ਰਾਜਸਥਾਨ: ਮੁੱਖ ਮੰਤਰੀ ਅਸ਼ੋਕ ਗਹਿਲੋਤ ਕੋਰੋਨਾ ਪਾਜ਼ੇਟਿਵ, ਖੁਦ ਨੂੰ ਕੀਤਾ ਆਈਸੋਲੇਟ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਇਸ ਤੋਂ ਪਹਿਲਾਂ ਅਸ਼ੋਕ ਗਹਿਲੋਤ...

ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਇਸ ਤੋਂ ਪਹਿਲਾਂ ਅਸ਼ੋਕ ਗਹਿਲੋਤ ਦੀ ਪਤਨੀ ਸੁਨੀਤਾ ਗਹਿਲੋਤ ਬੀਤੇ ਦਿਨ ਇਨਫੈਕਟਿਡ ਹੋ ਗਈ ਸੀ। ਦੋਵੇਂ ਘਰੇ ਹੀ ਆਈਸੋਲੇਟ ਹੋ ਗਏ ਹਨ। ਰਾਜਸਥਾਨ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਜਲਦੀ ਸਿਹਤਮੰਦ  ਹੋਣ ਦੀ ਕਾਮਨਾ ਕੀਤੀ ਹੈ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰ ਕੇ ਕਿਹਾ ਕਿ ਕੋਵਿਡ ਟੈਸਟ ਕਰਵਾਉਣ ਉੱਤੇ ਅੱਜ ਮੇਰੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ, ਮੈਨੂੰ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਹਨ ਤੇ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਮੈਂ ਆਈਸੋਲੇਸ਼ਨ ਵਿਚ ਰਹਿ ਕੇ ਹੀ ਕੰਮ ਜਾਰੀ ਰੱਖਾਂਗਾ।

ਇਸ ਤੋਂ ਪਹਿਲਾਂ ਸੀ.ਐੱਮ. ਅਸ਼ੋਕ ਗਹਿਲੋਤ ਨੇ ਟਵੀਟ ਕਰ ਕੇ ਕਿਹਾ ਸੀ ਕਿ ਮੇਰੀ ਪਤਨੀ ਸੁਨੀਤਾ ਗਹਿਲੋਤ ਕੋਵਿਡ ਪਾਜ਼ੇਟਿਵ ਆ ਗਈ ਹੈ। ਪ੍ਰੋਟੋਕਾਲ ਦੇ ਅਨੁਸਾਲ ਹੋਮ ਆਈਸੋਲੇਸ਼ਨ ਵਿਚ ਉਨ੍ਹਾਂ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਹੈ। ਹੁਣ ਮੈਂ ਅਹਿਤਿਆਤੀ ਵਜੋਂ ਆਈਸੋਲੇਸ਼ਨ ਵਿਚ ਰਹਿ ਕੇ ਡਾਕਟਰਾਂ ਤੇ ਅਧਿਕਾਰੀਆਂ ਦੇ ਨਾਲ ਸ਼ਾਮ 8:30 ਵਜੇ ਰੋਜ਼ਾਨਾ ਹੋਣ ਵਾਲੀ ਕੋਵਿਡ ਸਮੀਖਿਆ ਬੈਠਕ ਲਵਾਂਗਾ।

ਦੱਸ ਦਈਏ ਕਿ ਰਾਜਸਥਾਨ ਵਿਚ ਕੋਰੋਨਾ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਬੁੱਧਵਾਰ ਨੂੰ ਸੂਬੇ ਵਿਚ ਰਿਕਾਰਡ 16,613 ਨਵੇਂ ਕੋਰੋਨਾ ਦੇ ਮਾਮਲੇ ਮਿਲੇ ਤੇ 120 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 8,303 ਲੋਕ ਰਿਕਵਰ ਵੀ ਹੋਏ। ਰਾਜਸਥਾਨ ਵਿਚ ਹੁਣ ਕੋਰੋਨਾ ਦੇ 5,63,577 ਕੇਸ ਹੋ ਗਏ ਹਨ। ਸੂਬੇ ਵਿਚ ਕੋਰੋਨਾ ਦੇ ਐਕਟਿਵ ਕੇਸ 1,63,372 ਹੋ ਗਏ ਹਨ। 

Get the latest update about Corona positive, check out more about Truescoop, CM, Rajasthan & Truescoop News

Like us on Facebook or follow us on Twitter for more updates.