ਰਾਜਸਥਾਨ 'ਚ ਹੋਇਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ, 12 ਜ਼ਖਮੀ

ਰਾਜਸਥਾਨ ਦੇ ਨਾਗੌਰ ਜ਼ਿਲ੍ਹੇ 'ਚ ਕੂਚਾਮਨ ਕਸਬੇ ਕੋਲ ਅੱਜ ਵਾਪਰੇ ...

ਨਵੀਂ ਦਿੱਲੀ — ਰਾਜਸਥਾਨ ਦੇ ਨਾਗੌਰ ਜ਼ਿਲ੍ਹੇ 'ਚ ਕੂਚਾਮਨ ਕਸਬੇ ਕੋਲ ਅੱਜ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 11 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 12 ਗੰਭੀਰ ਹਾਲਤ 'ਚ ਜ਼ਖ਼ਮੀ ਹਨ। ਕਸਬਾ ਕੂਚਾਮਨ ਕਿਸ਼ਨਗੜ੍ਹ–ਹਨੂਮਾਨਗੜ੍ਹ–ਮੇਘਾ ਹਾਈਵੇਅ 'ਤੇ ਸਥਿਤ ਹੈ।

ਰਾਤੋਂ-ਰਾਤ ਬਦਲੀ ਮਹਾਰਾਸ਼ਟਰ ਦੀ ਸਰਕਾਰ, ਦੇਵੇਂਦਰ ਫੜਨਵੀਸ ਨੇ ਮੁੜ ਚੁੱਕੀ ਮੁੱਖ ਮੰਤਰੀ ਵਜੋਂ ਸਹੁੰ

ਜਾਣਕਾਰੀ ਅਨੁਸਾਰ ਇੱਕ ਸਾਨ੍ਹ ਦੇ ਅਚਾਨਕ ਸਾਹਮਣੇ ਆ ਜਾਣ ਕਾਰਨ ਡਰਾਇਵਰ ਤੋਂ ਉਸ ਦੀ ਮਿੰਨੀ ਬੱਸ ਬੇਕਾਬੂ ਹੋ ਗਈ। ਬੇਕਾਬੂ ਬੱਸ ਦੀ ਇੱਕ ਹੋਰ ਮਿੰਨੀ ਬੱਸ ਨਾਲ ਟੱਕਰ ਹੋ ਗਈ। ਇੱਕ ਹੋਰ ਰਿਪੋਰਟ ਅਨੁਸਾਰ ਮਿੰਨੀ ਬੱਸ ਰੁੱਖ ਨਾਲ ਜਾ ਟਕਰਾਈ। ਦੱਸ ਦੱਈਏ ਕਿ  ਰਾਜਸਥਾਨ 'ਚ ਲਗਾਤਾਰ ਸੜਕ ਹਾਦਸੇ ਹੋ ਰਹੇ ਹਨ। ਕੱਲ੍ਹ ਨੂੰ ਹੀ ਇੱਕ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਚਾਰ ਨੌਜਵਾਨਾਂ ਦੀ ਜਾਨ ਚਲੀ ਗਈ ਸੀ। ਪਿਛਲੇ 15 ਤੋਂ 20 ਦਿਨਾਂ ਦੌਰਾਨ ਜੋਧਪੁਰ, ਬਾੜਮੇਰ, ਬੀਕਾਨੇਰ 'ਚ ਵੱਡੇ ਹਾਦਸੇ ਵਾਪਰੇ ਹਨ। ਸਨਿੱਚਰਵਾਰ ਦਾ ਘਟਨਾਕ੍ਰਮ ਸ਼ਾਮਲ ਕਰ ਲਿਆ ਜਾਵੇ, ਤਾਂ ਮ੍ਰਿਤਕਾਂ ਦਾ ਅੰਕੜਾ 49 ਤੱਕ ਜਾ ਪੁੱਜਦਾ ਹੈ।

Get the latest update about Punjabi News, check out more about National News, Rajasthan Road Accident, True Scoop News & 11 People Dead 12 injured

Like us on Facebook or follow us on Twitter for more updates.