵਿੱਚ, ਫਿਲਮ ਨੇ 26.46 ਕਰੋੜ ਰੁਪਏ ਕਮਾਏ ਜਦੋਂ ਕਿ ਯੂਕੇ ਵਿੱਚ, ਇਸਨੇ 2.40 ਕਰੋੜ ਰੁਪਏ ਕਮਾਏ।

ਹਾਲ ਹੀ 'ਚ ਵਿਵੇਕ ਅਗਨੀਹੋਤਰੀ ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' 200 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ ਹੈ। ਫਿਲਮ ਪਹਿਲੇ ਦਿਨ 700 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ, ਜਿੱਥੇ ਇਸ ਨੇ 3.55 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਦੀ ਫਿਲਮ ਬੱਚਨ ਪਾਂਡੇ ਨੇ 13.25 ਕਰੋੜ ਦਾ ਕਾਰੋਬਾਰ ਕੀਤਾ ਸੀ। ਰੋਹਿਤ ਸ਼ੈੱਟੀ ਦੀ ਫਿਲਮ ਸੂਰਿਆਵੰਸ਼ੀ 5 ਨਵੰਬਰ 2021 ਨੂੰ ਰਿਲੀਜ਼ ਹੋਈ, ਕੋਵਿਡ ਪੀਰੀਅਡ ਵਿੱਚ ਰਿਲੀਜ਼ ਹੋਈਆਂ ਫਿਲਮਾਂ ਵਿੱਚ ਵਧੀਆ ਕਾਰੋਬਾਰ ਕਰਨ ਵਿੱਚ ਕਾਮਯਾਬ ਰਹੀ। ਸੂਰਜਵੰਸ਼ੀ ਨੇ ਪਹਿਲੇ ਦਿਨ ਕਰੀਬ 29 ਕਰੋੜ ਦੀ ਕਮਾਈ ਕੀਤੀ ਸੀ।

Get the latest update about BAHUBALI2, check out more about FILM RECORDS, TRUE SCOOP PUNJABI, AJAY DEVGAN & ALIA BHATT

Like us on Facebook or follow us on Twitter for more updates.