ਰਾਜਪੁਰਾ ਐੱਨ.ਟੀ.ਸੀ. ਸਕੂਲ ਹਾਈ ਬ੍ਰਾਂਚ ਦੇ ਵਿਦਿਆਰਥੀ ਇੱਕ ਰੋਜ਼ਾ ਵਿੱਦਿਅਕ ਟੂਰ ਲਈ ਪਹੁੰਚੇ ਸਾਇੰਸ ਸਿਟੀ ਕਪੂਰਥਲਾ

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੋ: ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਐੱਨਟੀਸੀ ਸਕੂਲ ਦੀ ਹਾਈ ਬ੍ਰਾਂਚ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਲਈ ਆਯੋਜਿਤ ...

ਰਾਜਪੁਰਾ:- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੋ: ਐਜੂਕੇਸ਼ਨ  ਸੀਨੀਅਰ ਸੈਕੰਡਰੀ ਸਕੂਲ ਐੱਨਟੀਸੀ ਸਕੂਲ ਦੀ ਹਾਈ ਬ੍ਰਾਂਚ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਲਈ ਆਯੋਜਿਤ ਕੀਤਾ ਗਿਆ। ਸਕੂਲ ਦੇ ਅਧਿਆਪਕ ਸੁੱਚਾ ਸਿੰਘ ਸਾਇੰਸ ਮਾਸਟਰ ਅਤੇ ਜਸਵੀਰ ਕੌਰ ਚਾਨੀ ਸਾਇੰਸ ਮਿਸਟ੍ਰੈਸ ਅਗਵਾਈ ਵਿੱਚ ਦਸਵੀਂ ਦੇ ਕਰੀਬ 52 ਲੜਕੇ ਲੜਕੀਆਂ ਨੇ ਇਸ ਟੂਰ ਵਿੱਚ ਹਿੱਸਾ ਲਿਆ । ਇਸ ਮੌਕੇ ਸਕੂਲ ਦੇ ਅਧਿਆਪਕ ਦੀਪਕ ਕੁਮਾਰ ਅਤੇ ਜਸਬੀਰ ਕੌਰ ਨੇ ਵੀ ਇਸ ਟੂਰ  ਨੂੰ ਕਾਮਯਾਬ ਕਰਨ ਅਤੇ ਵਿਦਿਆਰਥੀਆਂ ਵਿੱਚ  ਅਨੁਸ਼ਾਸਨ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ। 


ਇਸ ਮੌਕੇ ਸੁੱਚਾ ਸਿੰਘ ਨੇ ਦੱਸਿਆ ਕਿ ਸਾਇੰਸ ਸਿਟੀ ਅੰਦਰ ਵਿਦਿਆਰਥੀਆਂ ਨੇ ਵਿਗਿਆਨ ਵਿਸ਼ੇ ਨਾਲ ਸਬੰਧਤ ਪ੍ਰਾਜੈਕਟ ਅਤੇ ਸ਼ੋਅ ਬਹੁਤ ਧਿਆਨ ਨਾਲ ਵੇਖੇ ਅਤੇ ਸਮਝੇ। ਇਸ ਮੌਕੇ ਵਿਦਿਆਰਥੀਆਂ ਨੇ ਲੇਜ਼ਰ ਸ਼ੋਅ, ਜੁਰਾਸਿਕ ਪਾਰਕ, ਥ੍ਰੀ ਡੀ ਸ਼ੋਅ,  ਥਿਏਟਰ ਦਾ ਵੀ ਆਨੰਦ ਮਾਣਦੇ ਹੋਏ ਗਿਆਨ ਭਰਪੂਰ ਜਾਣਕਾਰੀ ਹਾਸਿਲ ਕੀਤੀ।ਸਾਇੰਸ ਅਧਿਆਪਕਾ ਜਸਬੀਰ ਕੌਰ ਨੇ ਗੱਲਬਾਤ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ ਮੁਫ਼ਤ ਵਿੱਦਿਅਕ ਟੂਰ ਦੇ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ।

Get the latest update about ONE DAY TOUR AT SCIENCE CITY, check out more about RAJPURA NTC SCHOOL & TRUE SCOOP PUNJABI

Like us on Facebook or follow us on Twitter for more updates.