ਰਾਜਪੁਰਾ 24 ਜੂਨ (ਅੰਜੂ ਸੂਦ) ਅਧਿਆਪਕ ਰਾਜਿੰਦਰ ਚਾਨੀ ਨੇ ਵਿਆਹ ਵਰ੍ਹੇਗੰਡ ਮੌਕੇ ਸਰਕਾਰੀ ਹਾਈ ਸਕੂਲ ਨੂੰ ਦਾਨ ਰਾਸ਼ੀ ਦਿੱਤੀ

ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਅਧਿਆਪਕ ਰਾਜਿੰਦਰ ਸਿੰਘ ਚਾਨੀ ਅਤੇ ਉਹਨਾਂ ਦੀ ਪਤਨੀ ਜਸਵੀਰ ਕੌਰ............

ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਅਧਿਆਪਕ ਰਾਜਿੰਦਰ ਸਿੰਘ ਚਾਨੀ ਅਤੇ ਉਹਨਾਂ ਦੀ ਪਤਨੀ ਜਸਵੀਰ ਕੌਰ ਨੇ ਆਪਣੇ ਵਿਆਹ ਦੀ 18ਵੀਂ ਵਰ੍ਹੇ ਗੰਢ ਮੌਕੇ ਸਰਕਾਰੀ ਸਕੂਲ ਵਿਚ ਚਲ ਰਹੀ ਰੈਨੋਵੇਸ਼ਨ ਲਈ ਪੰਜ ਹਜ਼ਾਰ ਦੀ ਦਾਨ ਰਾਸ਼ੀ ਦਿੱਤੀ। ਇਸ ਮੌਕੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਵੀ ਮੌਜੂਦ ਸਨ।

ਸ.ਕੰਬੋਜ ਅਤੇ ਸ਼੍ਰੀ ਸ਼ਾਸ਼ਤਰੀ ਨੇ ਸ. ਚਾਨੀ ਦੀ ਇਸ ਪਹਿਲਕਦਮੀ ‘ਤੇ ਧੰਨਵਾਦ ਕਰਦਿਆਂ ਵਿਆਹ ਵਰੇ੍ਹ ਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਅਤੇ ਪਤਵੰਤੇ ਸੱਜਣਾਂ ਨੇ ਸਕੂਲਾਂ ਦੀ ਦਿੱਖ ਨੂੰ ਸੋਹਣਾ ਬਨਾਉਣ ਦਾ ਯਤਨ ਸ਼ਲਾਘਾਯੋਗ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਜਗਮੀਤ ਸਿੰਘ, ਲਲਿਤ ਡਾਹਰਰਾ, ਜਤਿੰਦਰ ਜੀਤੂ, ਅਨਿਲ ਟਨੀ, ਨੀਲਮ ਚੌਧਰੀ, ਸੁਨੀਤਾ ਰਾਣੀ ਅਤੇ ਮੀਨਾ ਰਾਣੀ , ਰਵੀ ਕੁਮਾਰ ਕਲਰਕ ਵੀ ਮੌਜੂਦ ਸਨ।

Get the latest update about anju sood, check out more about rajpura, donates money, true scoop news & teacher

Like us on Facebook or follow us on Twitter for more updates.