ਕੇਰਲ ਅਤੇ ਪੰਜਾਬ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਵੀ ਸੀ.ਏ.ਏ ਵਿਰੁੱਧ ਵਿਧਾਨ ਸਭਾ 'ਚ ਮਤਾ ਕੀਤਾ ਪਾਸ

ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦੇਸ਼ਭਰ 'ਚ ਪ੍ਰਦਰਸ਼ਨ ਚੱਲ ਰਹੇ ਹਨ। ਕੇਰਲ ਅਤੇ ਪੰਜਾਬ ਸਰਕਾਰ ਪਹਿਲਾਂ ਹੀ ਸੀ.ਏ.ਏ ਵਿਰੁੱਧ ਵਿਧਾਨ ਸਭਾ 'ਚ ਮਤਾ ਪਾਸ ਕਰ ਚੁੱਕੀ ਹੈ। ਹੁਣ ਇਸ ਸੂਚੀ 'ਚ ਇੱਕ ਹੋਰ ਸੂਬਾ ਸ਼ਾਮਲ ਹੋ ਗਿਆ ਹੈ। ਰਾਜਸਥਾਨ ਸਰਕਾਰ ਨੇ ਵੀ ਸੀ.ਏ.ਏ...

ਜੈਪੁਰ— ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦੇਸ਼ਭਰ 'ਚ ਪ੍ਰਦਰਸ਼ਨ ਚੱਲ ਰਹੇ ਹਨ। ਕੇਰਲ ਅਤੇ ਪੰਜਾਬ ਸਰਕਾਰ ਪਹਿਲਾਂ ਹੀ ਸੀ.ਏ.ਏ ਵਿਰੁੱਧ ਵਿਧਾਨ ਸਭਾ 'ਚ ਮਤਾ ਪਾਸ ਕਰ ਚੁੱਕੀ ਹੈ। ਹੁਣ ਇਸ ਸੂਚੀ 'ਚ ਇੱਕ ਹੋਰ ਸੂਬਾ ਸ਼ਾਮਲ ਹੋ ਗਿਆ ਹੈ। ਰਾਜਸਥਾਨ ਸਰਕਾਰ ਨੇ ਵੀ ਸੀ.ਏ.ਏ ਵਿਰੁੱਧ ਵਿਧਾਨ ਸਭਾ 'ਚ ਇਕ ਮਤਾ ਪਾਸ ਕੀਤਾ ਹੈ। ਮਤਾ ਪਾਸ ਹੋਣ ਸਮੇਂ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ 'ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਦੁਆ ਦੇਣ ਵਾਲੇ ਕਿੰਨਰ ਬਣੇ ਕਾਤਲ, ਪੈਸਿਆਂ ਦੇ ਲਾਲਚ 'ਚ ਨਵਜੰਮੇ ਬੱਚੇ ਨੂੰ ਚਾੜ੍ਹਿਆ ਮੌਤ ਦੇ ਘਾਟ

ਸੂਬੇ ਦੇ ਮੁੱਖ ਮੰਤਰੀ, ਅਸ਼ੋਕ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਦੇ ਇਸ ਕਾਨੂੰਨ ਦਾ ਸਖ਼ਤ ਵਿਰੋਧ ਕਰਦੀ ਹੈ। ਇਸ ਦਿਸ਼ਾ 'ਚ ਸ਼ਨੀਵਾਰ ਵਿਧਾਨ ਸਭਾ 'ਚ ਸੂਬਾ ਸਰਕਾਰ ਨੇ ਇਸ ਕਾਨੂੰਨ ਵਿਰੁੱਧ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਪਾਸ ਕਰ ਦਿੱਤਾ ਗਿਆ ਹੈ।

ਪਤੀ ਨੇ ਸੱਦੀ Call Girl ਪਰ ਦਲਾਲ ਨੇ ਭੇਜੀ ਪਤਨੀ, ਪੁਲਸ ਕੋਲ੍ਹ ਪਹੁੰਚਿਆਂ ਹੈਰਾਨੀਜਨਕ ਮਾਮਲਾ

ਦੱਸ ਦੇਈਏ ਕਿ ਕੇਰਲ ਅਤੇ ਪੰਜਾਬ ਸਰਕਾਰ ਨੇ ਵੀ ਨਾਗਰਿਕਤਾ ਕਾਨੂੰਨ ਖਿਲਾਫ ਵਿਧਾਨ ਸਭਾ 'ਚ ਮਤਾ ਪਾਸ ਕੀਤਾ ਸੀ। ਇੰਨਾ ਹੀ ਨਹੀਂ ਕੇਰਲਾ ਸਰਕਾਰ ਇਸ ਕਾਨੂੰਨ ਖਿਲਾਫ ਸੁਪਰੀਮ ਕੋਰਟ ਦਾ ਵੀ ਰੁਖ਼ ਕਰ ਚੁੱਕੀ ਹੈ।

Get the latest update about Kerala, check out more about Rajasthan Assembly, News In Punjabi, Punjab & National News

Like us on Facebook or follow us on Twitter for more updates.