ਜੈਪੁਰ 'ਚ ਸਰਕਾਰੀ ਹਸਪਤਾਲ ਤੋਂ ਕੋਵੈਕਸੀਨ ਦੇ 320 ਡੋਜ਼ ਚੋਰੀ, ਪੁਲਸ ਨੇ ਦਰਜ ਕੀਤਾ ਕੇਸ

ਜੈਪੁਰ ਦੇ ਇਕ ਸਰਕਾਰੀ ਹਸਪਤਾਲ ਕਾਂਵਟੀਆ ਵਿਚ ਵੈਕਸੀਨ ਦੀ ਸੁਰੱਖਿਆ ਵਿਚ ਇਕ ਚੂਕ ਦਾ ਮਾਮਲਾ ਸਾਹਮਣੇ ਆਇਆ...

ਜੈਪੁਰ: ਜੈਪੁਰ ਦੇ ਇਕ ਸਰਕਾਰੀ ਹਸਪਤਾਲ ਕਾਂਵਟੀਆ ਵਿਚ ਵੈਕਸੀਨ ਦੀ ਸੁਰੱਖਿਆ ਵਿਚ ਇਕ ਚੂਕ ਦਾ ਮਾਮਲਾ ਸਾਹਮਣੇ ਆਇਆ ਹੈ। ਕੋਲਡ ਸਟੋਰੇਜ ਤੋਂ ਵੈਕਸੀਨ ਸੈਂਟਰ ਤੱਕ ਲਿਜਾਂਦੇ ਵੇਲੇ 32 ਵਾਇਲ ਚੋਰੀ ਹੋ ਗਈਆਂ ਹਨ। ਕੋਵੈਕਸੀਨ ਦੀ ਇਕ ਵਿਇਲ ਵਿਚ 10 ਡੋਜ਼ ਹੁੰਦੀਆਂ ਹਨ। ਮੁੱਖ ਮੈਡੀਕਲ ਅਫਸਰ ਨਰੋਤਮ ਸ਼ਰਮਾ ਦੇ ਨਿਰਦੇਸ਼ ਉੱਤੇ ਜੈਪੁਰ ਦੇ ਕਾਂਵਟੀਆ ਹਸਪਤਾਲ ਦੇ ਪ੍ਰਧਾਨ ਨੇ ਹੁਣ ਪੁਲਸ ਥਾਣੇ ਵਿਚ ਮੁਕੱਦਮਾ ਦਰਜ ਕਰਵਾਇਆ ਹੈ।

ਜ਼ਿਕਰਯੋਗ ਹੈ ਕਿ ਜੈਪੁਰ ਵਿਚ ਕੋਰੋਨਾ ਵੈਕਸੀਨ ਖਤਮ ਹੋ ਗਿਆ ਹੈ ਤੇ ਵੈਕਸੀਨੇਸ਼ਨ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਖਦਸ਼ਾ ਜਤਾਇਾ ਜਾ ਰਿਹਾ ਹੈ ਕਿ ਹਸਪਤਾਲ ਨੇ ਆਪਣੇ ਲੋਕਾਂ ਨੂੰ ਵੈਕਸੀਨ ਲਗਾ ਕੇ ਸਟਾਕ ਵਿਚ ਕਮੀ ਦਿਖਾਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਵਿਚਾਲੇ ਸਰਕਾਰੀ ਹਸਪਤਾਲ ਕਾਂਵਟੀਆ ਤੋਂ ਵੈਕਸੀਨ ਦੀਆਂ 320 ਖੁਰਾਕਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਰਾਜਸਥਾਨ ਵਿਚ 24 ਘੰਟੇ ਵਿਚ 5 ਹਜ਼ਾਰ ਨਵੇਂ ਮਾਮਲੇ
ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਵਿਚ ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਵਧ ਰਿਹਾ ਹੈ। ਇਥੇ ਪਿਛਲੇ 24 ਘੰਟਿਆਂ ਵਿਚ 5 ਹਜ਼ਾਰ ਤੋਂ ਵਧੇਰੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ ਤਾਂ ਉਥੇ ਹੀ 28 ਲੋਕਾਂ ਦੀ ਮੌਤ ਹੋ ਗਈ ਹੈ। ਮੌਤ ਦੇ ਇਹ ਅੰਕੜੇ ਡਰਾਉਣ ਵਾਲੇ ਹਨ ਕਿਉਂਕਿ ਇਹ ਪਹਿਲਾ ਮੌਕਾ ਹੈ ਜਦੋਂ ਕੋਰੋਨਾ ਇਨਫੈਕਸ਼ਨ ਕਾਰਨ ਇਕ ਦਿਨ ਵਿਚ ਇੰਨੇ ਲੋਕਾਂ ਦੀ ਜਾਨ ਗਈ ਹੈ।

Get the latest update about stolen, check out more about Jaipur, 320 covaxin, Truescoop & Rajasthan

Like us on Facebook or follow us on Twitter for more updates.