73ਵੇਂ ਸੁਤੰਤਰਤਾ ਦਿਵਸ ਮੌਕੇ ਕੈਪਟਨ ਸਰਕਾਰ ਨੇ 'ਸਮਾਜ ਸੇਵਕ' ਰਾਜੇਸ਼ ਕੁਮਾਰ ਨੂੰ 'ਸਟੇਟ ਐਵਾਰਡ' ਨਾਲ ਕੀਤਾ ਸਨਮਾਨਿਤ

73ਵੇਂ ਸੁਤੰਤਰਤਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਖੇਤਰਾਂ 'ਚ ਸ਼ਾਨਦਾਨ ਯੋਗਦਾਨ ਦੇਣ ਵਾਲੇ 21 ਮਸ਼ਹੂਰ ਸ਼ਖਸੀਅਤਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕਰਨ ਤੋਂ ਇਲਾਵਾ...

ਜਲੰਧਰ— 73ਵੇਂ ਸੁਤੰਤਰਤਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਖੇਤਰਾਂ 'ਚ ਸ਼ਾਨਦਾਨ ਯੋਗਦਾਨ ਦੇਣ ਵਾਲੇ 21 ਮਸ਼ਹੂਰ ਸ਼ਖਸੀਅਤਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕਰਨ ਤੋਂ ਇਲਾਵਾ 9 ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਵਿਸ਼ੇਸ਼ ਸੇਵਾਵਾਂ ਦੇ ਚੱਲਦੇ ਮੁੱਖ ਮੰਤਰੀ ਪੁਲਸ ਮੈਡਲ ਪ੍ਰਦਾਨ ਕੀਤੇ। ਇਨ੍ਹਾਂ 'ਚ ਸਮਾਜਿਕ ਤੌਕ 'ਤੇ ਸਰਗਰਮ ਹਸਤੀਆਂ, ਕਲਾਕਾਰ, ਸਾਹਿਤਕਾਰ, ਕਵੀ, ਪ੍ਰਗਤੀਸ਼ੀਲ ਕਿਸਾਨ, ਵਾਤਾਵਰਨ ਪ੍ਰੇਮੀ ਅਤੇ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਇਕ ਕੈਂਸਰ ਸਪੈਸ਼ਲਿਸਟ ਵੀ ਸ਼ਾਮਲ ਹਨ, ਜਿਨ੍ਹਾਂ ਨੇ ਵੱਡੇ ਜਨਤਕ ਹਿੱਤਾਂ 'ਚ ਆਪਣੇ-ਆਪਣੇ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਦਿੱਤਾ।

ਮਰਹੂਮ ਸੀਨੀਅਰ ਨੇਤਾ ਵਾਜਪੇਈ ਨੇ ਕੀਤਾ ਸੀ ਕੈਪਟਨ ਲਈ ਪ੍ਰਚਾਰ, ਜਾਣੋ ਕਦੋਂ

ਇਨ੍ਹਾਂ 'ਚੋਂ ਇਕ ਨਾਂ ਰਾਜੇਸ਼ ਕੁਮਾਰ ਦਾ ਹੈ, ਜੋ ਬੇਹੱਦ ਲੋਕਪ੍ਰਿਯ ਹੈ। ਉਨ੍ਹਾਂ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਸਮਾਜ 'ਚ ਆਪਣੇ ਖਾਸ ਸਮਾਜ ਸੇਵਾ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਲੋਂ 'ਸਟੇਟ ਐਵਾਰਡ' ਨਾਲ ਸਨਮਾਨਿਤ ਕੀਤਾ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜ਼ਿਕਰਯੋਗ ਹੈ ਕਿ ਇਹ ਸਮਾਗਮ 15 ਅਗਸਤ 2019 ਨੂੰ ਜਲੰਧਰ ਦੇ ਗੁਰੂਗੋਬਿੰਦ ਸਿੰਘ ਸਟੇਡੀਅਮ 'ਚ ਆਯੋਜਿਤ ਕੀਤਾ ਗਿਆ।

Get the latest update about News In Punjabi, check out more about Punjab Chief Minister, Capt Amarinder Singh, Punjab News & Jalandhar News

Like us on Facebook or follow us on Twitter for more updates.